ਨੈਸ਼ਨਲ ਡੇਂਗੂ ਕੰਟਰੋਲ ਪ੍ਰੋਗਰਾਮ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆ ਵਿੱਚ ਸਪਰੇਅ ਅਤੇ ਜਾਗਰੂਕਤਾ ਗਤੀਵਿਧੀਆਂ ਲਈ ਕੀਤੀਆਂ ਟੀਮਾਂ ਰਵਾਨਾ

ਅੰਮ੍ਰਿਤਸਰ 1 ਅਕਤੂਬਰ (ਹਰਪਾਲ ਸਿੰਘ) – ਨੈਸ਼ਨਲ ਡੇਂਗੂ ਕੰਟਰੋਲ ਪ੍ਰੋਗਰਾਮ ਤਹਿਤ ਦੇ ਸਬੰਧ ਵਿੱਚ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਜੀ ਵਲੋਂ ਅੱਜ ਦਫਤਰ ਸਿਵਲ ਸਰਜਨ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆ ਵਿੱਚ ਸਪਰੇਅ ਅਤੇ ਜਾਗਰੂਕਤਾ ਗਤੀਵਿਧੀਆਂ ਲਈ 15 ਟੀਮਾਂ ਰਵਾਨਾ ਕੀਤੀਆਂ ਗਈਆਂ। ਇਸ ਅਵਸਰ ਤੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਇਹਨਾ ਟੀਮਾਂ ਵਲੋਂ ਹਫਤੇ ਵਿਚ ਤਿੰਨ ਵਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆ ਵਿਚ ਜਾਗਰੂਕਤਾ ਗਤੀਵਿਧੀਆਂ, ਸਪਰੇ, ਫੋਗਿੰਗ, ਬ੍ਰੀਡਿੰਗ ਚੈਕਿੰਗ ਅਤੇ ਚਲਾਣ ਕੱਟਣ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।

ਉਹਨਾਂ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਡੇਂਗੂ ਸੀਜ਼ਨ ਨੂੰ ਮੱਖ ਰੱਖਦਿਆ ਸਿਹਤ ਵਿਭਾਗ ਨੂੰ ਸਹਿਯੋਗ ਕੀਤਾ ਜਾਵੇ ਕਿਉਂਕਿ ਡੇਗੂ ਤੋ ਬੱਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ ਅਤੇ ਕਿਸੇ ਵੀ ਜਗਾ ਤੇ ਪਾਣੀ ਇਕੱਠਾ ਨਾਂ ਹੋਣ ਦਿੱਤਾ ਜਾਵੇ, ਆਪਣੇ ਘਰਾਂ ਵਿਚ ਫਰਿਜਾਂ ਦੀਆਂ ਟਰੇਆਂ, ਗਮਲਿਆ, ਕੂਲਰਾਂ ਆਦਿ ਦੀ ਸਫਾਈ ਹਫਤੇ ਵਿਚ ਇਕ ਵਾਰੀ ਯਕੀਨੀ ਬਣਾਈ ਜਾਵੇ, ਪੂਰੀ ਬਾਂਹ ਦੇ ਕਪੜੇ ਪਹਿਨੇ ਜਾਣ, ਮੱਛਰਦਾਨੀ ਅਤੇ ਮੱਛਰ ਭਜਾਓਣ ਵਾਲੀਆ ਕਰੀਮਾਂ ਸਪਰੇਅ ਦਾ ਇਸਤੇਮਾਲ ਕੀਤਾ ਜਾਵੇ ਅਤੇ ਕਿਸੇ ਵੀ ਕਿਸਮ ਦਾ ਬੁਖਾਰ ਹੋਣ ਦੀ ਸੂਰਤ ਵਿਚ ਤੁਰੰਤ ਨਜਦੀਕ ਦੇ ਸਰਕਾਰੀ ਹਸਪਤਾਲ ਤੋਂ ਆਪਣਾਂ ਮੁਫਤ ਇਲਾਜ ਅਤੇ ਜਾਂਚ ਕਰਵਾਈ ਜਾਵੇ।

