ਅੰਮ੍ਰਿਤਸਰ, 12 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਇਥੋਂ ਨੇੜਲੇ ਪਿੰਡ ਬਾਬੋਵਾਲ ਵਿਖੇ ਗੁਰਦੁਆਰਾ ਸਿੰਧਸਰ ਸਾਈ ਸਾਹਿਬ ਵਿਖੇ ਸੇਵਾ ਕਰਦੇ ਇੱਕ ਨਿਹੰਗ ਸਿੰਘ ਗੁਰਪ੍ਰੀਤ ਸਿੰਘ ਵੱਲੋਂ ਜੰਗਲੀ ਜਾਨਵਰ ਸਾਂਬਰ ਪਿਛਲੇ ਦਿਨਾਂ ਤੋਂ ਕੈਦ ਕਰਕੇ ਰੱਖਿਆ ਹੋਇਆ ਸੀ,ਜਿਸ ਦੀ ਭਿਨਕ ਜੰਗਲਾਤ ਵਿਭਾਗ ਦੇ ਮਹਿਕਮੇ ਨੂੰ ਪਈ ਤਾਂ ਉਹ ਮੌਕੇ ਤੇ ਪਹੁੰਚ ਗਏ ਅਤੇ ਸਾਂਬਰ ਨੂੰ ਛਡਵਾਉਣ ਲਈ ਦੋ ਦਿਨ ਬੜੀ ਕੋਸ਼ਿਸ਼ ਕੀਤੀ ਗਈ।
ਜਦੋਂ ਕਿ ਨਿਹੰਗ ਸਿੰਘ ਗੁਰਪ੍ਰੀਤ ਸਿੰਘ ਵੱਲੋਂ ਇੱਕ ਦਿਨ ਪਹਿਲਾਂ ਟਾਲ ਮਟੋਲ ਕਰਕੇ ਸਾਂਬਰ ਨੂੰ ਛੱਡਣ ਤੋ ਨਾਹ-ਨੁੱਕੜ ਕੀਤੀ ਗਈ, ਪਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਰੇਜ ਅਫਸਰ ਗੁਰਵਿੰਦਰ ਸਿੰਘ,ਡੀ.ਐਫ.ਓ ਅਮਨੀਤ ਸਿੰਘ ਅਤੇ ਰਾਜ ਸਿੰਘ ਨਿਬਰਵਿੰਡ ਇੰਚਾਰਜ ਭੋਏਵਾਲ ਬੀਟ ਦੀ ਅਗਵਾਈ ਵਿੱਚ ਜੰਗਲਾਤ ਵਿਭਾਗ ਦੀ ਟੀਮ ਪਿੰਡ ਬਾਬੋਵਾਲ ਪਹੁੰਚੀ ਤਾਂ ਅੱਗੋਂ ਨਿਹੰਗ ਸਿੰਘ ਗੁਰਪ੍ਰੀਤ ਸਿੰਘ ਨੇ ਜੰਗਲੀ ਜੀਵ ਸਾਂਬਰ ਨੂੰ ਦੇਣ ਤੋਂ ਭਾਰੀ ਵਿਰੋਧ ਕੀਤਾ ਗਿਆ।
ਇਹ ਵੀ ਖਬਰ ਪੜੋ : ਮਨੀਲਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਇਥੋਂ ਤੱਕ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਹੱਥੋਂ ਪਾਈ ਹੋਣ ਤੱਕ ਗੱਲ ਪਹੁੰਚ ਗਈ ਅਤੇ ਤਨਾਵ-ਪੂਰਵ ਹੋਈ ਸਥਿਤੀ ਨੂੰ ਵੇਖਦਿਆਂ ਜਦੋਂ ਪੁਲਿਸ ਚੌਕੀ ਚਵਿੰਡਾ ਦੇਵੀ ਦੇ ਇੰਚਾਰਜ ਹਰਜਿੰਦਰ ਸਿੰਘ ਨਾਲ ਬਾਰ-ਬਾਰ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਵੱਲੋਂ ਗੁੱਸੇ ਦੇ ਅੰਦਾਜ਼ ਵਿੱਚ ਫੋਨ ਉੱਪਰ ਭੈੜੇ ਸ਼ਬਦਾਂ ਦੀ ਵਰਤੋਂ ਕਰਕੇ ਪੁਲਿਸ ਵੱਲੋਂ ਉੱਡ ਕੇ ਆਉਣ ਦੀਆਂ ਗੱਲਾਂ ਕਹੀਆਂ ਗਈਆਂ,ਜਦੋਂ ਕਿ ਮੌਕੇ ਤੇ ਹਾਲਾਤਾਂ ਨੂੰ ਵੇਖਿਆ ਜਾਦਾਂ ਤਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਬੜੀ ਜੱਦੋ-ਜਾਹਿਦ ਮਗਰੋਂ ਨਿਹੰਗ ਸਿੰਘ ਗੁਰਪ੍ਰੀਤ ਸਿੰਘ ਨੇ ਸਾਂਬਰ ਨੂੰ ਜੰਗਲ ਵਿੱਚ ਭੇਜਣ ਦੀ ਸਹਿਮਤੀ ਪ੍ਰਗਟਾਈ,ਪਰ ਪੁਲਿਸ ਉਸ ਵਕਤ ਪਹੁੰਚੀ ਜਦੋਂ ਸਭ ਕੁਝ ਸਮਾਪਤ ਹੋ ਚੁੱਕਾ ਸੀ। ਇਸ ਮੌਕੇ ਤੇ ਪ੍ਰੇਮ ਸਿੰਘ ਗਾਰਡ,ਰਜਵੰਤ ਕੌਰ,ਸੁਖਦੇਵ ਸਿੰਘ ਜਸਬੀਰ ਸਿੰਘ,ਸਰਦੂਲ ਸਿੰਘ ਸਮੇਤ ਪਿੰਡ ਵਾਸੀ ਵੀਂ ਮੋਜੂਦ ਸਨ।