ਨਿਊਯਾਰਕ ‘ਚ ਪਿੰਡ ਧਨੌਰੀ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਸਮਾਣਾ, 18 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਨਿਊਯਾਰਕ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸਮਾਣਾ ਸਬ ਡਵੀਜ਼ਨ ਦੇ ਪਿੰਡ ਧਨੌਰੀ ਨਿਵਾਸੀ ਮਲਕ ਸਿੰਘ ਪੁੱਤਰ ਬਲਜੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਮ੍ਰਿਤਕ ਵਿਆਹਿਆ ਹੋਇਆ ਸੀ।

ਇਹ ਵੀ ਖਬਰ ਪੜੋ : ਰਾਜਪੁਰਾ ਦੇ ਪਿੰਡ ਭੋਗਲਾ ‘ਚ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮਿਲੀ ਜਾਣਕਾਰੀ ਅਨੁਸਾਰ ਮਲਕ ਸਿੰਘ ਪੁੱਤਰ ਬਲਜੀਤ ਸਿੰਘ ਤਕਰੀਬਨ ਅੱਠ ਸਾਲ ਪਹਿਲਾਂ ਵਿਦੇਸ਼ ਗਿਆ ਸੀ ਜੋ ਵੋਲਵੋ ਸੈਮੀ ਵੈਸਟਬਾਊਂਂਡ ਚਲਾਉਂਦਾ ਸੀ। ਸਾਊਥ ਰਿਚਮੰਡ ਹਿੱਲ ਨਿਊਯਾਰਕ ਦਾ 29 ਸਾਲਾ ਇਹ ਨੌਜਵਾਨ ਵਾਹਨ ਦਾ ਕੰਟਰੋਲ ਗੁਆ ਬੈਠਿਆ ਅਤੇ ਖੱਡ ਵਿੱਚ ਜਾ ਟਕਰਾਇਆ ਜਿਸ ਕਰਕੇ ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਮ੍ਰਿਤਕ ਮਲਕ ਸਿੰਘ ਤਕਰੀਬਨ ਅੱਠ ਸਾਲ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਅਤੇ ਪਰਿਵਾਰ ਵਿੱਚ ਉਹ ਦੋ ਭਰਾਵਾਂ ‘ਚੋਂ ਛੋਟਾ ਸੀ। ਮਲਕ ਸਿੰਘ ਆਪਣੇ ਪਿੱਛੇ ਪਤਨੀ ਸਣੇ ਪੰਜ ਸਾਲ ਦੀ ਲੜਕੀ ਤੇ ਸਾਲ ਦਾ ਲੜਕਾ ਛੱਡ ਗਿਆ ਹੈ।

You May Also Like