ਪੰਜ਼ਾਬ ਦੀਆਂ 13 ਲੋਕ ਸਭਾ ਸੀਟਾਂ ਤੇ ਲੋਕ ਸਭਾ ਚੋਣਾਂ ਵਿੱਚ ਓ ਬੀ ਸੀ, ਐਸ ਸੀ, ਐਸ ਟੀ ਸਾਂਝੇ ਫਰੰਟ ਦੇ ਬੈਨਰ ਥੱਲੇ ਅਜ਼ਾਦ ਉਮੀਦਵਾਰ ਖੜੇ ਕਰਾਂਗੇ – ਡਾ: ਗੁਰਮੇਜ ਸਿੰਘ ਮਠਾੜੂ

ਅੰਮ੍ਰਿਤਸਰ, 3 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਲੋਕ ਸਭਾ ਚੋਣਾਂ 2024 ਜੋ ਜੂਨ ਮਹੀਨੇ ਵਿੱਚ ਹੋ ਰਹੀਆਂ ਹਨ ਦੇ ਸੰਬੰਧ ਵਿੱਚ ਅੱਜ ਜ਼ਿਲ੍ਹਾ ਅੰਮਿ੍ਤਸਰ ਦੇ ਰਣਜੀਤ ਐਵੀਨਿਊ ਵਿੱਚ ਬੀ ਸੀ /ਓ ਬੀ ਸੀ ਵਰਗ ਦੇ ਵੱਖ ਵੱਖ ਸੰਗਠਨਾਂ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਓ ਬੀ ਸੀ ਇੰਡੀਆ ਦੇ ਨੈਸ਼ਨਲ ਪ੍ਰਧਾਨ ਡਾਕਟਰ ਗੁਰਮੇਜ ਸਿੰਘ ਮਠਾੜੂ ਨੇ ਕਿਹਾ ਕਿ ਜੇਕਰ ਇਸ ਵਾਰ ਰਾਜਨੀਤਕ ਪਾਰਟੀਆਂ ਓ ਬੀ ਸੀ ਵਰਗ ਦੇ ਲੋਕਾਂ ਨੂੰ ਚੋਣਾਂ ਲਈ ਬਰਾਬਰ ਉਮੀਦਵਾਰ ਹਿੱਸੇਦਾਰੀ ਨਹੀ ਦਿੰਦੀਆਂ ਹਨ ਤਾਂ ਪੰਜਾਬ ਦੇ ਸਾਰੇ ਓ ਬੀ ਸੀ / ਐਸ ਸੀ ਵਰਗ ਦੇ ਸੰਗਠਨਾਂ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਸਾਰੇ ਆਗੂ ਇੱਕਠੇ- ਇਕਜੁੱਟ ਹੋ ਕੇ ਇਸ ਵਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ / ਹਲਕਿਆਂ ਤੋਂ ਆਪਣੇ ਆਪਣੇ ਅਜ਼ਾਦ ਉਮੀਦਵਾਰ ਖੜੇ ਕਰਕੇ /ਜਿਤਾ ਕੇ ਇਸ ਵਾਰ ਲੋਕ ਸਭਾ ਵਿੱਚ ਭੇਜਣ ਲਈ ਆਪਣੀ ਪਹਿਲ ਕਦਮੀ ਕਰਨ ਤਾਂ ਜੋ ਓ ਬੀ ਸੀ ਵਰਗ ਦੀ ਤਾਕਤ ਦਾ ਸਭਨਾ ਪਾਰਟੀਆਂ ਨੂੰ ਪਤਾ ਲੱਗ ਜਾਵੇਗਾ ਅਤੇ ਇਸਤੋਂ ਬਾਅਦ ਪੰਚਾਇਤੀ ਚੋਣਾਂ, ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤਾਂ ਅਤੇ 2027 ਵਿੱਚ 117 ਵਿਧਾਨ ਸਭਾ ਹਲਕਿਆਂ ਤੋਂ ਵੀ ਸਾਂਝਾ ਫਰੰਟ ਚੋਣਾਂ ਲੜੇਗਾ ਅਤੇ ਵਿੱਚ ਵਿਚਾਲੇ ਆਉਣ ਵਾਲੀਆਂ ਸਾਰੀਆਂ ਜ਼ਿਮਨੀ ਚੋਣਾਂ ਵੀ ਲੜੇਗਾ।

