ਦੋ ਮਹੀਨੇ ਤੋਂ ਘਰੋਂ ਗਾਇਬ 15 ਸਾਲਾਂ ਕੁੜੀ ਦੀ ਭਾਲ ਲਈ ਪੀੜਤ ਪਰਿਵਾਰ ਪੁਲਿਸ ਪ੍ਰਸ਼ਾਸਨ ਕੋਲੋਂ ਕਰ ਰਿਹਾ ਹੈ ਮੰਗ

ਅੰਮ੍ਰਿਤਸਰ, 28 ਮਾਰਚ (ਐੱਸ.ਪੀ.ਐਨ ਬਿਊਰੋ) – ਕਸਬਾ ਚਵਿੰਡਾ ਦੇਵੀ ਦੀ 9ਵੀ ਕਲਾਸ ਪੜਦੀ 15 ਸਾਲਾ ਕੁੜੀ ਦੇ ਘਰੋਂ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੀਪ ਕੌਰ ਨਾਮ ਦੀ ਮਾਤਾ ਰੁਪਿੰਦਰ ਕੌਰ ਪਤਨੀ ਬਲਵਿੰਦਰ ਸਿੰਘ,ਦਾਦੀ ਗੁਰਮੀਤ ਕੌਰ ਤਾਇਆ ਦਿਲਬਾਗ ਸਿੰਘ ਨੇ ਪੱਤਰਕਾਰਾਂ ਨੂੰ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੋਂ ਤਕਰੀਬਨ ਦੋ ਮਹੀਨੇ ਪਹਿਲਾ ਜਸ਼ਨ ਪੁੱਤਰ ਪਰਮਜੀਤ ਸਿੰਘ ਉਰਫ ਪੰਮਾ ਖੁਸ਼ੂਪੁਰਾ ਥਾਣਾ ਭਿੰਡੀ ਸੈਦਾਂ ਤਹਿਸੀਲ ਅਜਨਾਲਾ ਜੋ ਵਿਆਹ ਕਰਵਾਉਣ ਦਾ ਝੂਠਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਜਿਸ ਦੀ ਰਿਪੋਰਟ ਪੁਲਿਸ ਚੌਂਕੀ ਚਵਿੰਡਾ ਦੇਵੀ ਵਿਖੇ ਦੇ ਦਿੱਤੀ ਗਈ।

ਉਪਰੋਕਤ ਪਰਿਵਾਰ ਦੇ ਮੈਂਬਰਾਂ ਨੇ ਅੱਗੇ ਦੱਸਿਆ ਕਿ ਦੋ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਸਾਡੀ ਲੜਕੀ ਦਾ ਕੋਈ ਪਤਾ ਨਹੀਂ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਡੀ.ਜੀ.ਪੀ ਪੰਜਾਬ,ਐਸ.ਐਸ.ਪੀ ਅੰਮ੍ਰਿਤਸਰ ,ਪੁਰਜੋਰ ਅਪੀਲ ਕੀਤੀ ਹੈ ਕਿ ਸਾਡੀ ਲੜਕੀ ਦੀ ਭਾਲ ਕੀਤੀ ਜਾਵੇ ਅਤੇ ਦੋਸ਼ੀਆਂ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਪਰਚਾ ਦਰਜ ਹੈ, ਛਾਪਾਮਾਰੀ ਕੀਤੀ ਜਾਂ ਰਹੀ ਹੈ : ਚੌਕੀ ਇੰਚਾਰਜ

ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਨਰਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਤੇ ਪਰਚਾ ਦਰਜ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪਾਮਾਰੀ ਲਗਾਤਾਰ ਕੀਤੀ ਜਾ ਰਹੀ ਹੈ। ਅਤੇ ਜਲਦੀ ਹੀ ਲੜਕੀ ਨੂੰ ਲੈ ਕੇ ਜਾਣ ਵਾਲੇ ਪੁਲਿਸ ਤੇ ਸ਼ਿਕੰਜੇ ਵਿੱਚ ਹੋਣਗੇ।

You May Also Like