ਫਾਜ਼ਿਲਕਾ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਫਾਜ਼ਿਲਕਾ-ਫ਼ਿਰੋਜ਼ਪੁਰ ਰੋਡ ਉਤੇ ਦੋ ਟੋਲ ਪਲਾਜ਼ੇ ਬੰਦ ਕਰਵਾਏ ਗਏ ਹਨ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਹ ਪਲਾਜ਼ੇ ਮਿਥੇ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਟੋਲ ਪਲਾਜ਼ਾ 48 ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ ਹੈ। ਫ਼ਾਜ਼ਿਲਕਾ ਦੇ ਪਿੰਡਾਂ ਥੇਹਕਲੰਦਰ ਅਤੇ ਮਹਾਮੂ ਜੋਈਆ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਟੋਲ ਪਲਾਜ਼ੇ ਅੱਧੀ ਰਾਤ 12 ਤੋਂ ਬੰਦ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਜੋਤ ਖੇੜਾ ਨੇ ਖੁਦ ਜਾ ਕੇ ਟੋਲ ਪਲਾਜ਼ੇ ਬੰਦ ਕਰਵਾਏ। ਰੋਜ਼ਾਨਾ ਸੈਂਕੜੇ ਵਾਹਨ ਇਸ ਹਾਈਵੇਅ ਤੋਂ ਲੰਘਦੇ ਹਨ। ਇਨ੍ਹਾਂ ਪਲਾਜਿਆਂ ਦਾ ਸਮਾਂ 31 ਅਕਤੂਬਰ ਨੂੰ ਖਤਮ ਹੋਣਾ ਸੀ।
ਪੰਜਾਬ ਦੇ ਦੋ ਹੋਰ ਟੋਲ ਪਲਾਜ਼ੇ ਹੋਏ ਬੰਦ
