ਪੰਜਾਬ ਨੈਸ਼ਨਲ ਬੈਂਕ ਧੂਲਕਾ ਵਲੋਂ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ

ਖਲਚੀਆਂ 29 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਆਜ਼ਾਦੀ ਦੇ ਮਹਾਂਨਾਇਕ ਸ਼ਹੀਦ-ਏ- ਆਜ਼ਮ ਸ਼ਹੀਦ ਭਗਤ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਲਈ ਜੋ ਆਪਣਾ ਯੋਗਦਾਨ ਪਾਇਆ ਉਸ ਨੂੰ ਭਾਰਤ, ਪੰਜਾਬ ਹੀ ਨਹੀਂ ਬਲਕਿ ਪੂਰੀ ਦੁਨੀਆਂ ਜਾਣਦੀ ਹੈ। ਆਪਣੀ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਨਾਲ ਹੱਸਦੇ ਹੋਏ ਫ਼ਾਂਸੀ ਤੇ ਚੜ੍ਹਣ ਵਾਲੇ ਇਹਨਾਂ ਸੂਰਵੀਰਾਂ ਨੇ ਵੱਖਰੀ ਪਹਿਚਾਣ ਬਣਾਈ। ਸ਼ਹੀਦ ਭਗਤ ਸਿੰਘ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਯਾਦ ਕਰਦਿਆਂ ਹੋਇਆ ਅੱਜ ਪੰਜਾਬ ਨੈਸ਼ਨਲ ਬੈਂਕ ਧੂਲਕਾ ( ਅੰਮ੍ਰਿਤਸਰ) ਦੇ ਸਮੂਹ ਸਟਾਫ ਨੇ ਆਪਣੇ ਗਾਹਕਾਂ ਨਾਲ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ। ਇਸ ਮੌਕੇ ਬ੍ਰਾਂਚ ਮੈਨੇਜਰ ਅਕਾਸ਼ਦੀਪ , ਫੀਲਡ ਅਫਸਰ ਦੀਪਕ ਕੁਮਾਰ , ਅਸਿਸਟੈਂਟ ਮੈਨੇਜਰ ਕੋਮਲ ਰਾਣੀ, ਹੈੱਡ ਕੈਸ਼ੀਅਰ ਕੰਵਲ ਹਰਮੀਤ ਸਿੰਘ , ਜਗਦੀਪ ਕੌਰ ਅਤੇ ਜਗਦੀਸ਼ ਸਿੰਘ ਹਾਜ਼ਰ ਰਹੇ।

You May Also Like