ਨੌਜਵਾਨ ਯੂਥ ਅਕਾਲੀ ਦਲ ਨਾਲ ਜੁੜਕੇ ਮਾਨ ਮਹਿਸੂਸ ਕਰ ਰਹੇ ਹਨ – ਅਮਨਪ੍ਰੀਤ ਹੈਰੀ

ਹੈਰੀ ਵੱਲੋਂ ਯੂਥ ਅਕਾਲੀ ਦਲ ਵਿੱਚ 40 ਹਜ਼ਾਰ ਕੀਤੀ ਸੀ ਭਰਤੀ

ਅੰਮ੍ਰਿਤਸਰ, 5 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਯੂਥ ਅਕਾਲੀ ਦਲ ਜ਼ਿਲ੍ਹਾਂ ਅੰਮ੍ਰਿਤਸਰ ਵਿੱਚ ਪਿਛਲੇ ਦਿਨੀਂ ਨੌਜਵਾਨ ਆਗੂ ਅਤੇ ਯੂਥ ਅਕਾਲੀ ਦਲ ਦੇ ਕੌਮੀ ਸੀ.ਮੀਤ ਪ੍ਰਧਾਨ ਹਰਜਿੰਦਰ ਸਿੰਘ ਜ਼ਿੰਦਾ ਦੇ ਸਪੁੱਤਰ ਅਮਨਪ੍ਰੀਤ ਸਿੰਘ ਹੈਰੀ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੱਜਰ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾਂ ਨਿਰਦੇਸ਼ਾ ਤਹਿਤ ਸਭ ਤੋਂ ਜ਼ਿਆਦਾ 40 ਹਜ਼ਾਰ ਤੋਂ ਵੱਧ ਯੂਥ ਅਕਾਲੀ ਦਲ ਵਿੱਚ ਨੌਜਵਾਨਾਂ ਦੀ ਭਰਤੀ ਕੀਤੀ ਸੀ ਜਿਸ ਕਾਰਨ ਵੱਡੀ ਸੰਖਿਆ ਵਿੱਚ ਨੌਜਵਾਨ ਅਕਾਲੀ ਦਲ ਨਾਲ ਜੁੜੇ ਸਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਸੀ ਕਿ ਜਿਸਵੀ ਨੌਜਵਾਨ ਦੀ ਭਰਤੀ ਸਭ ਤੋਂ ਜ਼ਿਆਦਾ ਹੋਵੇਗੀ ਉਸਨੂੰ ਹੀ ਯੂਥ ਅਕਾਲੀ ਦਲ ਬਾਦਲ ਅੰਮ੍ਰਿਤਸਰ ਸ਼ਹਿਰੀ ਦਾ ਪ੍ਰਧਾਨ ਬਣਾਇਆ ਜਾਵੇਗਾ ਪਰ ਅਜੇ ਤੱਕ ਅਕਾਲੀ ਦਲ ਵੱਲੋਂ ਕਿਸੇ ਨੂੰ ਪ੍ਰਧਾਨ ਨਾ ਬਨਾਉਣ ਕਾਰਨ ਯੂਥ ਅਕਾਲੀ ਦਲ ਦੇ ਵਰਕਰ ਇੰਤਜ਼ਾਰ ਕਰ ਰਹੇ ਹਨ ਕੀ ਕਦੋਂ ਜ਼ਿਲ੍ਹੇ ਦਾ ਪ੍ਰਧਾਨ ਐਲਾਨ ਹੋਵੇ ਤੇ ਉਹ ਅਪਣੀਆਂ ਸਰਗਰਮੀਆਂ ਨੂੰ ਤੇਜ਼ ਕਰਨ।

ਇਹ ਵੀ ਖਬਰ ਪੜੋ : — ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਵਿਖੇ ਇੰਨਡੋਰ ਅਤੇ ਆਉਟਡੋਰ ਗੇਮਾਂ ਦਾ ਕੀਤਾ ਉਦਘਾਟਨ : ਹਰਪਾਲ ਸਿੰਘ ਯੂ.ਕੇ

ਇਸ ਸੰਬੰਧੀ ਜਦੋਂ ਯੂਥ ਆਗੂ ਅਮਨਪ੍ਰੀਤ ਸਿੰਘ ਹੈਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਵੱਨੋਂ ਬਹੁਤ ਜ਼ਲਦ ਜਿਲ੍ਹਾਂ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ।ਉਨ੍ਹਾਂ ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੇ ਹੱਕਾਂ ਦੀ ਰਾਖੀ ਕਰ ਸਕਦਾ ਹੈ।ਉਨ੍ਹਾ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਸਰਬਜੀਤ ਸਿੰਘ ਝਿੰਜਰ ਦੀ ਯੋਗ ਅਗਵਾਈ ਵਿੱਚ ਅੱਜ ਨੌਜਵਾਨ ਅਕਾਲੀ ਦਲ ਨਾਲ ਜੁੜਕੇ ਮਾਨ ਮਹਿਸੂਸ ਕਰ ਰਹੇ ਹਨ।ਉਨ੍ਹਾ ਕਿਹਾ ਕਿ ਪਾਰਟੀ ਵੱਲੋਂ ਅੰਮ੍ਰਿਤਸਰ ਲੋਕ ਸਭਾ ਲਈ ਜਿਹੜਾ ਵੀ ਉਮੀਦਵਾਰ ਦਿੱਤਾ ਜਾਵੇਗਾ ਨੌਜਵਾਨ ਅਤੇ ਯੂਥ ਅਕਾਲੀ ਦਲ ਉਸਦੀ ਜਿੱਤ ਯਕੀਨੀ ਬਨਾਉਣ ਲਈ ਰਾਤ ਦਿਨ ਇਕ ਕਰ ਦੇਣਗੇ।

You May Also Like