ਪੰਜਾਬ, 15 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ ਫੌਜੀ ਦੀ ਮੌਤ ਹੋਈ ਹੈ। ਸ਼ਹੀਦ ਫੌਜੀ ਜਵਾਨ ਰਾਜਿੰਦਰ ਸਿੰਘ ਉਮਰ 41 ਸਾਲ ਬਟਾਲਾ ਦੇ ਪਿੰਡ ਮਸਾਣੀਆ ਦਾ ਰਹਿਣ ਵਾਲਾ ਸੀ। ਰਾਜਿੰਦਰ ਸਿੰਘ ਹੈਦਰਾਬਾਦ ਵਿਖੇ 13 ਪੰਜਾਬ ਰੈਜੀਮੈਂਟ ਵਿੱਚ ਤਾਇਨਾਤ ਸੀ।
ਇਹ ਵੀ ਪੜ੍ਹੋ : ਮੋਗਾ ਚ ਪੁਰਾਣੀ ਰੰਜਿਸ਼ ਕਾਰਨ ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ
ਰਾਜਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਮਿਲਦਿਆਂ ਹੀ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਦੱਸ ਦੇਈਏ ਕਿ ਸ਼ਹੀਦ ਰਾਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਪਹੁੰਚੇਗੀ, ਜਿੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।