ਪੁਲਿਸ ਸੁਸਤ ਚੋਰ ਚੁਸਤ
ਮੱਲਾਂਵਾਲਾ, 22 ਅਗਸਤ (ਹਰਪਾਲ ਸਿੰਘ ਖਾਲਸਾ) – ਪੁਲਿਸ ਥਾਣਾ ਆਰਿਫ਼ ਕੇ ਦੀ ਕੰਧ ਨਾਲ ਲੱਗਦੇ ਆਮ ਆਦਮੀ ਕਲੀਨਿਕ (ਪੀ ਐਚ ਸੀ) ਵਿੱਚ ਚੋਰਾਂ ਵੱਲੋਂ ਜਿੰਦਰੇ ਤੋੜ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਆਮ ਆਦਮੀ ਕਲੀਨਿਕ ਦੇ ਡਾਕਟਰ ਭਗਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਨੀਵਾਰ ਨੂੰ ਦੁਪਹਿਰ ਹਾਫ ਟਾਈਮ ਹੋਣ ਤੋਂ ਬਾਅਦ ਕਲੀਨਿਕ ਬੰਦ ਕਰ ਦਿਤਾ ਗਿਆ ਸੀ।
ਅੱਜ ਸਵੇਰੇ ਕਲੀਨਿਕ ਨੂੰ ਖੋਲ੍ਹਣ ਲੱਗੇ ਤਾਂ ਕਲੀਨਿਕ ਦੇ ਮੇਨ ਗੇਟ ਦਾ ਜਿੰਦਰ ਟੁਟਾ ਹੋਇਆ ਸੀ ਡਾਕਟਰ ਭਗਤ ਸਿੰਘ ਨੇ ਦੱਸਿਆ ਕਿ ਜਦੋਂ ਅੰਦਰਲੇ ਸਟੋਰ ਚ ਦੇਖਿਆ ਤਾਂ ਚੋਰਾਂ ਵਲੋਂ ਇੱਕ ਅਣਵਿੱਟਰ ਦੀ ਬੇਟਰੈ ਗਾਇਬ ਸਨ ਉਥੇ ਹੀ ਹਸਪਤਾਲ ਦੀ ਟੈਬ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਤੇ ਟੈਬ ਕਵਰ ਚੋਰੀ ਕਰਕੇ ਲੈ ਗਏ ਉਥੇ ਹੀ ਦਵਾਈਆਂ ਅਤੇ ਪੱਖੇ ਚੋਰੀ ਹਨ ਡਾਕਟਰ ਭਗਤ ਸਿੰਘ ਨੇ ਦੱਸਿਆ ਕਿ ਜੇਕਰ ਪੁਲਿਸ ਥਾਣਾ ਆਰਿਫ਼ ਕੇ ਦੇ ਨਾਲ ਆਮ ਆਦਮੀ ਕਲੀਨਿਕ ਚ ਚੋਰੀ ਹੋ ਜਾਂਦੀ ਹੈ ਤਾਂ ਫਿਰ ਬਾਹਰਲੀਆਂ ਦੁਕਾਨਾਂ ਕਿੱਥੋਂ ਸੁਰੱਖਿਅਤ ਹਨ ਉਨ੍ਹਾਂ ਦਸਿਆ ਕਿ ਕਲੀਨਿਕ ਚ ਚੋਥੀ ਵਰ ਚੋਰੀ ਦੀ ਘਟਨਾ ਵਾਪਰ ਚੁਕੀ ਹੈ ਇਸ ਸਬੰਧੀ ਪੁਲਿਸ ਥਾਣਾ ਆਰਫ਼ੇ ਨੂੰ ਦਰਖਾਸਤ ਦੇ ਦਿੱਤੀ ਗਈ ਹੈ।