ਅੰਮ੍ਰਿਤਸਰ 25 ਮਈ (ਐੱਸ.ਪੀ.ਐਨ ਬਿਊਰੋ) – ਪਿਛਲੇ ਦਿਨੀਂ ਥਾਣਾ ਕੋਤਵਾਲੀ ਦੇ ਬਾਹਰ ਵਾਲਮੀਕੀ ਸਮਾਜ ਦੇ ਇਕ ਵਿਅਕਤੀ ਭਰਤ ਅਤੇ ਉਸ ਦੇ ਸਾਥੀਆਂ ਵਲੋਂ ਧਰਨਾ ਲਗਾਇਆ ਗਿਆ ਸੀ ਜਿਸ ਵਿੱਚ ਵਾਲਮੀਕੀ ਸ਼ਕਤੀ ਅਮਰ ਹੈ ਦੇ ਨਾਰੇ ਲਗਾ ਕੇ ਪ੍ਰਦਰਸ਼ਨ ਕਾਰੀਆਂ ਵਲੋ ਪ੍ਰਸਾਸ਼ਨ ਅਤੇ ਆਮ ਲੋਕਾਂ ਤੇ ਦਬਾ ਬਣਾਇਆ ਗਿਆ ਅਤੇ ਇਕ ਵਿਅਕਤੀ ਦੇ ਖਿਲਾਫ ਸਮਾਜ ਦੇ ਵਿਰੁੱਧ ਜਾਤੀ ਸੂਚਕ ਸ਼ਬਦ ਵਰਤਣ ਦਾ ਦੋਸ਼ ਲਗਾਇਆ ਗਿਆ ਸੀ ਪਰ ਕੋਈ ਵੀ ਦੋਸ਼ ਸਿੱਧ ਨਹੀਂ ਸੀ ਹੋਇਆ ਪੁਲੀਸ ਦੁਆਰਾ ਪ੍ਰਦਰਸ਼ਨ ਕਾਰੀਆਂ ਨੂੰ ਸਮਝਾ ਕੇ ਧਰਨਾ ਉਠਾ ਦਿਤਾ ਸੀ ਪਰ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ਵਾਲਮੀਕ ਸਮਾਜ ਦੇ ਆਗੂਆਂ ਨੂੰ ਨਾਲ ਲੈ ਕੇ ਥਾਣਾ ਕੋਤਵਾਲੀ ਨਾਲ ਮੁਲਾਕਾਤ ਕੀਤੀ ਅਤੇ ਏਸੀਪੀ ਸੈਂਟਰਲ ਦੇ ਨਾਮ ਇੱਕ ਮੰਗ ਪੱਤਰ ਦੇ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਸਲ ਸਚਾਈ ਨੂੰ ਉਜਾਗਰ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਨੇ ਕਿਹਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਸਮਾਜਿਕ ਭਾਈਚਾਰੇ ਨੂੰ ਕਾਇਮ ਰੱਖਣ ਦੇ ਏਜੰਡਾ ਤੇ ਕੰਮ ਕਰਦੀ ਹੈ।
ਇਹ ਵੀ ਖਬਰ ਪੜੋ : — ਵਿਜੀਲੈਂਸ ਨੇ ਨਾਇਬ ਤਹਿਸੀਲਦਾਰ ਦੇ ਰੀਡਰ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਕੀਤਾ ਦਰਜ
ਪਰ ਵਾਲਮੀਕੀ ਸਮਾਜ ਦੇ ਕੁਛ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਪੂਰੇ ਵਾਲਮੀਕੀ ਸਮਾਜ ਨੂੰ ਬਦਨਾਮ ਕਰ ਰਹੇ ਹਨ ਜਿਸ ਨਾਲ ਸਮਾਜਿਕ ਭਾਈਚਾਰੇ ਵਿੱਚ ਦਰਾਰ ਪੈਣ ਦਾ ਖਤਰਾ ਹੈ ਅਤੇ ਜਿਸ ਕਾਰਨ ਮਹੌਲ ਖਰਾਬ ਹੋ ਸਕਦਾ ਹੈ ਭਰਤ ਅਤੇ ਉਸ ਦੇ ਸਾਥੀਆਂ ਦੁਆਰਾ ਲਗਾਏ ਧਰਨੇ ਦੇ ਪਿੱਛੇ ਅਸਲ ਵਿਚ ਕਾਰੋਬਾਰੀ ਖਿੱਚੋਤਾਣ ਸੀ ਜਿਸ ਨੂੰ ਉਸ ਨੇ ਜਾਤੀ ਸੂਚਕ ਰੰਗਤ ਦੇ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਉਹ ਅਸਫਲ ਰਿਹਾ ਭਰਤ ਨੇ ਬਿਨਾ ਜਾਣਕਾਰੀ ਹਾਸਿਲ ਕੀਤੇ ਸਾਹਿਲ ਨਾਮ ਦੇ ਵਿਅਕਤੀ ਉਪਰ ਜਾਤੀ ਸੂਚਕ ਸ਼ਬਦ ਬੋਲਣ ਦਾ ਦੋਸ਼ ਲਗਾਇਆ ਜੋਂ ਬਾਅਦ ਵਿੱਚ ਖੁਦ ਵਾਲਮੀਕ ਸਮਾਜ ਦਾ ਨਿਕਲਿਆ ਭਰਤ ਅਤੇ ਉਸ ਦੇ ਸਾਥੀਆਂ ਦਾ ਅਜਿਹਾ ਕਰਨ ਦਾ ਕਾਰਨ ਲੋਕਾਂ ਵਲੋ ਉਸ ਦੇ ਖਿਲਾਫ ਦਿੱਤੀਆਂ ਸ਼ਿਕਾਇਤਾ ਸਨ ਤਾਂ ਜੋਂ ਉਸ ਉਪਰ ਪੁਲਿਸ ਦੁਆਰਾ ਕਰਵਾਈ ਨਾ ਕੀਤੀ ਜਾ ਸਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ਏਸੀਪੀ ਦੇ ਨਾਮ ਮੰਗ ਪੱਤਰ ਵਿਚ ਮੰਗ ਕੀਤੀ ਕੇ ਬੇਸ਼ੱਕ ਦੋਨਾਂ ਧਿਰਾਂ ਦਾ ਆਪਸੀ ਸਮਝੌਤਾ ਹੋ ਗਿਆ ਹੈ।
ਪਰ ਭਰਤ ਅਤੇ ਉਸ ਦੇ ਸਾਥੀਆਂ ਨੇ ਜਿਸ ਤਰਾ ਮਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਨਾਲ ਵਾਲਮੀਕੀ ਸਮਾਜ ਦੀ ਸ਼ਾਨ ਨੂੰ ਦਾਗ਼ ਲੱਗਾ ਹੈ ਅਤੇ ਸਮਾਜਿਕ ਭਾਈਚਾਰੇ ਨੂੰ ਬਦਨਾਮ ਕੀਤਾ ਹੈ ਇਸ ਲਈ ਭਰਤ ਅਤੇ ਉਸ ਦੇ ਸਾਥੀਆਂ ਉਪਰ ਮਹੌਲ ਖਰਾਬ ਕਰਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਕਾਰਵਾਈ ਕੀਤੀ ਜਾਵੇ ਇਸ ਵੇਲੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਨਾਲ ਵਾਲਮੀਕੀ ਭਾਈਚਾਰੇ ਦੇ ਨੇਤਾ ਸਵਾਮੀ ਹੈਪੀ ਭੀਲ ਜੀ, ਲਵ ਆਦਿਵਾਸੀ , ਪਰਦੀਪ ਗੱਬਰ , ਚੇਤਨ ਅਸ਼ੋਕ ਦੇਤਿਆ , ਵਿਰੋਚਨ ਮੱਟੂ ਅਤੇ ਸ਼ਬੀਰ ਦ੍ਰਾਵਿੜ ਮੌਜੂਦ ਸਨ ਸਾਰੇ ਵਾਲਮੀਕੀ ਨੇਤਾਵਾਂ ਨੇ ਇਕ ਸੁਰ ਹੋ ਕੇ ਕਿਹਾ ਕਿ ਅਜਿਹੇ ਲੋਕ ਵਾਲਮੀਕੀ ਸਮਾਜ ਨੂੰ ਬਦਨਾਮ ਕਰ ਰਹੇ ਹਨ ਅਤੇ ਕੁਛ ਕੁ ਪੈਸਿਆਂ ਦੀ ਖਾਤਿਰ ਹਰ ਮਸਲੇ ਨੂੰ ਜਾਤੀ ਰੰਗਤ ਦੇ ਕੇ ਆਪਣੀ ਦੁਕਾਨਦਾਰੀ ਚਲਾ ਰਹੇ ਹਨ ਜਿਸ ਦੀ ਵਾਲਮੀਕੀ ਸਮਾਜ ਨਿੰਦਾ ਕਰਦਾ ਹੈ ਅਤੇ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।