ਪਟਿਆਲਾ, 15 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਵਿੱਚ ਜਿਸ ਦਿਨ ਤੋਂ ਸੰਘਣੀ ਧੁੰਦ ਨੇ ਦਸਤਕ ਦਿੱਤੀ, ਉਸੇ ਦਿਨ ਤੋਂ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਨੇ। ਇਸੇ ਤਰ੍ਹਾਂ ਜਿੱਥੇ ਬੀਤੇ ਕੱਲ੍ਹ ਰਾਜਪੁਰਾ ਵਿੱਚ 10 ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ।
ਇਹ ਵੀ ਖਬਰ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (15 ਦਸੰਬਰ 2023)
ਉਸੇ ਤਰ੍ਹਾਂ ਅੱਜ ਪਟਿਆਲਾ ’ਚ ਵੀ ਉਸ ਵੇਲੇ ਵੱਡਾ ਸੜਕ ਹਾਦਸਾ ਵਾਪਰ ਗਿਆ, ਜਦੋਂ ਧਰੇੜੀ ਜੱਟਾਂ ਦੇ ਟੋਲ ਪਲਾਜ਼ਾ ’ਤੇ ਕਈ ਗੱਡੀਆਂ ਆਪਸ ਵਿੱਚ ਟਕਰਾਅ ਗਈਆਂ। ਗੱਡੀਆਂ ਦਾ ਇਸ ਹਾਦਸੇ ਦੌਰਾਨ ਜ਼ਰੂਰ ਨੁਕਸਾਨ ਹੋਇਆ ਤੇ ਕਈ ਲੋਕ ਜ਼ਖਮੀ ਹੋਏ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।