ਅੰਮ੍ਰਿਤਸਰ 6 ਜੁਲਾਈ (ਐੱਸ.ਪੀ.ਐਨ ਬਿਊਰੋ) – ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬਜੀ ਦੇ ਜੱਥੇਦਾਰ ਮਾਨਯੋਗ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਸਮੂੰਹ ਮਾਨਯੋਗ ਪੰਜਪਿਆਰੇ ਸਾਹਿਬਾਨ, ਮਾਨਯੋਗ ਸੰਤ ਬਾਬਾ ਨਰਿੰਦਰ ਸਿੰਘ ਜੀ ਮੁੱਖੀ ਗੁਰਦੁਆਰਾ ਲੰਗਰ ਸਾਹਿਬ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਇਨਾਂ ਦੇ ਆਸੀਸ ਪ੍ਰਾਪਤ ਕਰਕੇ ਪੰਜ ਤਖਤ ਸਾਹਿਬ ਅਤੇ ਹੋਰ ਗੁਰੂ ਧਾਮਾਂ ਦੇ ਦਰਸ਼ਨਾ ਵਾਸਤੇ ਮਿਤੀ 25 ਅਗਸਤ ਤੋਂ 6 ਸਤੰਬਰ 2024 ਦਰਮਿਆਨ ਪਹਿਲੇ ਪ੍ਰਕਾਸ਼ ਪੁਰਬ ਨਮਿਤ ਗੁਰਦੁਆਰਾ ਸ਼ਹੀਦ ਬਾਬਾ ਭੁਜੰਗ ਸਿੰਘ ਜੀ ਟ੍ਰਸਟ, ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵੱਲੋਂ ਸਪੇਸ਼ਲ ਰੇਲ ਯਾਤਰਾ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਯਾਤਰਾ ਵਿੱਚ 19 ਬੋਗੀਆ ਧਾਰਮਿਕ ਬੋਗੀ ਲਈ ਵੀ.ਆਯ.ਪੀ. ਏ.ਸੀ. ਸਲੂਨ, ਗੁਰੂ ਸਾਹਿਬ ਜੀ ਦੇ ਘੋੜੇ, ਲੰਗਰ ਵਾਸਤੇ ਪੈਨਟਰੀ ਕਾਰ, ਚਾਰ ਏ.ਸੀ.10 ਸਲੀਪਰ, 1 ਜਨਰਲ ਆਦਿ ਬੋਗੀ ਹੋਣਗੇ।
ਇਸ ਯਾਤਰਾ ਵਿੱਚ ਗੁਰ ਮਰਿਯਾਦਾ ਅਨੁਸਾਰ ਪੂਜਾ-ਪਾਠ ਕੀਤਾ ਜਾਵੇਗਾ ਲਗਭਗ 1300 ਦੀ ਗਿਣਤੀ ਵਿੱਚ ਤਖਤ ਸਾਹਿਬਜੀ ਦੇ ਨਾਲ-ਨਾਲ ਆਲੇ- ਦੁਆਲੇ ਪਿੰਡ, ਤੇਲੰਗਾਨਾ, ਆਂਧਾ ਸਟੇਟ ਆਦਿ ਥਾਵਾਂ ਦੀ ਸੰਗਤ ਹੋਵੇਗੀ। ਇਸ ਯਾਤਰਾ ਵਾਸਤੇ ਗੁਰਦੁਆਰਾ ਸੱਚਖੰਡ ਬੋਰਡ ਦੇ ਮਾਨਯੋਗ ਪ੍ਰਸ਼ਾਸਕ-ਡਾ. ਸ੍ਰ.