ਲੁਧਿਆਣਾ, 21 ਅਗਸਤ (ਹਰਮਿੰਦਰ ਮੱਕੜ) – ਨੈਸ਼ਨਲ ਮੂਵਮੇਂਟ ਓਲਡ ਪੈਨਸ਼ਨ ਸਕੀਮ ਭਾਰਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ ਸੁਖਜੀਤ ਸਿੰਘ ਦੀ ਅਗਵਾਈ ਹੇਠ 1 ਅਕਤੂਬਰ 2023 ਦਿੱਲੀ ਚੱਲੋ ਰੈਲੀ ਲਈ ਮੁਹਿੰਮ ਚਲਾਈ ਗਈ ਇਸ ਮੁਹਿੰਮ ਦੇ ਤਹਿਤ ਸੂਬਾ ਪ੍ਰਧਾਨ ਨੇ ਕਿਹਾ ਕਿ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸਾਰੇ ਹੀ ਅਹੁਦੇਦਾਰ ਜ਼ਿਲ੍ਹਾ ਪ੍ਰਧਾਨ ਅਤੇ ਸਾਰੇ ਮੈਂਬਰ ਅਤੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੁਢਾਪੇ ਨੂੰ ਸੁਰਖਿਅਤ ਕਰਨ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ 1 ਅਕਤੂਬਰ 2023 ਨੂੰ ਦਿੱਲੀ ਚੱਲੋ ਰੈਲੀ ਲਈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਫੇਸਬੁੱਕ ਵ੍ਹਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਿੱਲੀ ਚੱਲੋ ਰੈਲੀ ਵਿਚ ਜਾਣ ਲਈ ਘੱਟੋ ਘੱਟ 30 ਸੈਕੰਡ ਦੀ ਵੀਡੀਓ ਬਣਾ ਕੇ ਜਰੂਰ ਪਾਉਣ ਅਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਲੀ ਰੈਲੀ ਵਿਖੇ ਜਾਣ ਲਈ ਪ੍ਰੇਰਿਤ ਕਰੇ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਭੁਬੰਕ, ਜ਼ਿਲ੍ਹਾ ਜਰਨਲ ਸਕੱਤਰ ਰਾਕੇਸ਼ ਕੁਮਾਰ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕੁਲਜਿੰਦਰ ਸਿੰਘ ਬੱਦੋਵਾਲ, ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣੇ ਵਿੱਚੋਂ ਹਰੇਕ ਵਿਭਾਗ ਤੋਂ ਬਹੁਤ ਵੱਡੀ ਗਿਣਤੀ ਵਿੱਚ ਦਿੱਲੀ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਤੇ ਵਿਨੋਦ ਕੁਮਾਰ, ਅਮਨਦੀਪ ਸਿੰਘ, ਅਜੇ ਕੁਮਾਰ, ਸਨੀ ਕੁਮਾਰ,ਸੂਰਜ਼, ਕਰਮਜੀਤ ਸਿੰਘ ਆਦਿ ਸ਼ਾਮਿਲ ਸਨ
ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ 1 ਅਕਤੂਬਰ 2023 ਨੂੰ ਦਿੱਲੀ ਚੱਲੋ ਰੈਲੀ ਲਈ ਮੁਲਾਜ਼ਮਾਂ ਨੂੰ ਜਾਗਰੂਕ ਕਰਨ ਬਾਰੇ ਚਲਾਈ ਮੁਹਿੰਮ – ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ
