ਪੰਜਾਬ ਰੋਡਵੇਜ਼ ਦੀ ਤੇਜ਼ ਰਫ਼ਤਾਰ ਬੱਸ ਨਾਲ ਹੋਇਆ ਮੋਟਰਸਾਈਕਲ ਸਵਾਰ ਦਾ ਐਕਸੀਡੈਂਟ, ਮੋਟਰਸਾਈਕਲ ਸਵਾਰ ਹੋਇਆ ਗੰਭੀਰ ਜ਼ਖ਼ਮੀ

ਅੰਮ੍ਰਿਤਸਰ 9 ਅਕਤੂਬਰ (ਹਰਪਾਲ ਸਿੰਘ) – ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਮੈਡਮ ਅਮਰਜੀਤ ਕੌਰ ਨੂੰ ਉਸ ਵੇਲ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਭਤੀਜੇ ਦਾ ਐਕਸੀਡੈਂਟ ਹੋ ਗਿਆ ਹੈ। ਮੈਡਮ ਅਮਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਗੁਰਦੁਆਰਾ ਟਾਹਲਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਘਰ ਪਿੰਡ ਮੁਗਲਾਨੀ ਖਡੂਰ ਸਾਹਿਬ ਤਰਨ ਤਰਨ ਜਾ ਰਿਹਾ ਸੀ। ਤਰਨ ਤਾਰਨ ਵੱਲੋਂ ਪੰਜਾਬ ਰੋਡਵੇਜ਼ ਦੀ ਆਉਂਦੀ ਹੋਈ ਤੇਜ਼ ਰਫਤਾਰ ਬੱਸ ਵੱਲੋਂ ਓਵਰਟੇਕ ਕਰਨ ਲੱਗਿਆਂ ਉਹਨਾਂ ਦੇ ਭਤੀਜੇ ਹਰਪਾਲ ਸਿੰਘ ਜੋ ਕਿ ਮੋਟਰਸਾਈਕਲ ਤੇ ਆਪਣੇ ਘਰ ਤਰਨ ਤਰਨ ਵੱਲ ਨੂੰ ਜਾ ਰਹੇ ਸਨ ਤੇਜ਼ ਰਫਤਾਰ ਬੱਸ ਉਹਨਾਂ ਨਾਲ ਜਾ ਟਕਰਾਈ।

ਇਸ ਐਕਸੀਡੈਂਟ ਦੇ ਵਿੱਚ ਮੈਡਮ ਅਮਰਜੀਤ ਕੌਰ ਦੇ ਭਤੀਜੇ ਹਰਪਾਲ ਸਿੰਘ ਪੁੱਤਰ ਫੂਲਾ ਸਿੰਘ ਉਮਰ 30 ਸਾਲ ਦੀ ਪੱਟ ਦੀ ਹੱਡੀ ਦੇ ਦੋ ਟੁਕੜੇ ਹੋ ਗਏ ਅਤੇ 108 ਐਬੂਲੈਂਸ ਵੱਲੋਂ ਉਸ ਨੂੰ ਤਰਨ ਤਾਰਨ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਹੋਣ ਕਾਰਨ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਸੀਨੀਅਰ ਆਰਥੋ ਦੇ ਡਾਕਟਰ ਮਨਿੰਦਰ ਸਿੰਘ ਦੀ ਅਗਵਾਈ ਵਿੱਚ ਹਰਪਾਲ ਸਿੰਘ ਪੁੱਤਰ ਫੂਲਾ ਸਿੰਘ ਦਾ ਇਲਾਜ ਕੀਤਾ ਗਿਆ ਅਤੇ ਉਸ ਦੇ ਪੱਟ ਦੀ ਹੱਡੀ ਜੋਕਿ ਦੋ ਜਗ੍ਹਾ ਤੋਂ ਟੁੱਟੀ ਸੀ ਰਾਡ ਪਾ ਕੇ ਉਸ ਦਾ ਸਫਲ ਆਪਰੇਸ਼ਨ ਕਰ ਦਿੱਤਾ ਗਿਆ।ਇਸ ਮੌਕੇ ਜਦੋਂ ਹਸਪਤਾਲ ਵਿੱਚ ਆਰਥੋ ਵਾਰਡ ਦੇ ਵਾਰਡ ਚਾਰਜ ਡਾਕਟਰ ਸਰਬਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਦਾਖਲ ਹੋਏ ਮਰੀਜ਼ ਹਰਪਾਲ ਸਿੰਘ ਪੁੱਤਰ ਫੂਲਾ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਪਿਛਲੇ ਅੱਠ ਦਿਨਾਂ ਤੋਂ ਦਾਖਲ ਹੈ ਜਿਸ ਦਾ ਸਫਲ ਅਪਰੇਸ਼ਨ ਕਰ ਦਿੱਤਾ ਗਿਆ ਹੈ।

