ਲੁਧਿਆਣਾ 19 ਸਿਤੰਬਰ (ਹਰਮਿੰਦਰ ਮੱਕੜ) – ਲੈਕਚਰਾਰ ਕੇਡਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਅਧੀਨ ਚਲ ਰਹੇ ਪ੍ਰੋਜੈਕਟ ਨੇ ਅਧਿਆਪਕਾਂ ਨੂੰ ਭੰਬ਼ਭੂਸੇ ਪਾਇਆ ਹੋਇਆ ਹੈ ਯੂਨੀਅਨ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਪਿਛਲੇ ਮਹੀਨੇ ਜਾਰੀ ਪੱਤਰ ਅਨੁਸਾਰ ਸਕੂਲ ਦੇ ਅਧਿਆਪਕਾਂ ਨੇ 15 ਸਾਲ ਤੋਂ ਲੈ ਕੇ 80 ਸਾਲ ਤਕ ਦੇ ਲੋਕਾਂ ਨੂੰ ਪੜਾਉਣਾ ਹੈ ਅਤੇ ਇਸ ਸਬੰਧੀ ਵਿਭਗ ਵੱਲੋ ਅਧਿਆਪਕਾਂ ਨੂੰ ਕਿਤਾਬਾਂ ਦਾ ਇੱਕ ਸੈੱਟ ਹੀ ਦਿਤਾ ਹੈ ਜਦ ਕਿ ਪੇਪਰ 24 ਸਤੰਬਰ ਨੂੰ ਹੋਣਾ ਹੈ ਸਾਰੇ ਸਿੱਖਿਅਕਾਂ ਦੀ ਮੁਢਲੀ ਜਾਣਕਾਰੀ ਅਤੇ ਪਰਿਵਾਰਕ ਜਾਣਕਾਰੀ ਆਨਲਾਈਨ ਭਰਨੀ ਹੁੰਦੀ ਹੈ ਅਤੇ ਇਸ ਕੰਮ ਨੂੰ ਲੈ ਕੇ ਅਧਿਆਪਕ ਵਰਗ ਭੰਬਲਭੂਸੇ ਵਿੱਚ ਹਨ ਕਿ ਬਿਨਾਂ ਕਿਤਾਬਾਂ ਤੋਂ ਪੜਾਉਣਾ ਅਤੇ ਇਹਨੀ ਜਲਦੀ ਪੇਪਰ ਲੈਣਾ ਕਿਵੇਂ ਸੰਭਵ ਹੈ ਯੂਨੀਅਨ ਆਗੂਆਂ ਜਸਪਾਲ ਸਿੰਘ ਅਤੇ ਜਗਦੀਪ ਸਿੰਘ ਨੇ ਮੰਗ ਕੀਤੀ ਕਿ ਇਸ ਕੰਮ ਨੂੰ ਸਰਲ ਕੀਤਾ ਜਾਵੇ ਅਤੇ ਸਾਰੇ ਸਿੱਖਿਅਕਾਂ ਨੂੰ ਕਿਤਾਬਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਸ ਕੰਮ ਨੂੰ ਕਾਲਜ ਦੇ ਵਿਦਿਆਰਥੀਆਂ ਨੂੰ ਦਿੱਤਾ ਜਾਵੇ ਤਾਂ ਕਿ ਅਧਿਆਪਕ ਵਰਗ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਪੂਰਾ ਸਮਾਂ ਦੇ ਸਕਣ ਯੂਨੀਅਨ ਦੇ ਪ੍ਰੈਸ ਸਕੱਤਰ ਦਵਿੰਦਰ ਸਿੰਘ ਗੁਰੂ ਨੇ ਵਿਭਾਗ ਦੇ ਉੱਚ ਅਧਿਕਾਰੀਆਂਨੂੰ ਇਸ ਪੱਤਰ ਤੇ ਪੁਨਰ ਵਿਚਾਰ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਸ ਸੰਬੰਧੀ ਜਲਦ ਫੈਸਲਾ ਲਵੇ ਅਤੇ ਇਸ ਕੰਮ ਨੂੰ ਸਰਲ ਕੀਤਾ ਜਾਵੇ ਪ੍ਰੈਸ ਨੂੰ ਇਹ ਜਾਣਕਾਰੀ ਯੂਨੀਅਨ ਪ੍ਰੈਸ ਸਕੱਤਰ ਦਵਿੰਦਰ ਸਿੰਘ ਗੁਰੂ ਨੇ ਦਿੱਤੀ
ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਨੇ ਅਧਿਆਪਕਾਂ ਨੂੰ ਪਾਇਆ ਭੰਬਲਭੂਸੇ : ਢਿੱਲੋ
