15 ਸਾਲਾਂ ਬੱਚੇ ਨੂੰ ਵੀ ਪਾਇਆ ਪਰਚੇ ਵਿੱਚ, ਇਨਸਾਫ ਦੇਣ ਦੀ ਬਿਜਾਏ ਪੁਲਿਸ ਕਰ ਰਹੀ ਹੈ ਤੰਗ ਪ੍ਰੇਸ਼ਾਨ
ਅੰਮ੍ਰਿਤਸਰ, 20 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਵਿੱਚ ਲੁੱਟਾਂ ਖੋਹਾ ਕਤਲੇਆਮ ਡਕੈਤੀਆਂ ਅਤੇ ਆਏ ਦਿਨ ਲੋਕਾਂ ਤੇ ਸ਼ਰੇਆਮ ਹਮਲੇ ਹੋ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਅੱਗੋਂ ਦੋਸ਼ੀਆ ਤੇ ਕਾਰਵਾਈ ਕਰਨ ਦੀ ਬਜਾਏ ਪੁਲਿਸ ਨੂੰ ਸੂਚਨਾ ਦੇਣ ਵਾਲਿਆਂ ਤੇ ਹੀ ਉਲਟ ਪਰਚੇ ਦਰਜ ਕੀਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਦੀ ਜਨਤਾ ਇਨਸਾਫ ਦੇ ਮਸੀਹਾ ਪੁਲਿਸ ਤੋਂ ਵੀ ਹੱਥ ਖੜੇ ਕਰਦੀ ਨਜ਼ਰ ਆ ਰਹੀ ਇਹੋ ਜਿਹੀ ਇੱਕ ਤਾਜ਼ਾ ਮਿਸਾਲ ਏਅਰਪੋਰਟ ਤੇ ਸਥਿਤ ਏਕਮ ਢਾਬਾ ਤੋਂ ਮਿਲਦੀ ਹੈ ਜਿੱਥੇ ਬੀਤੀ ਦਿਨੀ ਦਿਨੇ ਦੁਪਹਿਰੇ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਦਿਖਾਈ ਦਿੱਤਾ। ਪਰਮਜੀਤ ਕੌਰ ਸਵਰਗਵਾਸੀ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਹੇਰ ਏਅਰਪੋਰਟ ਰੋਡ ਏਕਮ ਢਾਬੇ ਵਾਲਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮਾਮੂਲੀ ਰੰਜਸ ਲੈ ਕਿ ਪਿਛਲੇ ਦਿਨੀ ਏਕਮ ਢਾਬੇ ਤੇ ਵਿਕਰਮ ਖੁੱਲਰ ਚੀਮਾ ਝਬਾਲ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ।
ਏਕਮ ਪੁੱਤਰ ਵਿਕਰਮਜੀਤ ਸਿੰਘ ਨੂੰ ਸੱਟਾਂ ਲਾ ਦਿੱਤੀਆਂ ਜਦੋਂ ਕੇ ਏਕਮ ਢਾਬੇ ਵਾਲੇ ਦੇ ਮਾਲਕ ਵਿਕਰਮਜੀਤ ਸਿੰਘ ਦੇ ਭਰਾ ਜਰਮਨਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ ਹੋਏ ਝਗੜੇ ਬਾਰੇ ਏਅਰਪੋਰਟ ਥਾਣੇ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਮੌਕੇ ਵੇਖ ਦੋਸ਼ੀਆ ਤੇ ਕਾਰਵਾਈ ਕਰਨ ਦੀ ਬਿਜਾਏ ਮੇਰੇ ਪੋਤਰੇ ਅਤੇ ਹੋਰਾਂ ਤੇ ਪਰਚਾ ਦਰਜ ਕਰ ਦਿੱਤਾ।