ਇਹ ਵੀ ਖਬਰ ਪੜੋ : — ਅੰਮ੍ਰਿਤਸਰ ਪੁਲਿਸ ਨੇ 5 ਕਿਲੋ ਹੈਰੋਇਨ ਅਤੇ 3.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਅਤੇ ਆਪ ਨੇ ਦੱਸਿਆ ਕਿ ਮਰੀਜ਼ ਹਰਪਾਲ ਸਿੰਘ ਜਿਸ ਦੀ ਪੱਟ ਦੀ ਹੱਡੀ ਦੇ ਦੋ ਟੁਕੜੇ ਹੋਏ ਸਨ ਡਾਕਟਰ ਮਨਿੰਦਰ ਸਿੰਘ ਦੀ ਅਗਵਾਈ ਵਿੱਚ ਸਫਲ ਅਪਰੇਸ਼ਨ ਹੋ ਚੁੱਕਾ ਹੈ‌ ਅਤੇ ਉਨਾਂ ਦੀ ਹਾਲਤ ਹੁਣ ਸਥਿਰ ਹੈ ਇਸ ਮੌਕੇ ਜਦੋਂ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਬੀਤੇ ਉਨੱਤੀ ਸਤੰਬਰ ਦੋ ਹਜ਼ਾਰ ਚੌਵੀ ਦਿਨ ਐਤਵਾਰ ਨੂੰ ਉਹ ਗੁਰਦੁਆਰਾ ਟਾਹਲਾ ਸਾਹਿਬ ਆਪਣੇ ਘਰ ਵਾਪਸ ਮੋਟਰਸਾਈਕਲ ਤੇ ਪਿੰਡ ਮੁਗਲਾਨੀ ਖਡੂਰ ਸਾਹਿਬ ਤਰਨ ਤਰਨ ਆਪਣੇ ਘਰ ਪਰਤ ਰਿਹਾ ਸੀ ਤਰਨ ਤਾਰਨ ਵੱਲੋਂ ਪੰਜਾਬ ਰੋਡਵੇਜ਼ ਬੱਸ ਨੰਬਰ ਪੀ ਬੀ 04 ਏਈ0996 ਤੇਜ਼ ਰਫਤਾਰ ਆਉਂਦੀ ਬੱਸ ਵੱਲੋਂ ਮੈਨੂੰ ਟੱਕਰ ਮਾਰ ਦਿੱਤੀ ਗਈ। ਜਿਸ ਸਦਕਾ ਮੇਰੀ ਪੱਟ ਦੀ ਹੱਡੀ ਦੋ ਜਗਹਾ ਤੋਂ ਟੁੱਟ ਗਈ। ਇਹ ਘਟਨਾ ਤਰਨ ਤਾਰਨ ਬਾਈਪਾਸ ਤੋਂ ਕੁਝ ਦੂਰ ਡੇਰੇ ਨਜ਼ਦੀਕ ਵਾਪਰੀ।ਘਟਨਾ ਸਥਾਨ ਤੇ ਕੁਝ ਲੋਕਾਂ ਨੇ ਮੌਕੇ ਦੀ ਘਟਨਾ ਦੇਖੀ ਤੇ ਉਨ੍ਹਾਂ ਨੇ ਦੱਸਿਆ ਕਿ ਗਲਤੀ ਬੱਸ ਵਾਲੇ ਦੀ ਹੈ।

ਇਹ ਵੀ ਖਬਰ ਪੜੋ : — ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਵਿਖੇ ਨਵੀਂ ਓ.ਟੀ.ਜੀ. ਡੈਂਟਲ (ਐਕਸ-ਰੇ) ਮਸ਼ੀਨ ਦਾ ਕੀਤਾ ਉਦਘਾਟਨ

ਬੱਸ‌ਦੇ ਓਵਰਟੇਕ ਕਰਨ ਲੱਗਿਆਂ ਇਹ ਸਾਰੀ ਘਟਨਾ ਵਾਪਰੀ।ਇਸ ਮੌਕੇ ਹਰਪਾਲ ਸਿੰਘ ਪੁੱਤਰ ਫੂਲਾ ਸਿੰਘ ਨੇ ਪੰਜਾਬ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਉਸ ਸਰਕਾਰੀ ਬੱਸ ਦੇ ਡਰਾਈਵਰ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਪੁਲਿਸ ਵੱਲੋਂ ਕੀਤੀ ਜਾਵੇ ਅਤੇ ਆਪ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਪੁਲਿਸ ਮੈਨੂੰ ਜਰੂਰ ਇਨਸਾਫ਼ ਦੇਵੇਗੀ। ਇਸ ਮੌਕੇ ਜਦੋਂ ਇਸ ਕੇਸ ਦੇ ਇਨਵੈਸਟੀਗੇਸ਼ਨ ਕਰ ਰਹੇ ਪੁਲਿਸ ਅਧਿਕਾਰੀ ਏਐਸਆਈ ਗੁਰਦੀਪ ਸਿੰਘ ਜਿਲ੍ਹਾ ਤਰਨਤਾਰਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

You May Also Like