ਵਿਜੇ ਸਤਬੀਰ ਸਿੰਘ ਜੀ ਅਪਨੀ ਸ਼ੁਭਕਾਮਨਾਵਾਂ ਦਿੰਦੇ ਹੋਏ ਗੁਰਦੁਆਰਾ ਬੋਰਡ ਵੱਲੋਂ ਯਾਤਰਾ ਨੂੰ ਸਫਲ ਬਨਾਉਣ ਵਾਸਤੇ ਅਤੇ ਸੰਗਤ ਦੀ ਸੇਵਾ ਵਾਸਤੇ ਪੂਰਾ ਯੋਗਦਾਨ ਦੇਣ ਦਾ ਭਰੋਸਾ ਦਿੱਤਾ ਹੈ ਇਸ ਯਾਤਰਾ ਵਾਸਤੇ ਮਿਤੀ 23 ਅਗਸਤ 2024 ਨੂੰ ਤਖਤ ਸਾਹਿਬ ਵਿਖੇ ਅਖੰਡਪਾਠ ਰੱਖਿਆ ਗਿਆ ਹੈ। ਇਹ ਯਾਤਰਾ ਮਿਤੀ 25 ਅਗਸਤ 2024 ਨੂੰ ਤਖਤ ਸਾਹਿਬ ਵਿਖੇ ਰੱਖੇ ਗਏ ਅਖੰਡਪਾਠ ਸਾਹਿਬ ਦੀ ਸਮਾਪਤੀ ਉਪਰੰਤ ਅਰਦਾਸ ਕਰ ਸਵੇਰੇ 11.30 ਵਜੇ ਹਜੂਰ ਸਾਹਿਬ ਨਾਂਦੇੜ ਤੋਂ ਮਾਨਯੋਗ ਪੰਜਪਿਆਰੇ ਸਾਹਿਬਾਨ ਅਤੇ ਸੰਤ ਮਹਾਂਪੁਰਖ ਅਤੇ ਹੋਰ ਪੰਥਕ ਸ਼ਕਸ਼ੀਅਤਾਂ, ਦੇ ਮੁੱਖ ਹਾਜਰੀ ਵਿੱਚ ਰਵਾਨਾ ਹੋਵੇਗੀ।
ਇਹ ਰੇਲ ਯਾਤਰਾ ਹਜ਼ੂਰ ਸਾਹਿਬ ਤੋਂ ਔਰੰਗਾਬਾਦ-ਮਨਮਾੜ – ਭੁਸਾਵਲ – ਖੰੜਵਾ – ਇਟਾਰਸੀ – ਜਬਲਪੁਰ- ਅਲਾਹਾਬਾਦ (ਬਨਾਰਸ) ਰਹੀ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪੁੱਜੇਗੀ ਉਥੋਂ ਦਿੱਲੀ, ਦਿੱਲੀ ਤੋਂ ਵਾਯਾ ਸਰਹਿੰਦ ਤੋਂ ਤਖਤ ਸ੍ਰੀ ਕੇਸਗੜ ਆਨੰਦਪੁਰ ਸਾਹਿਬ, ਫਤਿਹਗੜ ਸਾਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਦਰਸ਼ਨ ਕਰਕੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰੂ ਧਾਮਾਂ ਦੇ ਦਰਸਨ ਕਰ ਵਾਪਸ ਅੰਮ੍ਰਿਤਸਰ ਤੋਂ ਕਰਤਾਰਪੁਰ – ਲੁਧਿਆਣਾ-ਅੰਬਾਲਾ-ਦਿੱਲੀ-ਗਵਾਲੀਅਰ-ਡਬਰਾ-ਇਟਾਰਸੀ-ਖੰਡ-ਭੁਸਾਵਲ- ਮਨਮਾੜ-ਔਰੰਗਾਬਾਦ ਰਾਹੀਂ ਸ੍ਰੀ ਹਜੂਰ ਸਾਹਿਬ ਨਾਂਦੇੜ ਪੁੱਜੇਗੀ। ਦਿੱਲੀ-ਪੰਜਾਬ-ਹਰਿਆਣਾ ਦੇ ਸਮੂਹ ਸੰਤ ਮਹਾਪੁਰਖ, ਸਾਧ-ਸੰਗਤ ਜੱਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੇਵਾ- ਸੁਸਾਈਟੀਆਂ ਨੂੰ ਬੇਨਤੀ ਹੈ ਕਿ, ਯਾਤਰਾ ਵਿੱਚ ਪੁੱਜ ਰਹੀ ਸੰਗਤ ਲਈ ਆਪਣੇ ਵੱਲੋਂ ਸਟੇਸ਼ਨ ਤੇ ਪੁੱਜ ਕੇ ਆਪਣੇ ਵੱਲੋਂ ਲੰਗਰ, ਚਾਹ, ਪਾਣੀ ਆਦਿ ਦੀ ਸੇਵਾ ਸਹਿਯੋਗ ਦਿਓ ਜੀ।