ਇਹ ਵੀ ਖਬਰ ਪੜੋ : — ਮਾਨਸਾ ਚ ਕਲਯੁਗੀ ਮਾਂ ਨੇ ਆਪਣੇ ਹੀ ਬੱਚੇ ਦਾ ਕੀਤਾ ਕਤਲ

ਆਲ ਇੰਡੀਆ ਬੈਕਵਰਡ ਕਲਾਸਿਸ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਮੱਲ੍ਹੀ ਨੇ ਮੀਟਿੰਗ ਦੋਰਾਨ ਓ ਬੀ ਸੀ ਵਰਗ ਦੇ ਭੱਖਦੇ ਮੱਸਲਿਆ ਅਤੇ ਲੋਕ ਸਭਾ ਚੋਣਾਂ 2024 ਦੇ ਸੰਬੰਧ ਵਿੱਚ ਵੱਖ ਵੱਖ ਸੰਗਠਨਾਂ ਦੇ ਆਗੂਆਂ ਨੇ ਵਿਚਾਰ ਚਰਚਾ ਕੀਤੀ ਤੇ ਇਕਜੁਟ ਹੋ ਕੇ ਚੱਲਣ ਦਾ ਫੈਸਲਾ ਕੀਤਾ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੰਜਾਬ ਵਿੱਚ ਓ ਬੀ ਸੀ ਵਰਗ ਦੇ ਲੱਗ ਭੱਗ 45% ਲੋਕ ਵੱਸਦੇ ਹਨ ਅਤੇ ਇਹ ਵਰਗ ਸਭ ਵਰਗਾ ਤੋਂ ਜਨਸੰਖਿਆਂ ਵਿੱਚ ਜ਼ਿਆਦਾ ਹੈ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਨੇ ਇਸ ਵਰਗ ਦੇ ਲੋਕਾਂ ਨੂੰ ਆਪਣੀ ਆਪਣੀ ਪਾਰਟੀ ਵਿੱਚ ਉਮੀਦਵਾਰੀ ਲਈ ਬਣਦੀ ਬਰਾਬਰ ਹਿੱਸੇਦਾਰੀ /ਸੀਟ ਨਹੀ ਦਿੱਤੀ ਹੈ ਜੋ ਓ ਬੀ ਸੀ ਵਰਗ ਦੇ ਲੋਕਾਂ ਨਾਲ ਇਹਨਾਂ ਪਾਰਟੀਆਂ ਵੱਲੋਂ ਲੰਮੇ ਸਮੇਂ ਤੋਂ ਅਨਿਆਂ ਹੁੰਦਾ ਆ ਰਿਹਾ ਹੈ ਜੋ ਸਮਾਜ ਲਈ ਇਕ ਗੰਭੀਰ ਵਿਸ਼ਾ ਹੈ । ਇੱਥੋਂ ਤੱਕ ਕਿ ਬੈਕਵਰਡ ਕਲਾਸਿਸ ਦੇ ਲੋਕਾਂ ਨੂੰ ਹੁਣ ਤੱਕ ਕਿਸੇ ਵੀ ਸਰਕਾਰ ਨੇ ਪੰਜਾਬ ਵਿੱਚ ਬੀ ਪੀ ਮੰਡਲ ਕਮਿਸ਼ਨ 1980 ਦੀ ਰਿਪੋਟ ਅਨੁਸਾਰ 27% ਰਾਖਵਾਂਕਰਨ ਇਸ ਵਰਗ ਦੇ ਲੋਕਾਂ ਨੂੰ ਨਹੀ ਦਿੱਤਾ ਹੈ ਜੋ ਇਸ ਵਰਗ ਦੇ ਲੋਕਾਂ ਨਾਲ ਇਕ ਅਨਿਆਂ ਹੈ ।ਬੀ ਸੀ ਏਕਤਾ ਮੰਚ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਮੋਜੂਦਾ ਪੰਜਾਬ ਸਰਕਾਰ ਦੇ ਦੋ ਸਾਲ ਬੀਤ ਗਏ ਹਨ ਪਰ ਅਜੇ ਤੱਕ ਵੀ ਓ ਬੀ ਸੀ ਵਰਗ ਦੀ ਜਾਤੀਗਤ ਜਨਗੰਨਣਾ ਕਰਾਉਣ ਲਈ ਮਾਨ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀ ਕੀਤੀ ਜਾ ਰਹੀ ਹੈ ਜਿਸਦੀ ਉਮੀਦ ਓ ਬੀ ਸੀ ਵਰਗ ਵੱਲੋਂ ਲਗਾਈ ਜਾ ਰਹੀ ਸੀ।

ਇਹ ਵੀ ਖਬਰ ਪੜੋ : — ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਦੇ ਵਿਦਿਆਰਥੀਆਂ ਨੇ ਪੰਜਵੀ ਦੀ ਪ੍ਰੀਖਿਆ ਵਿਚੋਂ ਮਾਰੀਆ ਮੱਲਾਂ

