ਪੀੜ੍ਹਤ ਪਰਿਵਾਰਾਂ ਵੱਲੋਂ ਨਗਰ ਸੁਧਾਰ ਟਰੱਸਟ ਵਿਰੁੱਧ ਕੀਤਾ ਰੋਸ਼ ਪ੍ਰਦਰਸ਼ਨ

ਅੰਮ੍ਰਿਤਸਰ, 19 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਨਗਰ ਸੁਧਾਰ ਟਰੱਸਟ ਵੱਲੋਂ 26 ਪਰਿਵਾਰਾਂ ਨੂੰ ਜਹਾਜਗੜ੍ਹ ਵਿਖੇ ਉਜਾੜਨ ਅਤੇ ਉਨ੍ਹਾਂ ਦੀ ਪ੍ਰੋਪਰਟੀ ਨੂੰ ਤਾਲੇ ਮਾਰਨ ਤੋਂ ਬਾਅਦ ਨਾ ਕੋਈ ਮੁਆਵਜ਼ਾ ਅਤੇ ਨਾ ਹੀ ਹੋਰ ਕੀਤੇ ਜਗ੍ਹਾ ਅਲਾਟ ਨਾ ਕਰਨ ਦੇ ਵਿਰੋਧ ਵਿੱਚ 26 ਉਜਾੜੇ ਗਏ ਪਰਿਵਾਰਾਂ ਦੇ ਮੈਂਬਰਾਂ ਨੇ ਉਘੇ ਸਮਾਜ ਸੇਵੀਂ ਅਤੇ ਖੁਦ ਪੀੜਤ ਅਮਰਜੀਤ ਸਿੰਘ ਸੋਹਲ ਦੀ ਅਗਵਾਈ ਵਿੱਚ ਜਹਾਜਗੜ੍ਹ ਜੀ.ਟੀ ਰੋਡ ਵਿਖੇ ਨਗਰ ਸੁਧਾਰ ਟਰੱਸਟ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜੀ ਕੀਤੀ ਗਈ।

ਇਸ ਮੌਕੇ ਸੋਹਲ ਨੇ ਦੱਸਿਆ ਕਿ 26 ਪਰਿਵਾਰ ਜਹਾਜਗੜ੍ਹ (ਸਕੀਮ ਟਰੱਕ ਕਟੋਡ) ਵਿਖੇ 1959 ਤੋਂ ਰਹਿ ਰਹੇੇ ਸਨ 19 ਅਗਸਤ 2019 ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਬਿਨ੍ਹਾਂ ਕਿਸੇ ਰਾਹਤ ਦੇ ਬਿਨ੍ਹਾਂ ਕਿਸੇ ਨੋਟਿਸ ਅਤੇ ਪੱਖ ਸੁਣੇ ਅਤੇ ਕੋਰਟ ਦੇ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ ਇੰਨ੍ਹਾਂ ਪਰਿਵਾਰਾਂ ਨੂੰ ਇਥੋ ਉਠਾ ਦਿੱਤਾ ਅਤੇ ਇੰਨ੍ਹਾਂ ਸਾਰਿਆਂ ਦੀ ਜਗ੍ਹਾਂ ਤੇ ਤਾਲੇ ਲਗਾ ਦਿੱਤੇ ਜਿਸ ਕਾਰਨ ਇੰਨ੍ਹਾਂ ਪਰਿਵਾਰਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ ਅਤੇ ਇੰਨ੍ਹਾਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ ਅਤੇ ਕਈਆਂ ਦੀ ਮੁਆਵਜ਼ੇ ਅਤੇ ਪਲਾਟ ਮਿਲਣ ਵਿੱਚ ਹੋ ਰਹੀ ਦੇਰੀ ਦੇ ਕਾਰਨ ਮੌਤ ਵੀ ਹੋ ਗਈ ਹੈ।