ਇਸ ਮੌਕੇ ਤੇ ਜਿਲਾ੍ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਫੀਵਰ ਸਰਵੇ ਵੀ ਕੀਤਾ ਜਾ ਰਿਹਾ ਹੈ ਅਤੇ ਬੁਖਾਰ ਦੇ ਮਰੀਜਾਂ ਬਲੱਡ-ਸੈਂਪਲ ਵੀ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਸੰਬਧੀ ਜਿਲੇ੍ ਭਰ ਵਿਚ ਡੇਂਗੂ ਵਾਰਡਾਂ ਤਿਆਰ ਕੀਤੀਆਂ ਗਈਆਂ ਹਨ। ਜਿਨਾਂ ਵਿੱਚ ਸਿਵਲ ਹਸਪਤਾਲ ਅੰਮ੍ਰਿਤਸਰ, ਹਰੇਕ ਸਬ ਡਜਿਵੀਜਨਲ ਹਸਪਤਾਲਾਂ ਅਤੇ ਹਰੇਕ ਬਲਾਕ ਪੱਧਰ ਤੇ ਵੀ ਡੇਂਗੂ ਵਾਰਡਾਂ ਬਣਾਈਆਂ ਗਈਆ ਹਨ। ਐਂਟੀ ਲਾਰਵਾ ਵਿੰਗ ਵਿਚ 15 ਟੀਮਾਂ ਕੰਮ ਕਰ ਰਹੀਆ ਜੋ ਕਿ ਰੋਜਾਨਾਂ ਸ਼ਹਿਰ ਦੇ ਅਲੱਗ-ਅੱਲਗ ਹਿੱਸਿਆਂ ਵਿਚ ਖਾਸ ਕਰਕੇ ਹੋਟਸਪੋਟ ਖੇਤਰਾਂ ਵਿਚ ਜਾ ਕੇ ਐਂਟੀਲਾਰਵਾ ਗਤੀਵਿਧੀਆ ਕਰ ਰਹੀਆਂ ਹਨ।

ਇਸ ਤੋਂ ਇਲਾਵਾ ਸਾਰੇ ਪ੍ਰਾਇਵੇਟ ਹਸਪਤਾਲਾਂ ਅਤੇ ਲੈਬੋਰਟਰੀਆਂ ਨੂੰ ਅਗਾਹ ਕੀਤਾ ਜਾ ਚੁੱਕਿਆ ਹੈ ਕਿ ਕੋਈ ਵੀ ਕੇਸ ਸਾਹਮਣੇ ਆਉਣ ਤੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜਿਲਾ੍ ਟੀਕਾਕਰਣ ਅਫਸਰ ਡਾ ਭਾਰਤੀ ਧਵਨ, ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਏ.ਐਮ.ਓ ਰਾਮ ਮਹਿਤਾ, ਐਸ.ਆਈ. ਗੁਰਦੇਵ ਸਿੰਘ ਢਿਲੋਂ, ਸੁਖਦੇਵ ਸਿੰਘ, ਹਰਵਿੰਦਰ ਸਿੰਘ, ਹਰਕਮਲ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਹਰਮੀਤ ਸਿੰਘ, ਰਣਜੋਧ ਸਿੰਘ, ਬਿਕਰਮਜੀਤ ਸਿੰਘ, ਕਲਦੀਪ ਸਿੰਘ, ਗੁਰਪਾਲ ਸਿੰਘ, ਸੰਜੀਵ ਕੁਮਾਰ ਸਮੂਹ ਫੀਲਡ ਵਰਕਰ/ਬ੍ਰੀਡਿੰਗ ਕੈਚਰ ਅਤੇ ਐਂਟੀ ਲਾਰਵਾ ਸਟਾਫ ਹੋਏ।

You May Also Like