ਅੰਮ੍ਰਿਤਸਰ 17 ਨਵੰਬਰ (ਹਰਪਾਲ ਸਿੰਘ) – ਸ੍ਰ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਕਮਿਸ਼ਨਰ ਪੁਲਿਸ , ਦੀਆ ਹਦਾਇਤ ਤੇ ਸ੍ਰੀ ਆਮਲ ਵਿਜੈ ਸਿੰਘ ਡਿਪਟੀ ਕਮਿਸ਼ਨਰ ਪੁਲਿਸ ਲਾਅ ਐਂਡ ਆਡਰ ਵੱਲੋਂ ਮਾੜੇ ਅਨਸਰਾਂ,ਭਗੋੜੇ ਵਿਅਕਤੀਆ ਅਤੇ ਲਾਅ ਐਂਡ ਆਰਡਰ ਨੂੰ ਬਣਾਏ ਰੱਖਣ ਲਈ ਚਾਲਈ ਗਈ ਮੁਹਿੰਮ ਦੌਰਾਨ ਸ਼੍ਰੀਮਤੀ ਹਰਕਮਲ ਕੋਰ ਏ ਡੀ ਸੀ ਪੀ -2, ਸ੍ਰੀ ਮਨਿੰਦਰਪਾਲ ਸਿੰਘ ਏ ਸੀ ਪੀ ਉੱਤਰੀ ਦੀ ਸੁਪਰਵੀਜਨ ਹੇਠ ਇੰਸ ਵਿਨੋਦ ਕੁਮਾਰ ਮੁੱਖ ਅਫਸਰ ਥਾਣਾ ਸਦਰ ਦੀ ਨਿਗਰਾਨੀ ਪਰ ਐਸ ਆਈ ਜਤਿੰਦਰ ਸਿੰਘ ਇੰਚਾਰਜ ਚੌਕੀ ਵਿਜੈ ਨਗਰ ਸਮੇਤ ਪੁਲਿਸ ਪਾਰਟੀ ਨੇ ਥਾਣਾ ਸਦਰ, ਅੰਮ੍ਰਿਤਸਰ ਵਿੱਚ ਮੁਦਈ ਮੁਕੱਦਮਾ ਇੰਦਰਜੀਤ ਸ਼ਰਮਾ ਵਾਸੀ ਗੋਕਲ ਵਿਹਾਰ ਬਟਾਲਾ ਰੋਡ, ਅੰਮ੍ਰਿਤਸਰ ਪਾਸੋ ਮਿਤੀ 15-11-2024 ਨੂੰ ਕਿਰਚ ਦਾ ਡਰ ਦਿਖਾ ਕੇ ਉਸ ਪਾਸੋ ਉਸਦਾ ਮੋਬਾਇਲ ਫੋਨ ਸੈਮਸੰਗ A-31 ਰੰਗ ਕਾਲੇ ਅਤੇ ਪਰਸ ਵਿੱਚ ਜਿਸ ਵਿੱਚ 700/- ਰੁਪਏ ਨੰਗਦੀ ਅਤੇ ਹੋਰ ਜਰੂਰੀ ਕਾਗਜਾਤ ਦੀ ਖੋਹ ਕੀਤੀ ਸੀ।
ਜੋ ਇਸ ਵਾਰਦਾਤ ਨੂੰ ਕੁਝ ਘੰਟਿਆ ਵਿੱਚ ਐਸ ਆਈ ਜਤਿੰਦਰ ਸਿੰਘ ਇੰਚਾਰਜ ਚੋਕੀ ਵਿਜੈ ਨਗਰ ਦੀ ਪੁਲਿਸ ਪਾਰਟੀ ਵੱਲੋ ਲੋੜੀਦੇ ਦੋਸ਼ੀ ਤਾਰਿਸ਼ ਸ਼ਿਬਲ ਪੁੱਤਰ ਨਰਿੰਦਰ ਸਿੰਘ ਸਿਬਲ ਵਾਸੀ ਕਿਰਾਏਦਾਰ ਹਰਜੀਤ ਸਿੰਘ ਪੁੱਤਰ ਬਲਕਾਰ ਸਿੰਘ ਸਾਹਮਣੇ ਸਾਹਿਲ ਕਰਿਆਨਾ ਸਟੋਰ ਸੰਧੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਅਤੇ ਆਸ਼ੂਤੋਸ਼ ਸੋਨੀ ਉਰਫ ਆ ਪੁੱਤਰ ਮਨੋਜ ਕੁਮਾਰ ਸੋਨੀ ਵਾਸੀ ਮਕਾਨ ਨੰ 461 ਵਿਜੈ ਹਰੀ ਵਾਲੀ ਗਲੀ ਨਹਿਰੂ ਕਲੋਨੀ ਨਜਦੀਕ ਮੀਰ ਸ਼ਾਹ ਮਜੀਠਾ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਖੋਹ ਸ਼ੁਦਾ ਮੋਬਾਇਲ ਫੋਨ ਸੈਮਸੰਗ A-31 ਰੰਗ ਕਾਲਾ ਕਿਰਚ ਅਤੇ ਵਾਰਦਾਤ ਸਮੇ ਵਰਤਿਆ ਮੋਟਰਸਾਇਕਲ ਕਰਿਜਮਾ ਪਰ ਜਾਲੀ ਨੰਬਰ ਪਲੇਟ ਸਮੇਤ ਬ੍ਰਾਮਦ ਕੀਤਾ।