ਇਹ ਵੀ ਖਬਰ ਪੜੋ : — ਰੋਟਰੀ ਕਲੱਬ ਵਲੋਂ ਲਗਾਇਆ ਗਿਆ ਵਿਦਿਆਰਥੀਆਂ ਦੇ ਦੰਦਾਂ ਦਾ ਚੈੱਕਅਪ ਕੈਂਪ

ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪਰਿਵਾਰਾਂ ਵੱਲੋਂ ਕੋਰਟ ਵਿੱਚ ਕੀਤੇ ਗਏ ਕੇਸ ਦੌਰਾਨ ਕੋਰਟ ਵੱਲੋਂ ਵੀ ਹਦਾਇਤ ਜਾਰੀ ਕੀਤੀ ਗਈ ਸੀ ਕਿ ਨਗਰ ਸੁਧਾਰ ਟਰੱਸਟ ਪਹਿਲਾਂ ਲੋਕਾਂ ਨੂੰ ਬਦਲਵੀਂ ਜਗ੍ਹਾਂ ਅਤੇ ਮੁਆਵਜ਼ਾ ਦੇਵੇ ਫਿਰ ਇੰਨ੍ਹਾ ਦੀ ਪ੍ਰੋਪਰਟੀ ਤੇ ਤਾਲਾ ਲਗਾਏ।ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਨਗਰ ਸੁਧਾਰ ਟਰੱਸਟ ਪਾਸੋਂ ਮੰਗ ਕੀਤੀ ਕਿ ਇੰਨ੍ਹਾਂ 26 ਪਰਿਵਾਰਾਂ ਨੂੰ ਕਿਸੇ ਹੋਰ ਜਗ੍ਹਾਂ ਪਲਾਟ ਅਲਾਟ ਕੀਤੇ ਜਾਣ ਅਤੇ ਇੰਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਅਪਣੀ ਜ਼ਿੰਦਗੀ ਸੁਖਾਲੀ ਜੀਅ ਸਕਣ ਅਤੇ ਅਪਣੇ ਕਰਜ਼ੇ ਨੂੰ ਲਾ ਸਕਣ ਅਤੇ ਅਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਸਕਣ।

ਪੀੜ੍ਹਤ ਪਰਿਵਾਰ ਦੇ ਮੈਬਰਾਂ ਨੇ ਕਿਹਾ ਕਿ ਜੇਕਰ ਨਗਰ ਸੁਧਾਰ ਟਰੱਸਟ ਨੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਨਾ ਦਿੱਤਾ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ ਅਤੇ ਹੋਰ ਸਮਾਜ ਸੇਵੀਂ ਜਥਬੰਦੀਆਂ ਨੂੰ ਨਾਲ ਲੈ ਕੇ ਨਗਰ ਸੁਧਾਰ ਟਰੱਸਟ ਅਤੇ ਡੀ.ਸੀ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਨਗੇ।ਇਸ ਮੌਕੇ ਬਾਬਾ ਬਲਵਿੰਦਰ ਸਿੰਘ, ਅਮਰਜੀਤ ਸਿੰਘ ਸੋਹਲ,ਜਗਤਾਰ ਸਿੰਘ ਢੋਟ, ਦਿਲਦਾਰ ਸਿੰਘ,ਹਰਜੀਤ ਸਿੰਘ, ਮਹਿੰਦਰ ਸਿੰਘ ਬਬਲਾ,ਪ੍ਰਿਥੀਪਾਲ ਸਿੰਘ, ਤਰਸੇਮ ਸਿੰਘ, ਹਰਦੀਪ ਸਿੰਘ, ਹਰਜੀਤ ਸਿੰਘ,ਕਵਲਜੀਤ ਕੌਰ, ਬਲਜੀਤ ਕੌਰ, ਸਰਬਜੀਤ ਕੌਰ, ਮਨਜੀਤ ਕੌਰ ਤੋਂ ਇਲਾਵਾ ਹੋਰ ਪੀੜ੍ਹਤ ਪਰਿਵਾਰ ਹਾਜ਼ਰ ਸਨ।

You May Also Like