ਅੰਮ੍ਰਿਤਸਰ, 6 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਜਿੱਥੇ ਇਨਸਾਫ਼ ਦੀ ਪਹਿਲੀ ਪੌੜੀ ਸ਼ੱਕ ਦੇ ਘੇਰੇ ਵਿੱਚ ਹੋਵੇ ਉੱਥੇ ਪੂਰਾ ਇਨਸਾਫ ਮਿਲਣਾ ਬਹੁਤ ਮੁਸ਼ਕਿਲ। ਛੋਟੇ ਹੁੰਦਿਆਂ ਦੇਖਿਆ ਸੀ ਕਿ ਪਿੰਡਾਂ ਵਿੱਚ ਆਮ ਲੋਕ ਕੋਠਿਆਂ ਤੇ ਸੌਂਦੇ ਸਨ ਤੇ ਪੌੜੀਆਂ ਵੀ ਬਹੁਤੇ ਘਰਾਂ ਵਿੱਚ ਲੱਕੜ ਦੀਆਂ ਹੁੰਦੀਆਂ ਸਨ । ਜੇਕਰ ਪੌੜੀ ਦਾ ਪਹਿਲਾ ਸਟੈਪ ਹੀ ਟੁੱਟ ਜਾਂਦਾ ਸੀ ਤਾਂ ਕੋਠੇ ਤੇ ਚੜ੍ਹਣਾ ਆਮ ਜੀਅ ਲਈ ਮੁਸ਼ਕਲ ਹੋ ਜਾਂਦਾ ਤੇ ਬਜ਼ੁਰਗ ਤਾਂ ਬਿਲਕੁਲ ਨਹੀਂ ਚੜ੍ਹ ਸਕਦੇ ਸਨ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਡਾ ਦਲੇਰ ਸਿੰਘ ਮੁਲਤਾਨੀ ਰਿਟਾ ਸਿਵਲ ਸਰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਹਨਾਂ ਕਿਹਾ ਕਿ ਅੱਜ ਕੱਲ ਨਿਆਂ ਦੀ ਪਹਿਲੀ ਪੌੜੀ ਦਾ ਪਹਿਲਾ ਸਟੈਪ ਟੁੱਟ ਗਿਆ ਜਾਂ ਬਹੁਤਾ ਹੀ ਨਰਮ ਤੇ ਚੜਣ ਲੱਗਿਆਂ ਡਰ ਲੱਗਦਾ ਮੇਰਾ ਕਹਿਣ ਤੋਂ ਮਤਲਬ ਕਿ ਨਿਆਂ ਦੀ ਪਹਿਲੀ ਪੌੜੀ ਹੈ ਪੁਲਿਸ। ਪਰ ਪੁਲਿਸ ਸਟੇਸ਼ਨ ਦੇ ਅੰਦਰ ਵੜਣ ਲੱਗਿਆਂ ਹੀ ਡਰ ਲੱਗਦਾ।
ਇੱਥੋਂ ਤੱਕ ਕਿ ਤੁਰੇ ਜਾਂਦੇ ਵੀ ਜੇਕਰ ਕੋਈ ਪੁਲਿਸ ਵਰਦੀ ਵਾਲਾ ਆਵਾਜ ਮਾਰ ਲਵੇ ਤਾਂ ਕਹਿੰਦੇ ਪਤਾ ਨਹੀਂ ਕਿਹੜੀ ਮੁਸੀਬਤ ਖੜੀ ਕਰ ਦੇਣੀ ਇਸ ਪੁਲਿਸ ਵਾਲੇ ਨੇ। ਭਾਵੇਂ ਮੰਨਣਾ ਪਵੇਗਾ ਕਿ ਪੁਲਿਸ ਦਾ ਡਰ ਹੀ ਹੈ ਜਿਸ ਕਰਕੇ ਕਈ ਲੁੱਟਾਂ ਖੋਹਾਂ ਤੋਂ ਬਚ ਜਾਂਦੇ ਤੇ ਸ਼ਾਇਦ ਰਾਤ ਦੀ ਨੀਂਦ ਵੀ ਆ ਜਾਂਦੀ। ਪਰ ਜੋ ਅੱਜ ਕੱਲ ਇਨਸਾਫ ਦੀ ਪਹਿਲੀ ਪੌੜੀ ਦੀ ਹਾਲਤ ਉਸ ਬਾਰੇ ਗੱਲ ਕਰਨੀ ਤਾਂ ਬਣਦੀ ਜਿਵੇਂ ਕੁਝ ਪੁਲਿਸ ਮੁਲਾਜ਼ਮਾਂ ਦੀ ਬੋਲੀ ਠੀਕ ਨਹੀ ਕੁਝ ਪੁਲਿਸ ਮੁਲਾਜ਼ਮ ਕਨੂੰਨ ਨਹੀਂ ਵਰਦੀ ਦਾ ਦਬਾਅ ਵਰਤਦੇ ਕੁਝ ਪੁਲਿਸ ਮੁਲਾਜ਼ਮ ਰਿਸ਼ਵਤ ਵਿਚ ਰੱਜ ਕੇ ਡੁੱਬੇ ਹੋਏ ਕੁਝ ਪੁਲਿਸ ਮੁਲਾਜ਼ਮ ਜਾਅਲੀ ਪਰਚਿਆਂ ਦਾ ਦਬਾਅ ਪਾਉਂਦੇ।
