ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਹੋਵੇਗਾ ਅਖੰਡ ਭਾਰਤ ਦਾ ਸੁਪਨਾ ਸੱਚ : ਪਰਮਜੀਤ ਸਿੰਘ ਗਿੱਲ

ਜੰਮੂ ਕਸ਼ਮੀਰ ਪੁਨਰਗਠਨ ਸੋਧ ਬਿਲ ਲੋਕ ਸਭਾ ਚ ਪੇਸ਼ ਕਰਨ ਨਾਲ ਵਧੀ ਆਸ

ਬਟਾਲਾ, 7 ਦਸੰਬਰ (ਬਬਲੂ) – ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸ਼ਟਰੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕਰੋੜਾਂ ਦੇਸ਼ਵਾਸੀਆਂ ਦਾ ਅਖੰਡ ਭਾਰਤ ਵੇਖਣ ਦਾ ਸੁਪਨਾ ਸੱਚ ਹੋਣ ਜਾ ਰਿਹਾ ਹੈ। ਗਿੱਲ ਨੇ ਕਿਹਾ ਕਿ 76 ਸਾਲਾਂ ਤੋਂ ਪਾਕਿਸਤਾਨ ਨੇ ਨਜਾਇਜ ਤੌਰ ਤੇ ਭਾਰਤ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਨੂੰ ਪੀ.ਓ.ਕੇ. ਦਾ ਨਾਂ ਦਿੱਤਾ ਗਿਆ ਹੈ ਜਦਕਿ ਸਾਰੀ ਦੁਨੀਆ ਇਹ ਸਪਸ਼ਟ ਜਾਣਦੀ ਹੈ ਕਿ ਪੀ.ਓ.ਕੇ. ਭਾਰਤ ਦਾ ਹੀ ਅਨਿਖੜਵਾ ਅੰਗ ਸੀ ਹੈ ਅਤੇ ਭਵਿੱਖ ਵਿੱਚ ਉਹ ਅਖੰਡ ਭਾਰਤ ਦਾ ਹਿੱਸਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਗਿੱਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਹੀ ਪਿਛਲੀ ਵਾਰ ਪੰਜ ਦਸੰਬਰ 2019 ਨੂੰ ਲੋਕ ਸਭਾ ਵਿੱਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਲਿਆ ਕੇ ਦਹਾਕਿਆਂ ਤੂੰ ਜੰਮੂ ਕਸ਼ਮੀਰ ਵਿੱਚ ਲਾਗੂ ਕੀਤੀ ਗਈ 370 ਧਾਰਾ ਅਤੇ 35 ਧਾਰਾ ਹਟਾਉਣ ਦਾ ਐਲਾਨ ਕੀਤਾ ਸੀ ਜਿਸ ਨਾਲ ਨਵੇਂ ਜੰਮੂ ਕਸ਼ਮੀਰ ਦਾ ਸਰੂਪ ਦੇਖਣ ਨੂੰ ਮਿਲਿਆ ਸੀ।

ਇਹ ਵੀ ਖਬਰ ਪੜੋ : ਬਟਾਲਾ ਦੇ ਪਿੰਡ ਭੁੰਬਲੀ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਚ ਏ.ਐਸ.ਆਈ ਦੀ ਮੌਤ

ਗਿੱਲ ਨੇ ਕਿਹਾ ਕਿ ਹੁਣ 5 ਦਸੰਬਰ 2023 ਨੂੰ ਜੰਮੂ ਕਸ਼ਮੀਰ ਪੁਨਰ ਗਠਨ ਸੋਧ ਬਿਲ ਪੇਸ਼ ਕੀਤਾ ਗਿਆ ਹੈ ਜੋ ਪੀ ਓ ਕੇ ਦੇ ਅਖੰਡ ਭਾਰਤ ਵਿੱਚ ਵਾਪਸੀ ਦਾ ਟਰੇਲਰ ਮੰਨਿਆ ਜਾ ਰਿਹਾ ਹੈ। ਗਿੱਲ ਨੇ ਦੱਸਿਆ ਕਿ ਇਸ ਸੋਧ ਬਿਲ ਦੇ ਤਹਿਤ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਵਿੱਚ ਦੋ ਸੀਟਾਂ ਕਸ਼ਮੀਰੀ ਪੰਡਤਾਂ ਲਈ ਰਿਜਰਵ ਰੱਖੀਆਂ ਜਾਣਗੀਆਂ ਜਦਕਿ ਇੱਕ ਸੀਟ ਪੀ.ਓ.ਕੇ. ਦੇ ਪ੍ਰਤੀਨਿਧੀਤਾ ਕਰਨ ਵਾਲੇ ਨੁਮਾਇੰਦੇ ਲਈ ਰਿਜਰਵ ਰੱਖੀ ਜਾਵੇਗੀ। ਜਿਸ ਤਹਿਤ ਉਹ ਪੀਓਕੇ ਦੀ ਸਾਰੀ ਸਥਿਤੀ ਅਤੇ ਉਥੋਂ ਦੇ ਰਹਿਣ ਵਾਲੇ ਲੋਕਾਂ ਤੇ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਅਤੇ ਅਤਿਆਚਾਰ ਨੂੰ ਜੰਮੂ ਕਸ਼ਮੀਰ ਵਿਧਾਨ ਸਭਾ ਰਾਹੀਂ ਦੁਨੀਆ ਸਾਮ੍ਹਣੇ ਰੱਖ ਸਕੇਗਾ।

