ਮੱਲਾਂਵਾਲਾ 23 ਅਗਸਤ (ਹਰਪਾਲ ਸਿੰਘ ਖਾਲਸਾ) – ਪੰਜਾਬ ਅੰਦਰ ਚੱਲ ਰਹੇ ਨਸ਼ੇ ਦੇ ਛੇਵੇਂ ਦਰਿਆ ਨਾਲ ਰੋਜਾਨਾ ਹੀ ਮਾਵਾਂ ਦੇ ਪੁੱਤ ਨਸ਼ੇ ਦੀ ਭੇਂਟ ਚੜ ਰਹੇ ਹਨ ਅਤੇ ਸਰਕਾਰਾਂ ਇਸ ਨਸ਼ੇ ਨੂੰ ਰੋਕਣ ਚ ਸਫਲ ਨਹੀਂ ਹੋ ਪਾ ਰਹੀਆਂ ਅਤੇ ਨਸ਼ੇ ਨੂੰ ਰੋਕਣ ਦੇ ਲਈ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਜਿਸ ਤਹਿਤ ਅੱਜ ਫਿਰ ਪਿੰਡ ਸੁੱਧ ਸਿੰਘ ਵਾਲਾ ਦੇ ਨੌਜਵਾਨ ਨੂੰ ਨਸ਼ੇ ਦਾ ਦੈਂਤ ਨਿਗਲ ਗਿਆ ਮਿਲੀ ਜਾਣਕਾਰੀ ਅਨੁਸਾਰ ਪਿੰਡ ਸੁੱਧ ਸਿੰਘ ਦਾ ਨੌਜਵਾਨ ਦੁਲਾ ਪੁੱਤਰ ਬਲਵੀਰ (27) ਪਿਛਲੇ ਕੁਝ ਦਿਨਾਂ ਤੋਂ ਘਰੋਂ ਲਾਪਤਾ ਸੀ ਅਤੇ ਨਸ਼ਾ ਕਰਨ ਦਾ ਆਦੀ ਸੀ ਅੱਜ ਪਿੰਡ ਜੰਨੇਰ ਵਿਖੇ ਖੇਤਾਂ ਚ ਲਾਛ ਮਿਲੀ ਗਈ ਹੈ ਜਦੋ ਘਰ ਵਾਲਿਆਂ ਜਾਂ ਕੇ ਦੇਖਿਆ ਤਾਂ ਦੁਲਾ ਦੇ ਨੱਕ ਵਿੱਚੋ ਨਸ਼ੇ ਦੀ ਡੋਜ ਵੱਧ ਲੈਣ ਕਾਰਨ ਝੱਗ ਨਿਕਲ ਰਹੀ ਸੀ ਅਤੇ ਉਸ ਦੀ ਮੌਤ ਹੀ ਚੁਕੀ ਸੀ l ਮ੍ਰਿਤਕ ਤਿੰਨ ਭਰਾਵਾਂ ਵਿਚੋ ਸਭ ਤੋਂ ਛੋਟਾ ਸੀ। ਪਿੰਡ ਦੇ ਸਰਪੰਚ ਬਲਟੇਕ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਸਖਤੀ ਨਾਲ ਨਸ਼ੇ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