ਉਨ੍ਹਾਂ ਨੇ ਕਿਹਾ ਕਿ ਇੱਥੇ ਇਹ ਦੱਸਣਾ ਬਣਦਾ ਹੈ ਕਿ ਮੇਰਾ ਲੜਕਾ ਵਿਕਰਮਜੀਤ ਸਿੰਘ ਐਲਟਿਕ ਹਸਪਤਾਲ ਬੀ-ਬਲਾਕ ਰਣਜੀਤ ਐਵੀਨਿਉੂ ਵਿਖੇ ਆਪਰੇਸ਼ਨ ਦੌਰਾਨ ਸੀ ਜਿਸ ਤੇ ਸਾਡੇ ਕੋਲ ਸਬੂਤ ਵੀ ਹਨ ਜਰੂਰਤ ਪੈਣ ਤੇ ਉਹਨਾਂ ਸਬੂਤਾਂ ਨੂੰ ਵੀ ਪੇਸ਼ ਕੀਤਾ ਜਾਵੇਗਾ। ਜਿਸ ਉੱਪਰ ਵੀ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਦੋਸ਼ੀਆਂ ਉੱਪਰ ਕਾਰਵਾਈ ਕਰਨ ਦੀ ਬਜਾਏ ਸਾਡੇ ਉੱਪਰ ਹੀ 307 ਦਾ ਪਰਚਾ ਦਰਜ ਕਰਕੇ ਮੈਨੂੰ ਅਤੇ ਮੇਰੀ ਬਿਮਾਰ ਨੂੰਹ ਤੇ ਬੱਚਿਆਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਬਜ਼ੁਰਗ ਔਰਤ ਪਰਮਜੀਤ ਕੌਰ ਨੇ ਅੱਗੇ ਦੱਸਿਆ ਕਿ ਜੇਕਰ ਮੇਰੇ ਲੜਕੇ ਵਿਕਰਮਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਜਰਮਨਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਪੋਤਰਾ ਏਕਮ ਰੰਧਾਵਾ ਪੁੱਤਰ ਵਿਕਰਮਜੀਤ ਸਿੰਘ ਪੁਲਿਸ ਵੱਲੋਂ ਕੀਤਾ ਗਿਆ ਝੂਠਾ ਪਰਚਾ ਰੱਦ ਨਾ ਕੀਤਾ ਅਤੇ ਹਮਲਾਵਰ ਵਿਕਰਮ ਖੁੱਲਰ ਅਤੇ ਉਸ ਦੇ ਰਿਸ਼ਤੇਦਾਰ ਰਚਿਤ ਸ਼ਰਮਾ ਦੇ ਖਿਲਾਫ ਜੇਕਰ ਪੁਲਿਸ ਨੇ ਜੁਰਮਾ ਤਹਿਤ ਪਰਚਾ ਦਰਜ ਨਾ ਕੀਤਾ ਤਾਂ ਅਸੀਂ ਪੂਰੇ ਸਬੂਤਾਂ ਸਮੇਤ ਇਨਸਾਫ ਲੈਣ ਦੀ ਉਮੀਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚ ਕਰਾਂਗੇ ਅਤੇ ਇਸ ਦੇ ਨਾਲ ਹੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ।ਜਦੋਂ ਦੂਸਰੀ ਪਾਰਟੀ ਨਾਲ ਇਸ ਬਾਰੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਝਗੜੇ ਦੌਰਾਨ ਏਕਮ ਢਾਬੇ ਵਾਲਿਆਂ ਵੱਲੋਂ ਗੰਭੀਰ ਸੱਟਾ ਲਗਾਉਣ ਤੇ ਪਰਚਾ ਦਰਜ ਕੀਤਾ ਗਿਆ – ਮੈਡਮ ਐਸ.ਐਚ.ਓ
ਜਦੋਂ ਇਸ ਸਬੰਧੀ ਏਅਰਪੋਰਟ ਥਾਣੇ ਦੇ ਐਸ.ਐਚ.ਓ.ਮੈਡਮ ਕੁਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਕ ਢਾਬੇ ਵਾਲਿਆ ਨੇ ਹਮਲਾਵਰਾਂ ਨੂੰ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਗੱਡੀਆਂ ਵਿੱਚ ਆਪ ਲੱਦਿਆ ਜਿਸ ਕਰਕੇ ਏਕਮ ਢਾਬੇ ਵਾਲਿਆਂ ਤੇ ਪਰਚਾ ਦਰਜ ਕਰਨਾ ਪਿਆ।