ਮੱਲਾਂ ਵਾਲ਼ਾ 5 ਸਤੰਬਰ (ਹਰਪਾਲ ਸਿੰਘ ਖਾਲਸਾ) – ਅੱਜ ਪੁਲਿਸ ਥਾਣਾ ਮੱਲਾ ਵਾਲਾ ਵੱਲੋਂ ਕਾਰਵਾਈ ਕਰਦੇ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰਾਪਤੀ ਹੋਈ ਜਾਣਕਾਰੀ ਅਨੁਸਾਰ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਮੈਂਬਰਾਂ ਜਿਹਨਾਂ ਵਿੱਚ ਬਲਜਿੰਦਰ ਸਿੰਘ, ਸਤਨਾਮ ਸਿੰਘ ਪੁੱਤਰਾਨ ਸੁਰਜੀਤ ਸਿੰਘ ਅਤੇ ਕਰਮਜੀਤ ਸਿੰਘ ਪੁੱਤਰ ਬਲਜੀਤ ਸਿੰਘ ਤਿੰਨੋਂ ਵਾਸੀ ਮੀਆਂ ਸਿੰਘ ਵਾਲਾ, ਜਿਨ੍ਹਾਂ ਨੂੰ ਇਤਲਾਹ ਮਿਲਣ ਦੇ ਹਿਸਾਬ ‘ਤੇ ਫੜਿਆ ਗਿਆ। ਉਹਨਾਂ ਕੋਲੋਂ ਇੱਕ ਮੋਟਰ ਸਾਈਕਲ ਵੀ ਮੌਕੇ ਤੇ ਬਰਾਮਦ ਕੀਤਾ ਗਿਆ। ਕੁਝ ਦਿਨ ਪਹਿਲਾਂ ਇਹਨਾਂ ਨੇ ਇੱਕ ਰਾਹਗੀਰ ਗੁਲਾਮ ਮੁਸਤਫ਼ਾ ਪੁੱਤਰ ਮੰਗਤ ਖਾਨ ਜੋ ਸਕੂਲ ਵਿੱਚ ਚੌਕੀਦਾਰੇ ਦਾ ਕੰਮ ਕਰਦਾ ਸੀ।
ਜਦੋਂ ਆਪਣੇ ਮੋਟਰਸਾਈਕਲ ਤੇ ਘਰ ਜਾ ਰਿਹਾ ਸੀ ਤਾਂ ਉਕਤ ਦੋਸ਼ੀਆਂ ਨੇ ਉਸ ਨੂੰ ਰਸਤੇ ਵਿੱਚ ਫੜ ਕੇ ਕੁੱਟਿਆ। ਉਹਦਾ ਮੋਬਾਈਲ ਖੋਹ ਲਿਆ। ਉਸ ਦਾ ਪਰਸ ਸਮੇਤ ਪੈਸਿਆਂ ਕੱਢ ਲਿਆ ਤੇ ਜਾਂਦੇ ਹੋਏ ਉਹਦੇ ਮੋਟਰਸਾਈਕਲ ਵਿੱਚੋਂ ਤੇਲ ਕੱਢ ਕੇ ਵੀ ਲੈ ਗਏ। ਜਦੋਂ ਫਿਰ ਇਹ ਤਿੰਨੇ ਨੌਜਵਾਨ ਮੇਹਰ ਸਿੰਘ ਵਾਲਾ ਢਾਬੇ ਕੋਲ ਖੜੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸਨ। ਤਾਂ ਇਸ ਸਬੰਧੀ ਇਤਲਾਹ ਮਿਲਣ ਤੇ ਪੁਲਿਸ ਥਾਣਾ ਮੱਲਾ ਵਾਲਾ ਨੇ ਕਾਰਵਾਈ ਕਰਦੇ ਹੋਏ ਤਿੰਨੇ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਬਾਬਤ ਥਾਣਾ ਮੁੱਖੀ ਮੱਲਾਂਵਾਲਾ ਨੇ ਕਿਹਾ ਕਿ ਇਹ ਤਿੰਨੇ ਆਉਂਦੇ ਜਾਂਦੇ ਰਾਹੀਆਂ ਨੂੰ ਸੱਟਾਂ ਮਾਰਦੇ ਤੇ ਉਹਨਾਂ ਨੂੰ ਲੁੱਟਦੇ ਸਨ। ਹੁਣ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਤੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।