ਚੰਡ੍ਹੀਗੜ੍ਹ, 22 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਅਤੇ ਸ਼ਹਾਦਤਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਕੱਲ 23 ਦਸੰਬਰ (ਸ਼ਨੀਵਾਰ) ਨੂੰ ਸਵੇਰ ਦੇ ਸਮੇਂ ਦੌਰਾਨ (ਪਹਿਲੇ 2 ਘੰਟੇ) ਪੰਜਾਬ ਦੇ ਸਮੂਹ ਸਕੂਲਾਂ ਸਮਾਗਮ ਕਰਵਾਏ ਜਾਣਗੇ।
ਇਹ ਵੀ ਖਬਰ ਪੜੋ : ਮੋਗਾ ਚ ਕਾਰ ’ਤੇ ਪਲਟਿਆ ਪੱਥਰਾਂ ਨਾਲ ਭਰਿਆ ਟਿੱਪਰ, ਹਾਦਸੇ ਚ 4 ਲੋਕਾਂ ਦੀ ਮੌਤ
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਵਿਦਿਆਰਥੀਆਂ ਵਲੋਂ ਸ਼ਹੀਦੀ ਹਫ਼ਤੇ ਨਾਲ ਸੰਬੰਧਿਤ ਕਵਿਤਾ/ਗੀਤ/ਸ਼ਬਦ/ਵਾਰ ਗਾਇਨ ਮੁਕਾਬਲੇ, ਸ਼ਹੀਦੀ ਸਾਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਭਾਸ਼ਨ/ਵਿੱਦਿਅਕ ਮੁਕਾਬਲਿਆਂ ਤੋਂ ਇਲਾਵਾ ਸਕੂਲ ਮੁਖੀ/ਸਟਾਫ/ਅਧਿਆਪਕਾਂ ਵਲੋਂ ਸ਼ਹੀਦੀ ਹਫ਼ਤੇ ਨਾਲ ਸੰਬੰਧਿਤ ਵਿਸ਼ੇਸ਼ ਸਿੱਖਿਆਦਾਇਕ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਸ. ਬੈਂਸ ਨੇ ਕਿਹਾ ਕਿ ਸਾਰੇ ਸਕੂਲਾਂ ਵਿੱਚ ਇਹ ਸਮਾਗਮ ਪੂਰੀ ਸਾਦਗੀ ਨਾਲ ਕੀਤੇ ਜਾਣ ਅਤੇ ਕਿਸੇ ਕਿਸਮ ਦਾ ਸੰਗੀਤਕ ਪ੍ਰੋਗਰਾਮ ਨਾਂ ਰੱਖਿਆ ਜਾਵੇ। ਜਿਕਰਯੋਗ ਹੈ ਕਿ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਬੀਤੇ ਸਾਲ ਪਹਿਲੀ ਵਾਰ ਸਕੂਲਾਂ ਵਿੱਚ ਅਜਿਹੇ ਸਮਾਗਮ ਕਰਵਾਏ ਸਨ ਜਿੰਨ੍ਹਾਂ ਦੀ ਚੁਫੇਰਿਉਂ ਪ੍ਰਸੰਸ਼ਾ ਹੋਈ ਸੀ।