ਅੰਮ੍ਰਿਤਸਰ, 20 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਪੰਜਾਬ ਸਟੇਟ ਫੂਡ ਕਾਰਪੋਰੇਸ਼ਨ ਦੇ ਚੈਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਜੀ ਵੱਲੋਂ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ ॥ ਇਸੇ ਤਹਿਤ ਚੇਅਰਮੈਨ ਜੀ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਦਾ ਨਿਰੀਖਣ ਕੀਤਾ ਗਿਆ ॥ ਚੇਅਰਮੈਨ ਬਾਲ ਮੁਕੰਦ ਸ਼ਰਮਾ ਜੀ ਸਰਕਾਰੀ ਸਕੂਲ ਨੂਰਪੁਰ ਲੁਬਾਣਾ ਦੇ ਸਕੂਲ ਦੀ ਦਿੱਖ ਦੇਖਕੇ ਕਾਫੀ ਪ੍ਰਭਾਵਿਤ ਹੋਏ ॥ ਗੌਰਤਲਬ ਹੈ ਕਿ ਬਿਆਸ ਦਰਿਆ ਦੇ ਨੇੜੇ ਦੁਆਬੇ ਦੀ ਹਰੀ ਭਰੀ ਧਰਤੀ ਤੇ ਪਿੰਡ ਨੂਰਪੁਰ ਲੁਬਾਣਾ ਚ ਵਸਿਆ ਇਹ ਸਕੂਲ ਪੰਜਾਬ ਦੇ ਬਹੁਤਾਤ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਓੁਦਾ ਹੈ।ਚੇਅਰਮੈਨ ਬਾਲ ਮੁਕੰਦ ਸ਼ਰਮਾ ਜੀ ਸਕੂਲ ਦੇ ਮਿਡ ਡੇ ਮੀਲ ਦੇ ਸਟੀਲ ਦੇ ਬੈਚ ਦੇਖਕੇ ਬਹੁਤ ਖੁਸ ਹੋਏ॥
ਇਹ ਵੀ ਖਬਰ ਪੜੋ : — ਵਿਜੀਲੈਂਸ ਨੇ 5000 ਰੁਪਏ ਦੀ ਰਿਸ਼ਵਤ ਲੈਂਦਿਆਂ SI ਨੂੰ ਰੰਗੇ ਹੱਥੀਂ ਕੀਤਾ ਕਾਬੂ
ਕਿਓੁਕਿ ਇਹ ਇਸ ਤਰਾ ਦੇ ਸਟੀਲ ਦੇ ਬੈਂਚ ਆਈ.ਆਈ .ਟੀ ਰੂੜਕੀ ਅਤੇ ਆਈ.ਆਈ.ਟੀ ਦਿੱਲੀ ਦੀ ਮੈੱਸ ਦਾ ਸ਼ਿੰਗਾਰ ਹੋਇਆ ਕਰਦੇ ਸਨ॥ ਚੇਅਰਮੈਨ ਸਾਬ ਨੇ ਪੂਰੇ ਸਕੂਲ ਦਾ ਦੌਰਾ ਕੀਤਾ ਤੇ ਸਕੂਲ ਦੇ ਕੰਮ ਕਾਰ ਦੇਖ ਕਿ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਜੀ ਦੀ ਅਤੇ ਸਮੁੱਚੇ ਸਟਾਫ ਦੀ ਤਰੀਫ਼ ਕੀਤੀ ਤੇ ਕਿਹਾ ਕਿ ਇਹ ਸਕੂਲ ਬਾਕੀ ਸਕੂਲਾਂ ਲਈ ਪ੍ਰੇਰਨਾਸ੍ਰੋਤ ਹੈ॥ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਜੀ ਨੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਜੀ , ਜਿਲਾ ਸਿੱਖਿਆ ਅਫਸਰ ਸ੍ਰੀਮਤੀ ਦਲਜਿੰਦਰ ਕੌਰ ਵਿਰਕ ਜੀ ਦਾ ਧੰਨਵਾਦ ਕੀਤਾ ॥