ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਦੇ ਵਿਦਿਆਰਥੀਆਂ ਨੇ ਪੰਜਵੀ ਦੀ ਪ੍ਰੀਖਿਆ ਵਿਚੋਂ ਮਾਰੀਆ ਮੱਲਾਂ

ਅੰਮ੍ਰਿਤਸਰ, 3 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪੰਜਵੀ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਜਿਸ ਵਿਚ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਪੁੱਤਰੀ ਸ. ਜਤਿੰਦਰ ਸਿੰਘ ਪੰਜਵੀਂ ਦੀ ਪ੍ਰੀਖਿਆ ਵਿਚੋਂ 99% ਲੈ ਕੇ ਅਵੱਲ ਸਥਾਨ ਹਾਂਸਲ ਕੀਤਾ ਹੈ ਅਤੇ ਸਕੂਲ ਦੇ ਪੰਜਵੀ ਪ੍ਰੀਖਿਆ ਨਤੀਜੇ ਦੇ ਬਾਕੀ ਵਿਦਿਆਰਥੀਆ ਨੇ ਚੰਗੇ ਨੰਬਰ ਲੈ ਕੇ ਮੱਲਾ ਮਾਰੀਆਂ ਹਨ। ਕੁਲ ਹਾਜਰ ਵਿਦਿਆਰਥੀ 94 ਸਨ। ਜਿਨਾਂ ਵਿਚੋਂ ਇਕ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ 99% ਹਾਂਸਲ ਕੀਤੇ ਹਨ। ਜਦਕਿ ਇਕ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ 96.4% ਲੈ ਕੇ ਦੂਜਾ ਸਥਾਨ ਹਾਂਸਲ ਕੀਤਾ ਹੈ। ਗੁਰਲੀਨ ਕੌਰ ਅਤੇ ਬੁਸਰਾ ਖਾਨ ਨੇ 96% ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 94 ਵਿਦਿਆਰਥੀਆਂ ਵਿਚੋਂ 61 ਬੱਚਿਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।

ਪੰਜਵੀਂ ਦਾ ਨਤੀਜਾ ਵਧੀਆਂ ਆਉਣ ਤੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਸਮੂਹ ਵਿਦਿਆਰਥੀਆ ਅਤੇ ਉਹਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ ਨੂੰ ਵਧੀਆ ਨਤੀਜਾ ਆਉਣ ਤੇ ਵਧਾਈ ਦਿੱਤੀ। ਇਸਦਾ ਸੇਹਰਾ ਸਕੂਲ ਸਟਾਫ ਦੇ ਅਧਿਆਪਕਾਂ ਨੂੰ ਜਾਂਦਾ ਹੈ ਅਤੇ ਉਸ ਮਾਤਾ-ਪਿਤਾ ਨੂੰ ਜਾਂਦਾ ਹੈ । ਇਹਨਾਂ ਸਭ ਦੇ ਮਿਹਨਤ ਸਦਕਾ ਹੀ ਵਿਦਿਆਰਥੀਆਂ ਨੇ ਇਹ ਉਪਲਬੱਧੀ ਹਾਂਸਲ ਕੀਤੀ ਹੈ।

You May Also Like