ਪਾਵਰਕਾਮ ਸੀ ਐਚ ਬੀ ਤੇ ਡਬਲਿਉ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਸੰਘਰਸ਼ ਦਾ ਐਲਾਨ

23 ਜਨਵਰੀ ਨੂੰ ਪਰਿਵਾਰਾਂ ਸਮੇਤ ਪਟਿਆਲਾ ਪਾਵਰਕਾਮ ਮੁੱਖ ਦਫਤਰ ਧਰਨਾ ਦੇਣ ਦਾ ਫ਼ੈਸਲਾ

ਮੱਲਾਂ ਵਾਲਾ, 6 ਜਨਵਰੀ (ਹਰਪਾਲ ਸਿੰਘ ਖਾਲਸਾ) – ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪਾਵਰ ਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਸੰਘਰਸ਼ ਦਾ ਨੋਟਿਸ ਸੌਂਪਿਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਦਫ਼ਤਰੀ ਸਕੱਤਰ ਤੇ ਸਰਕਲ ਪ੍ਰਧਾਨ ਸ਼ੇਰ ਸਿੰਘ ਥਿੰਦ ਸਰਕਲ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੰਧਾ ਸਕੱਤਰ ਛਿੰਦਰ ਸਿੰਘ ਜਲਾਲਾਬਾਦ,ਸਰਕਲ ਕੈਸ਼ੀਅਰ ਸ਼ਮਸ਼ੇਰ ਸਿੰਘ ਸਬ ਅਰਬਨ ਡਵੀਜ਼ਨ ਪ੍ਰਧਾਨ ਵਿਸ਼ਾਲ ਤੇਜੀ, ਸਿਟੀ ਡਵੀਜ਼ਨ ਪ੍ਰਧਾਨ ਸ਼ੁਭਮ ਚੌਧਰੀ ਤੇ ਜੋਗਿੰਦਰਪਾਲ ਗੁਰੂ ਹਰਸਹਾਏ ਕਰਨੈਲ ਸਿੰਘ ਮਮਦੋਟ ਨਛੱਤਰ ਸਿੰਘ ਤੇ ਗੁਰਜੰਟ ਸਿੰਘ ਜੀਰਾ ਸੁਖਵਿੰਦਰ ਸਿੰਘ ਮਾਣਾ ਕੁਲਵੰਤ ਸਿੰਘ ਮੱਲਾਂਵਾਲਾ ਗੁਰਜੀਤ ਸਿੰਘ ਕੋਹਾਲਾ ਭਗਵੰਤ ਸਿੰਘ ਤੇ ਗੁਰਵਿੰਦਰ ਸਿੰਘ ਮੱਲਾਂਵਾਲਾ ਅਤੇ ਕਰਨੈਲ ਸਿੰਘ ਮੱਖੂ ਨੇ ਦੱਸਿਆ ਕਿ ਅੱਜ ਪਾਵਰਕੌਮ ਦੀ ਮੈਨੇਜਮੈਂਟ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦੇ ਦਫਤਰ ਸਮੇਤ ਡਾਇਰੈਕਟਰ ਪ੍ਰਬੰਧਕੀ ਸ੍ਰੀ ਜਸਵੀਰ ਸਿੰਘ ਸੁਰ ਸਿੰਘ, ਡਾਇਰੈਕਟਰ ( ਡਿਊਟੀਬਿਊਸ਼ਨ ) ਸ੍ਰੀ ਡੀ ਐਸ ਗਰੇਵਾਲ, ਡਾਇਰੈਕਟਰ ਕਮਰਸ਼ੀਅਲ ਸ੍ਰੀ ਰਵਿੰਦਰ ਸਿੰਘ ਸੈਣੀ , ਡਾਇਰੈਕਟਰ ਫਾਈਨੈਂਸ ਬੀ.ਕੇ ਬੇਰੀ , ਡਿਪਟੀ ਮੈਨੇਜਰ ਆਈ. ਆਰ ਸ੍ਰੀ ਰਣਵੀਰ ਸਿੰਘ ਰਾਹੀਂ ਮੰਗ ਪੱਤਰ ਅਤੇ ਸੰਘਰਸ਼ ਦਾ ਨੋਟਿਸ ਸੌਂਪਿਆ ਗਿਆ।

ਜਥੇਬੰਦੀ ਵੱਲੋਂ ਪਾਵਰਕੌਮ ਮੈਨੇਜਮੈਂਟ ਨੂੰ ਸੰਘਰਸ਼ ਦਾ ਨੋਟਿਸ ਸੌਂਪਿਆ’ ਸਮੂਹ ਆਊਟਸੋਰਸਿੰਗ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਚ ਸ਼ਾਮਿਲ ਕਰਨ ਦੀ ਮੰਗ

