ਖਲਚਿਆ, 12 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਪੰਜਾਬ ਨੈਸ਼ਨਲ ਬੈੰਕ ਧੂਲਕਾ ਦੇ ਸਮੂਹ ਸਟਾਫ ਵਲੋਂ ਅੱਜ ਆਪਣਾ 130ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਦੱਸ ਦਈਏ ਕੀ 12 ਅਪ੍ਰੈਲ 1895 ਈ: ਨੂੰ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਵਲੋਂ ਲਾਹੌਰ ਵਿਖੇ ਇਸ ਬੈੰਕ ਦੀ ਸਥਾਪਨਾ ਕੀਤੀ ਗਈ ਸੀ। ਪੰਜਾਬ ਨੈਸ਼ਨਲ ਬੈੰਕ ਧੂਲਕਾ ਨੇ ਆਪਣੇ ਗ੍ਰਾਹਕਾਂ ਨਾਲ ਕੇਕ ਕੱਟ ਕੇ ਇਸ ਸਥਾਪਨਾ ਦਿਵਸ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਬੈੰਕ ਸਟਾਫ ਡਿਪਟੀ ਮੈਨੇਜਰ ਕੋਮਲ ਰਾਣੀ , ਹੈੱਡ ਕੈਸ਼ੀਅਰ ਕਮਲ ਹਰਮੀਤ ਸਿੰਘ , ਹਰਜੋਤ ਸਿੰਘ , ਜਗਦੀਪ ਕੌਰ , ਜਗਦੀਸ਼ ਸਿੰਘ, ਹਰਭਜਨ ਸਿੰਘ , ਚੰਦਨਪ੍ਰੀਤ ਸਿੰਘ ( PNB metlife) , ਰਮੇਸ਼ ਸਿੰਘ ਨੰਬਰਦਾਰ ਧੂਲਕਾ, ਰਸ਼ਪਾਲ ਸਿੰਘ , ਕੁਲਵਿੰਦਰ ਕੌਰ, ਇੰਦਰਜੀਤ ਸਿੰਘ ਆਦਿ ਹਾਜ਼ਰ ਰਹੇ।
ਪੰਜਾਬ ਨੈਸ਼ਨਲ ਬੈੰਕ ਨੇ ਮਨਾਇਆ ਆਪਣਾ 130ਵਾਂ ਸਥਾਪਨਾ ਦਿਵਸ
