ਪੈਸਿਆਂ ਦੀ ਬੋਲੀ ਲਗਾ ਕੇ ਸਰਪੰਚੀ ਦੇਣਾ ਜਾਂ ਲੈਣਾ ਦੋਨੇ ਹੀ ਕਲੰਕਿਤ ਕਰਨ ਵਾਲੀਆਂ ਰਵਾਇਤਾਂ : ਵਰੁਣ ਭਾਟੀਆ

ਅੰਮ੍ਰਿਤਸਰ, 1 ਅਕਤੂਬਰ (ਐੱਸ.ਪੀ.ਐਨ ਬਿਊਰੋ) – ਪੈਸਿਆਂ ਦੀ ਬੋਲੀ ਲਗਾ ਕੇ ਸਰਪੰਚੀ ਦੇਣਾ ਜਾਂ ਲੈਣਾ ਦੋਨੋਂ ਹੀ ਸਾਡੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਕਲੰਕਿਤ ਕਰਨ ਵਾਲੀਆਂ ਰਵਾਇਤਾਂ ਹਨ। ਇਹਨਾ ਸ਼ਬਦਾ ਦਾ ਪ੍ਰਗਟਾਵਾ ਮੈਂਬਰ ਐੱਫ ਸੀ ਆਈ ਪੰਜਾਬ, ਚੇਅਰਮੈਨ ਆਰ ਟੀ ਆਈ ਸੈੱਲ ਕਾਂਗਰਸ ਕਮੇਟੀ, ਵਰੁਣ ਭਾਟੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ 7 ਪੰਜ ਬੰਦਿਆਂ ਦੇ ਇਕੱਠ ਨੂੰ 2 ਪੰਚਾਇਤ ਕਹਿੰਦੇ ਹਨ ਅਤੇ ਪੰਚਾਇਤ ਦਾ ਫੈਸਲਾ 1 ਅਟੱਲ ਗਿਣਿਆ ਜਾਂਦਾ ਹੈ।

ਇਹ ਵੀ ਖਬਰ ਪੜੋ : — ਪੰਚਾਇਤੀ ਚੋਣਾਂ ਤੋਂ ਪਹਿਲਾਂ 2 IAS ਅਤੇ 1 PCS ਅਧਿਕਾਰੀ ਦੇ ਤਬਾਦਲੇ, ਵੇਖੋ ਲਿਸਟ

ਸਾਡੇ ਸਮਾਜ ਵਿੱਚ ਅਕਲਮੰਦ, ਸਿਆਣਾ, ਬੁੱਧੀਜੀਵੀ ਹੋ ਹੋਣਾ ਸਤਿਕਾਰਤ ਸ਼ਬਦ ਹਨ ਅਤੇ ਕਿਸੇ ਹੋ ਚੰਗੇ ਗੁਣਾਂ ਵਾਲੇ ਇਨਸਾਨ ‘ਤੇ ਲਾਗੂ ਹੁੰਦੇ ਤ ਹਨ। ਪਿੰਡ ਦਾ ਸਰਪੰਚ ਹੋਣਾ ਮਾਣ ਵਾਲੀ – ਗੱਲ ਹੈ ਪਰ ਸਰਪੰਚੀ ਵਿਕਾਸ ਦੇ ਨਾਂ ਤੇ ਪੈਸਿਆਂ ਦੀ ਬੋਲੀ ਲਗਾਕੇ ਲੈਣਾ ਅਤੇ ਪਿੰਡ ਵਾਲਿਆਂ ਵੱਲੋਂ ਇਸ ਪ੍ਰਥਾ ਨੂੰ ਸਵੀਕਾਰ ਕਰਨਾ ਕਿਸੇ ਵੀ ਸੂਝਵਾਨ ਇਨਸਾਨ ਦੇ ਇਹ ਰਿਵਾਇਤ ਹਜਮ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਭਾਰਤੀ ਲੋਕਤੰਤਰ ਦਾ ਆਰੰਭ ਪੰਚਾਇਤੀ ਰਾਜ ਤੋਂ ਹੈ।

ਇਹ ਵੀ ਖਬਰ ਪੜੋ : — ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਵੱਲੋਂ ਮਨਾਇਆ ਅਧਿਆਪਕ ਦਿਵਸ

ਜੇਕਰ ਅਸੀਂ ਇਸ ਨੂੰ ਹੀ ਕਲੰਕਤ ਕਰ ਲਿਆ ਫਿਰ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਲਈ ਵੋਟਾਂ ਪ੍ਰਾਪਤ ਕਰਨ ਲਈ ਨਸ਼ੇ ਅਤੇ ਪੈਸੇ ਵੰਡਣਾ ਵੀ ਜਾਇਜ਼ ਹੈ ਫਿਰ ਤਾਂ ਸਮਾਜ ਵਿੱਚ ਪੈਸੇ ਦਾ ਹੀ ਬੋਲਬਾਲਾ ਹੋਣ ਨੂੰ ਹਾਮੀ ਭਰਨਾ ਹੈ। ਇੱਕ ਪਿੰਡ ਵਿੱਚ ਸਿਆਣਾ, ਬੁੱਧੀਮਾਨ, ਦੂਰਅੰਦੇਸ਼, ਚੰਗੀ ਸੋਚ ਦਾ ਸਤਿਕਾਰ ਆਪਣੇ ਆਪ ਖਤਮ ਕਰਨ ਵਾਲੀ ਗੱਲ ਹੈ। ਚੰਗਾ ਹੋਵੇ ਜੇਕਰ ਚੰਗਾ ਬੰਦਾ ਸਰਬਸੰਮਤੀ ਨਾਲ ਚੁਣਿਆ ਜਾਵੇ। ਪੈਸੇ ਕਰਕੇ ਨਹੀਂ ਸਗੋਂ ਉਸਦੀ ਚੰਗੀ ਸੋਚ ਕਰਕੇ ਚੁਣੀਏ।

You May Also Like