ਮਮਦੋਟ 5 ਨਵੰਬਰ (ਲਛਮਣ ਸਿੰਘ ਸੰਧੂ) – ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਅਤੇ ਇਸ ਧਰਤੀ ਤੇ ਹਰ ਦਿਨ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ ਅਤੇ ਹਰ ਤਿਉਹਾਰ ਦਾ ਵੱਖਰਾ ਵੱਖਰਾ ਮਹੱਤਵ ਵੀ ਹੁੰਦਾ ਹੈ ਇਸ ਵਿੱਚ ਦੁਨੀਆਂ ਵਿੱਚੋ ਸਭ ਤੋ ਵੱਡਾ ਤਿਉਹਾਰ ਦੀਵਾਲੀ ਨੂੰ ਮੰਨਿਆ ਗਿਆ ਹੈ ਅਤੇ ਇਸ ਤਿਉਹਾਰ ਨੂੰ ਜਿੱਥੇ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਵੱਖ ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਇਸ ਤਿਉਹਾਰ ਨੂੰ ਸਫ਼ਾਈ ਦੇ ਤਿਉਹਾਰ ਵਜੋਂ ਵੀ ਮਾਨਤਾ ਦਿੱਤੀ ਗਈ ਹੈ ਜਿੱਥੇ ਲੋਕ ਆਪਣੇ ਆਪਣੇ ਘਰ ਬਾਰ ਰੰਗ ਰੋਗਨ ਕਰਵਾਉਂਦੇ ਹਨ ਉਥੇ ਹੀ ਆਪਣੇ ਘਰਾਂ ਦੀ ਸਫ਼ਾਈ ਵੀ ਕਰਦੇ ਹਨ ਪਰ ਕੁੱਝ ਲੋਕਾਂ ਨੂੰ ਸ਼ੌਕ ਹੁੰਦਾ ਆਪਣੇ ਪਿੰਡ ਦੀ ਸਫ਼ਾਈ ਕਰਨ ਦਾ।
ਇਹ ਵੀ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (5 ਨਵੰਬਰ 2023)
ਅਜਿਹਾ ਹੀ ਸ਼ੌਕ ਵੇਖਣ ਨੂੰ ਮਿਲਿਆ ਮਮਦੋਟ ਦੇ ਨੇੜੇ ਪੈਂਦੇ ਪਿੰਡ ਨਵਾਂ ਮੱਲੂਵਾਲਾ ਵਿੱਚ ਜਿੱਥੇ ਪਿਓ ਪੁੱਤ ਨੇ ਆਪਣੇ ਘਰ ਦੀ ਸਾਫ਼ ਸਫ਼ਾਈ ਨਹੀਂ ਕੀਤੀ ਸਫ਼ਾਈ ਕੀਤੀ ਤਾਂ ਆਪਣੇ ਪਿੰਡ ਦੀ ਕੀਤੀ ਜਿਨ੍ਹਾਂ ਨੇ ਆਪਣੇ ਪਿੰਡ ਦੀਆਂ ਗਲੀਆਂ, ਪਿੰਡ ਆਉਂਦੀਆਂ ਸੜਕਾਂ ਅਤੇ ਅੱਡੇ ਦੀ ਸਫ਼ਾਈ ਝਾੜੂ ਮਾਰ ਕਿ ਕੀਤੀ ਇਹ ਕੋਈ ਆਮ ਬੰਦੇ ਨਹੀਂ ਸੀ ਇਹ ਸਨ ਗੁਰੂ ਹਰਸਹਾਏ ਤੋ ਚਾਰ ਵਾਰ ਵਿਧਾਇਕ ਰਹਿ ਚੁੱਕੇ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਨਿੱਜੀ ਸਕੱਤਰ ਸਰਦਾਰ ਨਸ਼ੀਬ ਸਿੰਘ ਸੰਧੂ ਦੇ ਭਰਾਂ ਹਨ ਜੋ ਖੁਦ ਪੰਜਾਬ ਕਾਂਗਰਸ ਪਾਰਟੀ ਦੇ ਔਰੀਗੀਨੇਸਨ ਦੇ ਚੇਅਰਮੈਨ ਵੀ ਹਨ ਤੇ ਉਹਨਾਂ ਦਾ ਬੇਟਾ ਯੂਥ ਪ੍ਰਧਾਨ ਹਨ ਜਿਨ੍ਹਾਂ ਦਾ ਨਾਮ ਜਸਬੀਰ ਸਿੰਘ ਸੰਧੂ ਅਤੇ ਉਹਨਾਂ ਦੇ ਸਪੁੱਤਰ ਯਾਦਵਿੰਦਰ ਸਿੰਘ ਹੈ। ਬੇਸ਼ੱਕ ਨਸ਼ੀਬ ਸਿੰਘ ਸੰਧੂ ਅਤੇ ਜਸਬੀਰ ਸਿੰਘ ਸੰਧੂ ਦੋਨਾਂ ਭਰਾਵਾਂ ਦੀ ਰਾਜਨੀਤਕ ਪਾਰਟੀ ਅਲੱਗ ਅਲੱਗ ਆ ਪਰ ਪਿੰਡ ਨੂੰ ਵਿਕਾਸ ਪੱਖੋਂ ਅੱਗੇ ਲੈ ਕਿ ਜਾਣ ਦੀ ਸੋਚ ਇੱਕ ਆ ਇਸ ਨਿਵੇਕਲੀ ਪਹਿਲਕਦਮੀ ਲਈ ਜਿੱਥੇ ਪਿਓ ਪੁੱਤ ਦੀ ਸ਼ਲਾਘਾ ਇਲਾਕੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਸਰਦਾਰ ਨਸ਼ੀਬ ਸਿੰਘ ਸੰਧੂ ਨਿੱਜੀ ਸਕੱਤਰ ਰਾਣਾ ਸੋਢੀ, ਉੱਥੇ ਹੀ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਇਸ ਪਿਓ ਪੁੱਤ ਦੀ ਜੋੜੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਲੋੜ ਹੈ ਇਸ ਤਰ੍ਹਾਂ ਹਰ ਇੱਕ ਪਿੰਡ ਵਿੱਚ ਇਸ ਤਰ੍ਹਾਂ ਦੇ ਕਾਰਜ਼ ਕਰਨ ਦੀ ਜਿਸ ਨਾਲ ਅਸੀਂ ਆਪਣੇ ਪਿੰਡ ਨੂੰ ਸਾਫ਼ ਸੁਥਰਾ ਰੱਖ ਸੱਕੀਏ।