ਨਿਗਮ ਦੀ ਜਗ੍ਹਾ ’ਤੇ ਕਬਜ਼ਾ ਕਰਨ ਤੋਂ ਰੋਕਣ ‘ਤੇ ਦੁਕਾਨਦਾਰ ਲਗਾ ਰਿਹਾ ਝੂਠੇ ਇਲਜ਼ਾਮ : ਲੱਕੀ ਭੱਟੀ
ਅੰਮ੍ਰਿਤਸਰ, 21 ਮਾਰਚ (ਐੱਸ.ਪੀ.ਐਨ ਬਿਊਰੋ) – ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨਜ਼ਦੀਕ ਸਥਿਤ ਸਬਜ਼ੀ ਮੰਡੀ ਵਿਚ ਨਗਰ-ਨਿਗਮ ਦੇ ਏਰੀਆ ਸੈਨੇਟਰੀ ਇੰਸਪੈਕਟਰ ਦਫਤਰ ਦੇ ਕਰਮਚਾਰੀ ਲੱਕੀ ਭੱਟੀ ਉੱਪਰ ਸਬਜ਼ੀ ਮੰਡੀ ਦੇ ਇਕ ਦੁਕਾਨਦਾਰ ਵੱਲੋਂ ਲਗਾਤਾਰ ਲਗਾਏ ਜਾ ਰਹੇ ਇਲਜ਼ਾਮਾਂ ਦਾ ਖੰਡਣ ਕਰਨ ਲਈ ਆਖਿਰਕਾਰ ਕਰਮਚਾਰੀ ਲੱਕੀ ਭੱਟੀ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀ ਮੀਡੀਆ ਸਾਹਮਣੇ ਆਏ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਰਕਾਰੀ ਦਫਤਰ ਦੀ ਜਗ੍ਹਾ ‘ਤੇ ਨਾਜਾਇਜ਼ ਤੌਰ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਜ਼ਦੀਕੀ ਦੁਕਾਨਦਾਰ ਅਰਜਿੰਦਰ ਸਿੰਘ ਵੱਲੋਂ ਦਫਤਰ ਦੀ ਕੰਧ ਉੱਪਰ ਲੋਹੇ ਦੇ ਐਂਗਲ ਲਗਾ ਕੇ ਸ਼ੈੱਡ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ।
ਇਹ ਵੀ ਖਬਰ ਪੜੋ : — ਬੇਸਹਾਰਾ ਮਨੁੱਖਤਾ ਸੰਭਾਲ ਸੁਸਾਇਟੀ ਦੇ ਚੇਅਰਮੈਨ ਹਰਪਵਨ ਸਿੰਘ ਵੱਲੋਂ ਕੀਤੀ ਗਈ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨਾਲ ਵਿਸ਼ੇਸ਼ ਮੁਲਾਕਾਤ
ਜਿਸ ਨੂੰ ਰੋਕਣ ਤੋਂ ਬਾਅਦ ਉਨ੍ਹਾਂ ਨੇ ਵਿਭਾਗ ਦੇ ਧਿਆਨ ਵਿਚ ਇਹ ਮਾਮਲਾ ਲਿਆਉਂਦਾ ਅਤੇ ਇਥੇ ਦਰਵਾਜ਼ਾ ਲਗਾਉਣ ਦਾ ਕੰਮ ਅਰੰਭਿਆ ਪਰ ਇਹ ਦੁਕਾਨਦਾਰ ਇਹ ਕਹਿ ਕੇ ਇਨ੍ਹਾਂ ਦੀ ਸਰਕਾਰੀ ਡਿਊਟੀ ਵਿਚ ਵਿਗਣ ਪਾਉਣ ਲੱਗ ਗਿਆ ਕਿ ਜੇਕਰ ਦਫਤਰ ਇੱਧਰ ਦਰਵਾਜਾ ਕੱਢਦਾ ਹੈ ਤਾਂ ਉਨ੍ਹਾਂ ਦੀ ਦੁਕਾਨਦਾਰੀ ਖਰਾਬ ਹੋਵੇਗੀ, ਪਰ ਜਦੋਂ ਉਨ੍ਹਾਂ ਕੰਮ ਜ਼ਾਰੀ ਰੱਖਿਆ ਤਾਂ ਦੁਕਾਨਦਾਰ ਨੇ ਝੂਠੇ ਇਲਜ਼ਾਮਾਂ ਦੀ ਝੜੀ ਲਗਾ ਦਿੱਤੀ।
