ਅੰਮ੍ਰਿਤਸਰ, 14 ਮਾਰਚ (ਹਰਪਾਲ ਸਿੰਘ) – ਸਿਵਲ ਸਰਜਨ ਤਰਨਤਾਰਨ ਡਾ ਕਮਲ ਪਾਲ ਸਿੱਧੂ ਜੀ ਦੀ ਅਗਵਾਈ ਹੇਠਾਂ ਦਫਤਰ ਸਿਵਲ ਸਰਜਨ ਤਰਨਤਾਰਨ ਅਨੈਕਸੀ ਹਾਲ ਵਿਖੇ ਇੱਕ ਰੋਜਾ “ਨਿਊ-ਬੋਰਨ ਕੇਅਰ” ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿਚ ਵੱਖ-ਵੱਖ ਬਕਾਲਾਂ ਦੇ ਨੋਡਲ ਅਫਸਰਾਂ ਅਤੇ ਡਿਲਵਿਰੀ ਪੁਆਂਇਂਟਾਂ ਤੇ ਤੈਨਾਤ ਨਰਸਿੰਗ ਸਟਾਫ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਅਵਸਰ ਤੇ ਸਿਵਲ ਸਰਜਨ ਡਾ ਕਮਲਪਾਲ ਜੀ ਵਲੋਂ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਜਣੇਪੇ ਦੌਰਾਣ ਨਵਜਾਤ ਸਿਸ਼ੂ ਸੁਰੱਖਿਆ ਦੇ ਉਦੇਸ਼ ਨੂੰ ਸਾਰਥਕ ਰੂਪ ਵਿਚ ਪੂਰਾ ਕਰਨਾਂ ਹੈ ਤਾਂ ਜੋ ਹਰੇਕ ਡਿਲੀਵਰੀ ਪੁਆਂਇਂਟ ਤੇ ਸਿਹਤ ਹੋਰ ਮਿਆਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਇਹ ਵੀ ਖਬਰ ਪੜੋ : ਵਿਜੀਲੈਂਸ ਨੇ ਥਾਣਾ ਕੋਟਭਾਈ ਦੇ ਮੁੱਖ ਮੁਨਸ਼ੀ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਇਸ ਟ੍ਰੇਨਿੰਗ ਵਿਚ ਬੱਚਿਆ ਦੇ ਮਾਹਿਰ ਡਾ ਅਮਰਬੀਰ ਸਿੰਘ ਅਤੇ ਡਾ ਅਮਨਦੀਪ ਸਿੰਘ ਵਲੋਂ ਬੜੇ ਵਿਸਥਾਰ ਨਾਲ ਬੱਚਿਆਂ ਵਿਚ ਜਮਾਂਦਰੂ ਨੁਕਸ, ਜਣੇਪੇ ਸਮੇਂ ਸਾਵਧਾਨੀਆਂ ਅਤੇ ਸੁਰੱਖਿਅਤ ਜਣੇਪੇ ਸੰਬਧੀ ਸਿੱਖਿਆ ਦਿੱਤੀ ਗਈ। ਇਸਤੋਂ ਇਲਾਵਾ ਨਵ ਜਨਮੇਂ ਬੱਚਿਆਂ ਦੀਆਂ ਗੰਭੀਰ ਬੀਮਾਰੀਆਂ, ਲੱਛਣ ਅਤੇ ਸਾਵਧਾਨੀਆਂ ਬਾਰੇ ਵੀ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਕੋਆਰਡੀਨੇਟਰ ਰਜਨੀ ਸ਼ਰਮਾਂ ਅਤੇ ਸਮੁਹ ਸਟਾਫ ਹਾਜਰ ਸਨ।