ਪੰਜਾਬ ਪੈਲਸ ਮਲੋਟ ਚ 27 ਅਗਸਤ ਨੂੰ ਲੱਗਣ ਜਾ ਰਿਹਾ ਹੈ ਅਖੀਰਲਾ ਤੀਆਂ ਦਾ ਮਹਾਂ ਮੇਲਾਂ

ਮਲੋਟ, 25 ਅਗਸਤ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਹਰ ਸਾਲ ਦੀ ਤਰਾਂ ਇਸ ਵਾਰ ਵੀ ਕੇਸਰੀ ਪੰਜਾਬ 24 ਨਿਊਜ਼ ਚੈਨਲ ਵਲੋਂ ਤੀਆਂ ਦੇ ਤਿਉਹਾਰ ਤੇ ਤੀਆਂ ਦਾ ਮਹਾਂ ਮੇਲੇ ਦੀ ਥੀਮ ਨੂੰ ਦੇਖਦੇ ਹੋਏ ਧੀ ਕੇਸਰੀ ਪੰਜਾਬ ਦੀ ਅਵਾਰਡ ਭਾਗ-3 ਸ਼ੋ ਕਰਵਾਇਆ ਜਾਂ ਰਿਹਾਂ ਹੈ,ਇਸ ਦੀ ਜਾਣਕਾਰੀ ਦਿੰਦਿਆਂ ਕੇਸਰੀ ਪੰਜਾਬ 24 ਨਿਊਜ਼ ਦੇ ਮੁੱਖ ਸੰਪਾਦਕ ਵੀਰਪਾਲ ਕੌਰ ਸਿੱਧੂ ਨੇ ਦੱਸਿਆ ਕਿ ਅਸੀਂ ਕੇਸਰੀ ਪੰਜਾਬ ਦੀ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਲਈ ਸਾਰਿਆਂ ਦੇ ਸਹਿਯੋਗ ਨਾਲ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਮੌਕੇ ਮੁਟਿਆਰਾਂ ਪੰਜਾਬੀਆਂ ਵੰਨਗੀਆਂ ਗਿੱਧਾ, ਬੋਲੀਆਂ ਆਦਿ ਪੇਸ਼ ਕਰਦੀਆਂ ਹਨ। ਇਸ ਮੌਕੇ ਮੇਲਾਂ ਪ੍ਰਬੰਧਕ ਕਮੇਟੀ ਜੋਨੀ ਸੋਨੀ, ਹਰਪ੍ਰੀਤ ਸਿੰਘ ਹੈਪੀ, ਮੀਨੂੰ ਭਾਂਡਾ, ਲਖਵਿੰਦਰ ਮਾਨ ਆਦਿ ਨੇ ਇਸ ਮੇਲੇ ਚ ਪਹੁੰਚਣ ਦਾ ਮਲੋਟ ਵਾਸੀਆਂ ਨੂੰ ਸੱਦਾ ਦਿੱਤਾ ਹੈ। ਅਗਸਤ ਮਹੀਨੇ ਚ ਸਭ ਤੋਂ ਅਖੀਰ ਤੇ ਇੱਕ ਹੀ ਤੀਆਂ ਦਾ ਮੇਲਾ ਬਚਿਆ ਹੈ,ਆਓ ਰਲ ਮਿਲ ਕੇ ਪਹੁੰਚੀਏ ਅਤੇ ਪੰਜਾਬੀਆਂ ਨੂੰ ਵੀ ਪਹੁੰਚਣ ਦਾ ਸੱਦਾ ਦਈਏ।

You May Also Like