ਗਿੱਲ ਨੇ ਦੱਸਿਆ ਕਿ ਪੀਓਕੇ ਦੀਆਂ 24 ਸੀਟਾਂ ਪਹਿਲਾਂ ਹੀ ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਰਿਜ਼ਰਵ ਰਹਿੰਦੀਆਂ ਹਨ ਜਦ ਕੀ ਪੀਓਕੇ ਤੇ ਪਾਕਿਸਤਾਨ ਦਾ ਕਬਜ਼ਾ ਹੋਣ ਕਾਰਨ ਇਹ ਸੀਟਾਂ ਨੂੰ ਖਾਲੀ ਰੱਖਿਆ ਜਾਂਦਾ ਹੈ । ਉਹਨਾਂ ਦੱਸਿਆ ਕਿ 1948 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਨੇ ਪੀਓਕੇ ਵਾਲੇ ਹਿੱਸੇ ਤੇ ਨਜਾਇਜ ਤੌਰ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਪਾਕਿਸਤਾਨੀ ਸੈਨਾ ਪੀਓਕੇ ਵਿੱਚ ਰਹਿੰਦੇ ਲੋਕਾਂ ਤੇ ਭਾਰੀ ਅੱਤਿਆਚਾਰ ਕਰ ਰਹੀ ਹੈ ਜਿਸ ਲਈ ਉੱਥੇ ਸਮੇਂ ਸਮੇਂ ਤੇ ਛੋਟੇ ਛੋਟੇ ਅੰਦੋਲਨ ਵੀ ਹੁੰਦੇ ਰਹਿੰਦੇ ਹਨ ਪਰ ਪਾਕਿਸਤਾਨ ਦੀ ਸੈਨਾ ਉਹਨਾਂ ਨੂੰ ਆਪਨੀ ਤਾਕਤ ਨਾਲ ਕੁਚਲ ਦਿੰਦੀ ਹੈ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਹੁਣ ਭਾਰਤ ਸਰਕਾਰ ਵੱਲੋਂ ਲੋਕ ਸਭਾ ਵਿੱਚ ਜੰਮੂ ਕਸ਼ਮੀਰ ਪੁਨਰਗਠਨ ਸੋਧ ਬਿਲ 2023 ਨੂੰ ਪੇਸ਼ ਕੀਤਾ ਗਿਆ ਹੈ ਅਤੇ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਇਹ ਆਸ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਪੀਓਕੇ ਵੀ ਅਖੰਡ ਭਾਰਤ ਦਾ ਹਿੱਸਾ ਹੋਵੇਗਾ।

ਇਹ ਵੀ ਖਬਰ ਪੜੋ : ਫਿਰੋਜ਼ਪੁਰ ਚ ਤਾਇਨਾਤ ਡੀ.ਐਸ.ਪੀ ਸੁਰਿੰਦਰਪਾਲ ਬਾਂਸਲ ਭ੍ਰਿਸ਼ਟਾਚਾਰ ਦੇ ਮਾਮਲੇ ਚ ਗ੍ਰਿਫਤਾਰ

ਗਿੱਲ ਨੇ ਦੱਸਿਆ ਕਿ ਪਿਛਲੀਆਂ ਵਿਰੋਧੀ ਧਿਰ ਦੀਆਂ ਸਰਕਾਰਾਂ ਦੇ ਸਮੇਂ ਵਿੱਚ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਅਤੇ ਦੋ ਝੰਡਿਆਂ ਦਾ ਅਤੇ ਦੋ ਸਵਿਧਾਨ ਬਣਾ ਕੇ ਦੇਸ਼ ਨੂੰ ਕਈ ਤਰ੍ਹਾਂ ਦੀਆਂ ਵਿਰੋਧੀ ਤਾਕਤਾਂ ਦੇ ਹੱਥਾਂ ਦੀ ਕਠਪੁਤਲੀ ਬਣਾਇਆ ਹੋਇਆ ਸੀ ਪਰ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਵਿੱਚ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਇੱਕ ਦੇਸ਼ ਵਿੱਚੋਂ ਦੋ ਝੰਡਿਆਂ ਤੇ ਦੋ ਸਵਿਧਾਨਾ ਦਾ ਰਿਵਾਜ ਖਤਮ ਕਰਕੇ ਇੱਕ ਤਿਰੰਗਾ ਝੰਡਾ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਬੁਲੰਦ ਕੀਤਾ ਗਿਆ ਅਤੇ ਇਹ ਸਭ ਕੁਝ ਦ੍ਰਿੜ ਇੱਛਾ ਸ਼ਕਤੀ ਰੱਖਣ ਵਾਲੀ ਸਰਕਾਰ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ। ਗਿੱਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੋ ਗਲਤੀਆਂ ਕੀਤੀਆਂ ਸਨ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆ ਕੇ ਸੁਧਾਰੀਆਂ ਹਨ ਜਿਸ ਤਹਿਤ ਪੀਓਕੇ ਨੂੰ ਭਾਰਤ ਦਾ ਅਨਿਖੜਵਾਂ ਅੰਗ ਬਣਾਉਣ ਤੋਂ ਹੁਣ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਅਤੇ ਜਲਦ ਹੀ ਅਖੰਡ ਭਾਰਤ ਨੂੰ ਵੇਖਣ ਦਾ ਸੁਪਨਾ ਦੇਸ਼ ਵਾਸੀਆਂ ਦਾ ਸੱਚ ਹੋਣ ਜਾ ਰਿਹਾ ਹੈ।

You May Also Like