ਪ੍ਰਵਾਸੀਆਂ ਦੇ ਸਿਆਸੀ ਲਾਭ ਖਾਤਰ ਬਣਾਏ ਗਏ ਆਧਾਰ ਕਾਰਡ ਤੇ ਵੋਟਰ ਕਾਰਡ ਕੀਤੇ ਜਾਣ ਰੱਦ : ਗਿੱਲ

ਅੰਮ੍ਰਿਤਸਰ, 17 ਨਵੰਬਰ (ਐੱਸ.ਪੀ.ਐਨ ਬਿਊਰੋ) – ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਫਾਂਊਂਡਰ ਸ੍ਰ ਸਤਨਾਮ ਸਿੰਘ ਗਿੱਲ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ ਚ ਮੰਗ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਸਿਆਸੀ ਹਿੱਤਾਂ ਦੀ ਪੂਰਤੀ ਖਾਤਰ ਬਣਾਏ ਗਏ ਆਧਾਰ ਕਾਰਡ ਅਤੇ ਵੋਟਰ ਸ਼ਨਾਖਤੀ ਕਾਰਡ ਰੱਦ ਕੀਤੇ ਜਾਣ ਸਾਡੇ ਅਦਾਰੇ ਵਿਖੇ ਰੱਖੀ ਨਿੱਜ਼ੀ ਫੇਰੀ ਦੌਰਾਨ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ ਚ ਜਿਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਅਪਰਾਧਕ ਗਤੀਵਿਧੀਆਂ ਚ ਹੋ ਰਿਹਾ ਹੈ।ਇਹ ਜਾਣ ਬੁੱਝ ਕੇ ਨਸਲੀ ਹਿੰਸਾਂ ਨੂੰ ਬੜਾਵਾ ਦੇ ਰਹੇ ਹਨ ਇਹ ਪੰਜਾਬ ਚ ਰਹਿ ਰਹੇ ਲੋਕਾਂ ਲਈ ਖਤਰੇ ਦੀ ਘੰਟੀ ਹੈ।

ਸੂਬੇ ਦੀ ਨੀਤੀ ਚ ਪ੍ਰਵਾਸੀ ਮਜ਼ਦੂਰਾਂ ਨੂੰ ਲੈਕੇ ਕੀਤੀ ਜਾਣ ਵਾਲੀ ਸੋਧ ਦਾ ਘੱਟ ਗਿਣਤੀ ਲੋਕ ਭਲਾਈ ਸੰਸਥਾ ਨੇ ਕੀਤਾ ਸਮਰਥਨ

ਉਨ੍ਹਾ ਨੇ ਕਿਹਾ ਕਿ ਜਦੋਂ ਅਸੀ ਗੁਆਂਢੀ ਸੂਬੇ ਚ ਜਾ ਕੇ ਜ਼ਮੀਨ ਜਾਇਦਾਦ ਖ੍ਰੀਦ ਨਹੀ ਸਕਦੇ ਹਾਂ,ਫਿਰ ਪੰਜਾਬ ਸਰਕਾਰ ਅਜਿਹਾ ਕਨੂੰਨ ਕਿਉਂ ਨਹੀਂ ਬਣਾਉਂਦੀ ਹੈ।ਜਿਸ ਦੇ ਨਾਲ ਪ੍ਰਵਾਸੀ ਲੋਕ ਜੋ ਕਿ ਬਾਹਰਲੇ ਸੂਬਿਆਂ ਚੋਂ ਇਥੇ ਕੰਮ ਕਰਨ ਲਈ ਆਉਂਦੇ ਹਨ,ਪਰ ਇਥੇਂ ਜ਼ਮੀਨਾਂ ਖਰੀਦ ਕੇ ਅਧਾਰ ਕਾਰਡ ਅਤੇ ਵੋਟਰ ਸ਼ਨਾਖਤੀ ਕਾਰਡ ਦੇ ਆਧਾਰ ਤੇ ਪੱਕੇ ਵਸਨੀਕ ਬਣਕੇ ਰਹਿ ਰਹੇ ਹਨ।

