ਅੰਮ੍ਰਿਤਸਰ, 5 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਵਿਚ ਸਪੈਸ਼ਲ ਸਪੋਰਟਸ ਕਲਾਸਾਂ ਦਾ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਅਤੇ ਸਮੂਹ ਸਟਾਫ ਦੀ ਹਾਜਰੀ ਵਿਚ ਉਦਘਾਟਨ ਕੀਤਾ ਗਿਆ। ਜਿਸ ਵਿਚ ਬਹੁਤ ਸਾਰੀਆਂ ਇੰਨਡੋਰ ਗੇਮਜ ਜਿਵੇਂ ਕਿ ਪੂਲ ਐਂਡ ਸਨੂਕਰ, ਟੇਬਲ ਟੈਨਿਸ, ਕੈਰਮ, ਸ਼ਤਰੰਜ, ਲੁੱਡੋ ਅਤੇ ਆਉਟਡੌਰ ਗੇਮਜ ਜਿਵੇਂ ਵਾਲੀਬਾਲ, ਬੈਡਮਿੰਟਨ, ਬਾਸਕਟਬਾਲ, ਕ੍ਰਿਕੇਟ ਆਦਿ ਦੀ ਉਚਿੱਤ ਵਿਵਸਥਾ ਕੀਤੀ ਗਈ। ਇਸ ਵਿਚ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੀਆਂ ਸ਼ਰੀਰਕ ਖੇਡਾਂ ਜਿਵੇਂ ਕਿ ਕਰਾਟੇ, ਬਾਕਸਿੰਗ, ਸਕੇਟਿੰਗ,ਖੌ-ਖੌ, ਰੱਸਾ-ਕੱਸ਼ੀ ਆਦਿ ਵੀ ਸ਼ਾਮਿਲ ਕੀਤੀਆ ਗਈਆ। ਜਿਸ ਨਾਲ ਬੱਚਿਆਂ ਦਾ ਮਾਨਸਿਕ ਅਤੇ ਸ਼ਰੀਰਕ ਵਿਕਾਸ ਵਿਚ ਵਾਧਾ ਹੋਵੇਗਾ।
ਕਿਉਂਕਿ ਅੱਜ ਕੱਲ ਦੇ ਦੌਰ ਵਿਚ ਬੱਚੇ ਮੌਬਾਇਲਾਂ ਦੇ ਹੱਥ ਵਸ ਪੈ ਗਏ ਹਨ। ਖੇਡਾਂ ਜਿਹੜੀਆ ਹਨ ਉਹ ਅੱਜ ਕੱਲ ਦੇ ਸਮੇਂ ਦੀਆਂ ਮੁੱਖ ਲੋੜਾਂ ਹਨ। ਇਹ ਖੇਡ ਕਲਾਸਾਂ ਬੱਚਿਆਂ ਦੀ ਇਸ ਲੋੜ ਨੂੰ ਪੂਰਾ ਕਰਦੀਆਂ ਹਨ। ਕਿਉਂਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਬੱਚਿਆਂ ਸ਼ਰੀਰਕ ਅਤੇ ਮਾਨਸਿਕ ਵਿਕਾਸ ਹੋਵੇ। ਖੇਡਾਂ ਦੇ ਨਾਲ ਬੱਚਿਆਂ ਦੀ ਦਿਮਾਗ ਸ਼ਕਤੀ ਵਧਦੀ ਹੈ। ਖੇਡਾਂ ਦੇ ਨਾਲ ਬੱਚਿਆਂ ਦਾ ਦਿਮਾਗ ਚੁਸਤ ਰਹਿੰਦਾ ਹੈ ਵਧੀਆਂ ਆਚਰਣ ਦੇ ਗੁਣ ਪੈਦਾ ਹੁੰਦੇ ਹਨ ਸਹਿਨਸ਼ਕਤੀ ਦਾ ਵਿਕਾਸ ਹੁੰਦਾ ਹੈ। ਇਸ ਲਈ ਬੱਚਿਆਂ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕੁਲਵਿੰਦਰ ਕੌਰ, ਮੈਡਮ ਤਾਨੀਆ ਭਾਟੀਆ,ਮੈਡਮ ਸੋਨਿਕਾ ਗੋਇਲ, ਮੈਡਮ ਕਵਲਪ੍ਰੀਤ, ਮੈਡਮ ਰਵਿੰਦਰ ਕੌਰ,ਮੈਡਮ ਸਵਿਤਾ ਸ਼ਰਮਾ, ਮੈਡਮ ਸਤਿੰਦਰ ਕੌਰ, ਗੁਰਮੇਜ ਸਿੰਘ ਆਦਿ ਨੇ ਬਹੁਤ ਹੀ ਵਧੀਆ ਅਤੇ ਸ਼ਲਾਂਘਾਯੋਗ ਕਦਮ ਚੁਕਿਆ ਹੈ।
ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਨੇ ਇਸ ਇਲਾਕੇ ਵਿਚ ਇਹ ਵਿਵਸਥਾ ਦੀ ਪਹਿਲ ਕੀਤੀ ਹੈ ਜੋ ਕਿ ਇਹ ਸ਼ਲਾਂਘਾਯੋਗ ਕਦਮ ਹੈ। ਜਿਸ ਨਾਲ ਬੱਚੇ ਅਤੇ ਉਹਨਾਂ ਦੇ ਮਾਪੇ ਬਹੁਤ ਖੁਸ਼ ਹਨ। ਹਰਪਾਲ ਸਿੰਘ ਯੂ.ਕੇ. ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਉਚਿਤ ਵਿਕਾਸ ਕਰਨ ਦੇ ਲਈ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਦੇ ਵਿਚ ਦਾਖਲਾ ਕਰਵਾਉ ਅਤੇ ਇਸ ਵਿਵਸਥਾ ਦਾ ਉਚਿਤ ਲਾਭ ਉਠਾਓ।