ਪੰਜਾਬ ਵਿੱਚ ਦੁਬਾਰਾ ਪੰਚਾਇਤਾਂ ਬਹਾਲ ਹੋਣ ਤੇ ਫਿਰੋਜ਼ਪੁਰ ਦੇ ਸਮੂਹ ਸਰਪੰਚਾਂ ਨੇ ਕੀਤੀ ਗੁਰਦੁਆਰਾ ਸਾਰਾਗੜ੍ਹੀ ਫਿਰੋਜ਼ਪੁਰ ਵਿੱਖੇ ਮੀਟਿੰਗ

ਮਮਦੋਟ, 1 ਸਤੰਬਰ (ਲਛਮਣ ਸਿੰਘ ਸੰਧੂ) – ਪੰਜਾਬ ਸਰਕਾਰ ਵੱਲੋਂ 10 ਦਸੰਬਰ ਨੂੰ ਸਮੇਂ ਤੋ ਪਹਿਲਾਂ ਹੀ ਪੰਜਾਬ ਦੀਆਂ ਸਮੂਹ ਪੰਚਾਇਤਾਂ ਭੰਗ ਕਰ ਦਿੱਤੀਆਂ ਸਨ ਜਿਸ ਤੋ ਖਫ਼ਾ ਹੋ ਕਿ ਪੰਜਾਬ ਦੇ ਸਮੂਹ ਸਰਪੰਚਾਂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਜਿਸ ਤੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਆਪਣਾ ਫ਼ੈਸਲਾ ਸੁਣਾਉਣ ਤੋ ਪਹਿਲਾਂ ਹੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਅਤੇ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਬਹਾਲ ਕਰ ਦਿੱਤੀਆਂ ਜਿਸ ਦੀ ਖੁਸ਼ੀ ਵਿੱਚ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਅੱਜ ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਪੰਜਾਬ ਸਾਰਜ ਸਿੰਘ ਸੰਧੂ, ਕਾਮਰੇਡ ਹੰਸਾ ਸਿੰਘ ਪ੍ਰਧਾਨ ਫਿਰੋਜ਼ਪੁਰ ਦੀ ਅਗਵਾਈ ਵਿੱਚ ਅੱਜ ਫਿਰੋਜ਼ਪੁਰ ਦੇ ਇਤਿਹਾਸ ਗੁਰਦਵਾਰਾ ਸਾਰਾਗੜ੍ਹੀ ਵਿੱਖੇ ਫਿਰੋਜ਼ਪੁਰ ਦੇ ਸਰਪੰਚਾਂ ਵੱਲੋਂ ਇੱਕਠ ਕੀਤਾ ਗਿਆ ਅਤੇ ਇਸ ਜਿੱਤ ਦੀਆਂ ਸਾਰੇ ਸਰਪੰਚਾਂ ਨੂੰ ਵਧਾਈਆਂ ਦਿੱਤੀਆਂ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ।

ਇਸ ਮੌਕੇ ਫਿਰੋਜ਼ਪੁਰ ਜ਼ਿਲੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ ਜਿਨ੍ਹਾਂ ਵਿੱਚ ਗੁਰਦੇਵ ਸਿੰਘ, ਸੁਖਜਿੰਦਰ ਸਿੰਘ,ਜਿੰਦਰ ਸਿੰਘ, ਗੁਰਨੈਬ ਸਿੰਘ, ਪ੍ਰੇਮ ਸਿੰਘ, ਅਮਰਜੀਤ ਸਿੰਘ,ਬਗੀਚਾ ਸਿੰਘ, ਨਿਰੰਜਣ ਸਿੰਘ,ਹੰਸਾ ਸਿੰਘ, ਜਗੀਰ ਸਿੰਘ ਪ੍ਰਧਾਨ, ਬੂਟਾ ਸਿੰਘ, ਕਰਤਾਰ ਸਿੰਘ,ਰਾਮ ਸਿੰਘ, ਰਾਜਵੀਰ ਸਿੰਘ, ਵੀਰ ਸਿੰਘ, ਛਿੰਦਰ ਸਿੰਘ, ਸੁਖਦੇਵ ਸਿੰਘ ਚੱਕ ਟਾਹਲੀਵਾਲਾ,ਹਰਦੀਪ ਸਿੰਘ, ਗੁਰਬਖਸ਼ ਸਿੰਘ, ਕਾਰਜ਼ ਸਿੰਘ, ਗੁਰਪ੍ਰੀਤ ਸਿੰਘ ਗੁਰਪ੍ਰਤਾਪ ਸਿੰਘ, ਬਿੱਟੂ ਜੋਸ਼ਣ , ਹਰਦੇਵ ਸਿੰਘ, ਪਰਵਿੰਦਰ ਸਿੰਘ,ਛਿੰਦਰ ਸਿੰਘ ਘੋੜੇ ਚੱਕ , ਪਿੱਪਲ ਸਿੰਘ ਤੂਰ, ਗੁਰਬਖਸ਼ ਸਿੰਘ ਭਾਵੜਾ,ਸਾਰੇ ਸਰਪੰਚ ਹਾਜ਼ਰ ਸਨ।

You May Also Like