ਲੱਕੀ ਭੱਟੀ ਨੇ ਕਿਹਾ ਕਿ ਉਕਤ ਦੁਕਾਨਦਾਰ ਨੇ ਜਿੱਥੇ ਸਰਾਕਰੀ ਜਗ੍ਹਾ ਦੀ ਕੰਧ ‘ਤੇ ਨਾਜਾਇਜ਼ ਤੌਰ ‘ਤੇ ਐਂਗਲ ਲਗਾਏ, ਉੱਥੇ ਹੀ ਸਰਕਾਰੀ ਡਿਊਟੀ ਵਿਚ ਵਿਗਣ ਵੀ ਪਾਇਆ ਅਤੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਦੁਕਾਨਦਾਰ ਨੇ ਉਨ੍ਹਾਂ ਉੱਪਰ ਲਗਾਤਾਰ ਮੀਡੀਆ ਰਾਹੀਂ ਝੂਠੇ ਇਲਜ਼ਾਮ ਲਗਾ ਕੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਹੈ। ਇਸ ਲਈ ਉਨ੍ਹਾਂ ਨੇ ਥਾਣਾ ਬੀ ਡਵੀਜ਼ਨ, ਪੁਲਿਸ ਕਮਿਸ਼ਨਰ ਅਤੇ ਆਪਣੇਵਿਭਾਗ ਵਿਚ ਦੀ ਰਿਪੋਰਟ ਕੀਤੀ ਹੈ ਤਾਂ ਜੋ ਉਕਤ ਦੁਕਾਨਦਾਰ ‘ਤੇ ਕਾਰਵਾਈ ਦੀ ਕੀਤੀ ਜਾਵੇ।
ਬਾਕਸ-
ਮੰਡੀ ਦੇ ਹੋਰ ਦੁਕਾਨਦਾਰ ਵੀ ਆਏ ਲੱਕੀ ਭੱਟੀ ਦੇ ਹੱਕ ‘ਚ!….
ਸਬਜ਼ੀ ਮੰਡੀ ਦੇ ਹੋਰ ਦੁਕਾਨਦਾਰ ਅਤੇ ਕਾਰੋਬਾਰੀ ਵੀ ਨਿਗਮ ਕਰਮਚਾਰੀ ਲੱਕੀ ਭੱਟੀ ਦੇ ਹੱਕ ਵਿਚ ਆਏ। ਫਰੂਟ ਮੰਡੀ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਜਿੰਦੀ ਅਤੇ ਬਾਬਾ ਰਾਜੂ ਫੁੱਲਾਂ ਸਿਹਰਿਆਂ ਵਾਲੇ (ਮੈਂਬਰ ਸਿੱਖ ਸਟੂਡੈਂਟ ਫੈਡਰੇਸ਼ਨ) ਦਾ ਕਹਿਣਾ ਹੈ ਕਿ ਲੱਕੀ ਭੱਟੀ ਉੱਪਰ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਬੇਬੁਨਿਆਦੀ ਹਨ। ਉਨ੍ਹਾਂ ਕਿਹਾ ਕਿ ਸਗੋਂ ਲੱਕੀ ਭੱਟੀ ਸਮੇਤ ਸਾਰੇ ਕਰਮਚਾਰੀ ਮੰਡੀ ਦੇ ਕਾਰੋਬਾਰੀਆਂ ਪ੍ਰਤੀ ਮਦਦਗਾਰ ਰਹਿੰਦੇ ਹਨ। ਹਰਜਿੰਦਰ ਸਿੰਘ ਜਿੰਦੀ ਨੇ ਕਿਹਾ ਕਿ ਮੇਰੀਆਂ ਫਰੂਟ ਦੀਆਂ ਬਹੁਤ ਸਾਰੀਆਂ ਰੇਹੜੀਆਂ ਲਗਦੀਆਂ ਹਨ ਅਤੇ ਮੇਰੇ ਪਾਸੋਂ ਵੀ ਕਦੇ ਕਿਸੇ ਨੇ ਕੋਈ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਦੁਕਾਨਦਾਰ ਵੱਲੋਂ ਇਲਜ਼ਾਮ ਲਗਉਣਾ ਸਾਬਿਤ ਕਰਦਾ ਹੈ ਕਿ ਉਕਤ ਦੁਕਾਨਦਾਰ ਸਰਕਾਰੀ ਜਗ੍ਹਾ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਯੂਨੀਅਨ ਆਗੂ ਲੱਕੀ ਭੱਟੀ ਦੇ ਹੱਕ ਵਿਚ ਹਮੇਸ਼ਾ ਤੱਤਪਰ ਹਨ।