ਇਸ ਸਮੇਂ ਚੇਅਰਮੈਨ ਸੰਤੋਖ ਸਿੰਘ ਰਾਹੀ ਓ ਬੀ ਸੀ ਮੋਰਚਾ ਪੰਜਾਬ ਨੇ ਕਿਹਾ ਕਿ ਲੰਮੇ ਸਮੇਂ ਤੋਂ ਖੇਤਰੀ ਅਤੇ ਰਾਸ਼ਟਰੀ ਪਾਰਟੀਆ ਨੇ ਬੈਕਵਰਡ ਕਲਾਸ ਦੇ ਲੋਕਾਂ ਨੂੰ ਲੋਲੀਪੋਪ ਦੇਣ ਤੋਂ ਸਿਵਾ ਹੋਰ ਕੁੱਝ ਨਹੀ ਦਿੱਤਾ ਹੈ ਤੇ ਨਾ ਹੀ ਅੱਗੇ ਦੇਣਾ ਹੈ ਇਹ ਬੈਕਵਰਡ ਕਲਾਸਿਸ ਦੇ ਲੋਕਾਂ ਨੂੰ ਸਮਝਣਾ ਪੈਣਾ ਹੈ ਤੇ ਆਪਣੇ ਬੇਗਾਨੇ ਦੀ ਪਹਿਚਾਣ ਕਰਨੀ ਪੈਣੀ ਹੈ ਤੇ ਓ ਬੀ ਸੀ /ਐਸ ਸੀ/ਐਸ ਟੀ /ਮਿਨੀਉਰਟੀ ਵਰਗ ਦੇ ਲੋਕਾਂ ਨੂੰ ਇਕਜੁਟ ਹੋ ਕੇ ਚੱਲਣਾ ਪੈਣਾ ਹੈ ਤਾਂ ਹੀ ਅਸੀ ਰਾਜ ਭਾਗ ਲੈ ਸਕਦੇ ਹਾਂ । ਰਾਸ਼ਟਰੀ ਕਸ਼ਅਪ ਮਹਾਂ ਸਭਾ ਦੇ ਜਰਨਲ ਸਕੱਤਰ ਰਜਿੰਦਰ ਸਿੰਘ ਸਫਰ ਨੇ ਕਿਹਾ ਕਿ ਸਾਨੂੰ ਸਾਰੇ ਮੂਲਨਿਵਾਸੀ ਲੋਕਾਂ ਨੂੰ ਭਾਰਤ ਦਾ ਸੰਵਿਧਾਨ ਬਚਾਉਣ ਲਈ ਅੱਗੇ ਆਉਣਾ ਪੈਣਾ ਹੈ ਅਤੇ ਇਕਜੁੱਟ ਹੋ ਕੇ ਚੱਲਣਾ ਪੈਣਾ ਹੈ ਅਤੇ ਇਸਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋ ਵੱਧ ਹਿੱਸਾ ਲੈ ਕੇ ਸਾਨੂੰ ਆਪਣੇ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦਾ ਹੈ । ਮੀਟਿੰਗ ਦੇ ਅਖੀਰ ਵਿੱਚ ਕੁਲਵੰਤ ਸਿੰਘ ਮੱਲ੍ਹੀ ਨੇ ਮੀਟਿੰਗ ਵਿੱਚ ਆਏ ਸਾਰੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਓ ਬੀ ਸੀ ਵਰਗ ਦੇ ਸਮਾਜਿਕ ਨਿਆਂ /ਸਮਾਜਿਕ ਪਰਿਵਰਤਨ ਲਈ ਬੈਕਵਰਡ ਕਲਾਸਿਸ ਵਰਗ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕੀ ਇਸ ਵਾਰ ਆਪਣੇ ਕੀਮਤੀ ਵੋਟ ਦੀ ਵਰਤੋ ਸੋਚ ਸਮਝ ਕੇ ਬਿਨਾਂ ਕਿਸੇ ਲਾਲਚ ਡਰ ਦੇ ਕਰਨੀ ਹੈ ਅਤੇ ਪਿੰਡ ਪਿੰਡ ,ਸ਼ਹਿਰ ਸ਼ਹਿਰ ਲੋਕਾਂ ਨੂੰ ਸੰਵਿਧਾਨਿਕ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਆਪਣੇ ਹੱਕਾਂ ਲਈ ਆਪਣੇ ਆਗੂਆਂ ਦਾ ਤਨ ਮੰਨ ਧਨ ਨਾਲ ਪਾਰਟੀ ਬਾਜ਼ੀ ਤੋ ਉੱਪਰ ਉੱਠ ਕੇ ਸਾਥ ਦੇਣਾ ਹੈ ਤੇ ਸਭ ਨੂੰ ਇਕਜੁੱਟ ਹੋ ਕੇ ਚੱਲਣਾ ਪੈਣਾ ਹੈ। ਇਸ ਸਮੇਂ ਐਡਵੋਕੇਟ ਰਘਬੀਰ ਸਿੰਘ ,ਜ਼ਿਲ੍ਹਾ ਦਿਹਾਤੀ ਪ੍ਰਧਾਨ ਲਖਵਿੰਦਰ ਸਿੰਘ ਕਲੇਰ ਆਲ ਇੰਡੀਆ ਬੈਕਵਰਡ ਕਲਾਸਿਸ ਫੈਡਰੇਸ਼ਨ , ਦਵਿੰਦਰ ਸਿੰਘ ਜਿਲਾ ਪ੍ਰਧਾਨ ਕਸ਼ਅਪ ਮਹਾ ਸਭਾ ,ਹਰਮੀਤ ਸਿੰਘ ਆਦਿ ਹੋਰ ਹਾਜ਼ਰ ਸਨ।

You May Also Like