ਇਹ ਵੀ ਖਬਰ ਪੜੋ : — ਜਰੂਰੀ ਮੁਰੰਮਤ ਦੌਰਾਨ ਬਿਜਲੀ ਰਹੇਗੀ ਬੰਦ

ਉਨ੍ਹਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਬਸ਼ਿੰਦਿਆਂ ਦੇ ਹਿੱਤਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਸੇਲ ਐਂਡ ਪਰਚੇਜ਼ ਐਕਟ ਚ ਲੋਂੜੀਂਦੀ ਸੋਧ ਕਰਕੇ ਪ੍ਰਵਾਸੀ ਭਾਈਚਾਰੇ ਦੇ ਪੰਜਾਬ ਚ ਜ਼ਮੀਨਾਂ ਖਰੀਦਣ ਤੇ ਪੱਕੇ ਤੌਰ ਤੇ ਪਾਬੰਦੀ ਲੱਗੇ।ਉਨ੍ਹਾ ਨੇ ਕਿਹਾ ਕਿ ਸਿਆਸੀ ਲਾਣੇ ਨੇ ਸੋੜ੍ਹੇ ਸਿਆਸੀ ਹਿੱਤਾਂ ਦੀ ਪੂਰਤੀ ਖਾਤਰ ਪ੍ਰਵਾਸੀ ਮਜਦੂਰਾਂ ਦੀਆਂ ਵੋਟਾਂ ਅਤੇ ਸ਼ਨਾਖਤੀ ਕਾਰਡ ਆਪਣੇ ਪਤਿਆਂ ਤੇ ਬਣਾ ਕਿ ਦਿੱਤੇ ਹਨ ਉਨ੍ਹਾ ਨੇ ਆਪਣੇ ਪੱਤਰ ਚ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਵਾਸੀ ਲੇਬਰ ਨੂੰ 3 ਮਹੀਨੇ ਦਾ ਵਰਕ ਪਰਮਿਟ ਦਿੱਤੇ ਜਾਣ ਦੀ ਵਿਵਸਥਾ ਕੀਤੀ ਜਾਵੇ ਅਤੇ ਉਨ੍ਹਾ ਦੂ ਕਮਾਈ ਚੋਂ ਸੂਬੇ ਦੇ ਵਿਕਾਸ ਲਈ ਟੈਕਸ ਦੀ ਵਸੂਲੀ ਕੀਤੀ ਜਾਵੇ।

ਜੋ ਵੀ ਪ੍ਰਵਾਸੀ ਇਥੇਂ ਕੰਮ ਦੇ ਉਦੇਸ਼ ਲਈ ਆਉਂਦੇ ਹਨ ਉਨ੍ਹਾ ਦਾ ਵੇਰਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਚ ਦਰਜ ਹੋਵੇ। ਉਨ੍ਹਾ ਦੀ ਸ਼ਨਾਖਤ ਉਨ੍ਹਾ ਦੇ ਸਟੇਟ ਦੇ ਰਿਹਾਈਸ਼ੀ ਪਤਿਆਂ ਤੇ ਹੀ ਦਰਜ ਹੋਵੇ।ਪੰਜਾਬ ਚ ਪ੍ਰਵਾਸੀ ਵਿੰਗ ਦੀਆਂ ਸੇਵਾਂਵਾਂ ਪ੍ਰਾਪਤ ਕੀਤੀਆਂ ਜਾਣ।ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਚ ਪ੍ਰਵਾਸੀਆਂ ਦੀ ਆਮਦ ਮੌਕੇ ਪੁਲ਼ੀਸ ਵਿਭਾਗ ਉਨ੍ਹਾ ਦਾ ਅਪਰਾਧਿਕ ਰਿਕਾਰਡ ਚੈੱਕ ਕਰਨ ਤਾਂ ਕਿ ਉਹ ਇਥੇਂ ਆ ਕੇ ਪੰਜਾਬ ਦੀ ਅਮਨ ਅਤੇ ਸ਼ਾਂਤੀ ਲਈ ਖਤਰਾ ਨਾ ਬਣ ਸਕੇ।

You May Also Like