ਜਥੇਬੰਦੀ ਆਗੂਆਂ ਨੇ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਜੋ ਨਵੀਂ ਭਰਤੀ ਕੀਤੀ ਜਾ ਰਹੀ ਹੈ ਉਸ ਭਰਤੀ ਵਿੱਚ ਆਊਟ-ਸੋਰਸਡ ਠੇਕਾ ਕਾਮਿਆਂ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ। ਬਿਜਲੀ ਦਾ ਕੰਮ ਕਰਦੇ ਸਮੇਂ ਲਗਾਤਾਰ ਮੌਤ ਦੇ ਮੂੰਹ ਪੈ ਰਹੇ ਅਤੇ ਅਪੰਗ ਹੋ ਰਹੇ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਪੱਕੀ ਨੌਕਰੀ ਦੀ ਵੀ ਮੰਗ ਕੀਤੀ ਗਈ ਮੈਨੇਜਮੈਂਟ ਵੱਲੋਂ ਲਿਆਂਦੀ ਗਈ ਨਵੀਂ ਪੋਲਸੀ 10 ਲੱਖ ਰੁਪਆ ਬਾਹਰੋਂ ਕੰਪਨੀਆਂ ਰਾਹੀਂ ਇੰਨਸ਼ੋਰਸ ਕਰਵਾਉਣ ਉੱਤੇ ਚਰਚਾ ਕਰਦੇ ਆਂ ਆਗੂਆਂ ਨੇ ਕਿਹਾ ਕਿ ਜੋ ਬਾਹਰੋਂ ਇਨਸ਼ੋਰਸ ਕੰਪਨੀਆਂ ਵੱਲੋ ਕਰਵਾਈ ਜਾਂਦੀ ਹੈ ਉਹ ਘਾਤਕ ਹਾਦਸਾ ਵਾਪਰਨ ਉਥੇ ਕੰਮ ਆ ਦੇ ਪਰਿਵਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਇਨਸ਼ੋਰਸ ਦੀ ਬਜਾਏ ਐਕਸ ਗਰੇਸ਼ੀਆ ਵਿੱਚ ਹੀ 10 ਲੱਖ ਦੀ ਇਨਸ਼ੋਰਸ ਨੂੰ ਕਵਰ ਕਰ ਦਿੱਤਾ ਜਾਵੇ ਤਾਂ ਜੋ ਪਰਿਵਾਰ ਨੂੰ ਆਸਾਨੀ ਨਾਲ ਮੁਆਵਜ਼ਾ ਮਿਲ ਸਕੇ।

ਇਹ ਵੀ ਖਬਰ ਪੜੋ : ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਸੰਗਰੂਰ ਦੇ ਨੌਜਵਾਨ ਦੀ ਮੌਤ

ਬਿਜਲੀ ਦਾ ਕਰੰਟ ਲੱਗਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਇਹਨਾਂ ਹਾਦਸਿਆਂ ਨੂੰ ਰੋਕ ਲਗਾਉਣ ਲਈ ਟੀਟੀਆਈ ਰਾਹੀਂ ਟ੍ਰੇਨਿੰਗ ਦਾ ਪ੍ਰਬੰਧ ਕਰਵਾਉਣ ਅਤੇ ਹਾਦਸਾ ਵਾਪਰਨ ਦੀ ਸੁਰਤ ਉੱਤੇ ਈਐਸਆਈ ਤੋਂ ਹਟਾ ਕੇ ਸਿੱਧਾ ਸਰਕਾਰ ਆਪਦੇ ਖਰਚੇ ਰਾਹੀਂ ਅਤੇ ਵਧੀਆ ਹਸਪਤਾਲਾਂ ਰਾਹੀਂ ਇਲਾਜ ਦਾ ਪ੍ਰਬੰਧ ਕਰਨ ਮੰਗ ਕੀਤੀ ਗਈ ਅਤੇ ਠੇਕੇਦਾਰ ਕੰਪਨੀਆਂ ਵੱਲੋਂ ਤੇਲ ਭੱਤੇ ਸਮੇਤ ਮੋਬਾਇਲ ਭੱਤੇ ਅਤੇ ਸਰਕਾਰ ਵੱਲੋਂ ਘੱਟੋ ਘੱਟ ਉਜਰਤਾ ਦੇ ਕੀਤੇ ਜਾਂਦੇ ਨਵੇਂ ਰੇਟ ਰਵਾਈਜ਼ਰ ਵਿੱਚ ਕੰਪਨੀਆਂ ਵੱਲੋਂ ਘਪਲੇ ਕੀਤੇ ਜਾਂਦੇ ਹਨ। ਜਿਸ ਦਾ ਪੁਰਾਣਾ ਬਕਾਇਆ ਕੰਪਨੀਆਂ ਵੱਲੋਂ ਜਾਰੀ ਨਹੀਂ ਕੀਤਾ ਜਾਂਦਾ। ਅਤੇ ਤਮਾਮ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਸੰਘਰਸ਼ ਨੋਟਿਸ ਮੈਨੇਜਮੈਂਟ ਨੂੰ ਸੌਂਪਿਆ ਗਿਆ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਮਿਤੀ 23 ਜਨਵਰੀ 2024 ਨੂੰ ਪਰਿਵਾਰਾਂ ਸਮੇਤ ਪਟਿਆਲਾ ਹੈਡ ਆਫਿਸ ਵਿਖੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

You May Also Like