ਧਾਰਮਿਕ ਸਮਾਗਮ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦੇ ਹਨ – ਏ.ਸੀ.ਪੀ ਕੁਲਦੀਪ ਸਿੰਘ

ਅੰਮ੍ਰਿਤਸਰ, 22 ਸਤੰਬਰ (ਐੱਸ.ਪੀ.ਐਨ ਬਿਊਰੋ) – ਸਥਾਨਕ ਸ਼ਿਵਾ ਇੰਨਕਲੇਵ ਝਬਾਲ ਰੋਡ ਵਿਖੇ ਸਮਾਜ ਸੇਵਕ ਅਸ਼ੋਕ ਨਾਰੰਗ ਅਤੇ ਸਿਧਾਰਥ ਰਾਏ ਨਾਰੰਗ ਵੱਲੋਂ ਸਰਬੱਤ ਦੇ ਭਲੇ ਲਈ ਅਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਬੀਬੀਆਂ ਵੱਲੋਂ ਹਰ ਜਸ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਏ.ਸੀ.ਪੀ ਕ੍ਰਾਇਮ ਕੁਲਦੀਪ ਸਿੰਘ ਨੇ ਪਹੁੰਚਕੇ ਸੰਗਤਾਂ ਦੇ ਦਰਸ਼ਨ ਕੀਤੇ ਅਤੇ ਸਮਾਗਮ ਵਿੱਚ ਭਾਗ ਲਿਆ।ਇਸ ਮੌਕੇ ਏ.ਸੀ.ਪੀ ਕੁਲਦੀਪ ਸਿੰਘ ਨੇ ਕਿਹਾ ਕਿ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਧਾਰਮਿਕ ਸਮਾਗਮ ਸੰਗਤਾਂ ਨੂੰ ਗੁਰੂ ਘਰ ਅਤੇ ਉਸ ਪਰਮ ਪਿਤਾ ਪ੍ਰਮਾਤਮਾ ਨਾਲ ਜੋੜਦੇ ਹਨ।ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਅਪਣਾ ਮਨ ਸਮਾਜ ਸੇਵੀਂ ਅਤੇ ਧਾਰਮਿਕ ਗਤੀਵਿਧੀਆਂ ਵੱਲ ਲਗਾਉਣ।ਇਸ ਮੌਕੇ ਅਸ਼ੋਕ ਨਾਰੰਗ ਅਤੇ ਸਿਧਾਰਥ ਨਾਰੰਗ ਵੱਲੋਂ ਕੁਲਦੀਪ ਸਿੰਘ ਨੂੰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪੰਕਜ ਤਾਰਾ, ਬਿਕਰਮ ਸਿੰਘ ਸਰੀਫਪੁਰਾ,ਵਿਸ਼ਾਲ ਆਨੰਦ,ਸਾਗਰ ਅਰੌੜਾ,ਸੰਜੀਵ ਪੁਰੀ,ਸੈਂਟੀ ਅਰੋੜਾ ਆਦਿ ਹਾਜ਼ਰ ਸਨ।

You May Also Like