ਇਹ ਵੀ ਖਬਰ ਪੜੋ : — ਅੰਮ੍ਰਿਤਸਰ ‘ਚ ਦਿਨ-ਦਿਹਾੜੇ ICICI ਬੈਂਕ ਚੋਂ 20 ਲੱਖ ਲੁੱਟ, ਤਿੰਨ ਨੌਜਵਾਨਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਕੁਝ ਪੁਲਿਸ ਮੁਲਾਜ਼ਮ ਸਿਆਸੀ ਦਬਾ ਥੱਲੇ ਕੰਮ ਕਰਦੇ ਕੁਝ ਪੁਲਿਸ ਮੁਲਾਜ਼ਮ ਅਪਣੇ ਕੰਮ ਦੇ ਮਾਹਰ ਨਹੀਂ ਕੁਝ ਪੁਲਿਸ ਮੁਲਾਜ਼ਮਾਂ ਦਾ ਅਤਿਵਾਦ ਸਮੇਂ ਦਾ ਰੰਗ ਨਹੀਂ ਉਤਰਿਆ ਜੋ ਵੀ ਹੈ ਜੇ ਇਨਸਾਫ਼ ਦੀ ਪਹਿਲੀ ਪੌੜੀ ਨੂੰ ਪੱਕਾ ਸੱਚਾ ਬਣਾਉਣਾ ਤਾਂ ਕੁਝ ਸੁਝਾਅ ਹਨ ਜਿਵੇਂ ਪੁਲਿਸ ਮਹਿਕਮੇ ਵਿੱਚ ਵੱਡੀ ਭਰਤੀ ਦੀ ਜ਼ਰੂਰਤ ਸਿਆਸੀ ਨੇਤਾਵਾਂ ਦੀ ਸੁਰੱਖਿਆ ਦਾ ਕੈਡਰ ਆਮ ਥਾਣਿਆਂ ਦੇ ਕੈਡਰ ਤੋਂ ਵੱਖਰਾ ਹੋਣਾ ਚਾਹੀਦਾ ਪੁਲਿਸ ਮੁਲਾਜ਼ਮਾਂ ਨੂੰ ਕਨੂੰਨ ਬਾਰੇ ਜ਼ਿਆਦਾ ਜਾਣਕਾਰੀ ਦਿਓ ਕਿਉਂਕਿ ਪੁਲਿਸ ਦਾ ਪੜਤਾਲ ਕਰਨ ਦਾ ਤਰੀਕਾ ਬਹੁਤੇ ਕੇਸਾਂ ਵਿੱਚ ਧੱਕੇ ਵਾਲਾ ਹੈ ਪੁਲਿਸ ਉੱਤੋਂ ਸਿਆਸੀ ਕੰਟਰੋਲ ਖਤਮ ਹੋਣਾ ਚਾਹੀਦਾ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਦਾ ਸਮਾਂ ਨਿਸਚਤ ਕਰੋ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਦੀ ਮਦਦ ਕਰਨਾ ਸਿਖਾਉਣਾ ਚਾਹੀਦਾ ਨਾ ਕਿ ਡਰਾਉਣਾ ਪੁਲਿਸ ਦੇ ਦਫ਼ਤਰਾਂ ਅਤੇ ਆਵਾਜਾਈ ਦਾ ਬਜਟ ਵਧਾਉਣਾ ਚਾਹੀਦਾ ਤਾਂ ਕਿ ਪੁਲਿਸ ਹਰ ਕੰਮ ਲਈ ਜਨਤਾ ਤੇ ਭਾਰ ਨਾ ਪਾਵੇ ਪੁਲਿਸ ਮੁਲਾਜ਼ਮਾਂ ਦੀਆਂ ਗਲਤੀਆਂ ਦੀ ਸਖ਼ਤ ਸਜਾ ਹੋਣੀ ਚਾਹੀਦੀ ਕਿਉਂਕਿ ਪੁਲਿਸ ਦੇ ਸਤਾਇਆਂ ਨੇ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਕੀਤੀਆਂ ਪੰਜਾਬ ਸਰਕਾਰ ਹੋਸ਼ ਕਰੋ ਮੁਫਤਖੋਰੀ ਦੀ ਥਾਂ ਮਹਿਕਮਿਆਂ ਵਿੱਚ ਰੁਜ਼ਗਾਰ ਦੇਵੋ ਤੇ ਇੱਜ਼ਤ ਦੀ ਜ਼ਿੰਦਗੀ ਜਿਉਣ ਦਿਓ।