ਪੰਜਾਬ ਸਰਕਾਰ ਵੱਲੋਂ 3 IAS ਅਤੇ 4 PCS ਅਫ਼ਸਰਾਂ ਦੇ ਤਬਾਦਲੇ, ਦੇਖੋ ਲਿਸਟ

ਚੰਡ੍ਹੀਗੜ੍ਹ, 15 ਮਾਰਚ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਸਰਕਾਰ ਨੇ 3 IAS ਅਤੇ 4 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। 2007 ਬੈਚ ਦੇ IAS ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ NRI ਵਿੰਗ ਤੋਂ ਹਟਾ ਕੇ ਸ਼ਹਿਰੀ ਵਿਕਾਸ ਵਿਭਾਗ ਵਿੱਚ ਤਾਇਨਾਤ ਕੀਤਾ ਗਿਆ ਹੈ। ਨਾਲ ਹੀ, IAS ਅਪਨੀਤ ਰਿਆਤ (ਬੈਚ 2011) ਨੂੰ ਵਿਸ਼ੇਸ਼ ਸਕੱਤਰ ਨਿੱਜੀ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਖਬਰ ਪੜੋ : ਜੇਲ੍ਹ ਚ ਜਾਣ ਤੋਂ ਬਚਣ ਲਈ ਸਰਕਾਰੀ ਹਸਪਤਾਲਾਂ ਚ ਦਾਖਿਲ ਹੋ ਆਰਾਮ ਕਰਦੇ ਹਨ ਹਵਾਲਾਤੀ, ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ ਵੀ ਮਾਰਦੇ ਫਰਲੋ

ਇਸੇ ਤਰ੍ਹਾਂ 2015 ਬੈਚ ਦੇ IAS ਉਪਕਾਰ ਸਿੰਘ ਨੂੰ ਵਿਸ਼ੇਸ਼ ਸਕੱਤਰ ਮਾਲ ਦੀ ਕਮਾਨ ਸੌਂਪੀ ਗਈ ਹੈ। ਇਸੇ ਤਰ੍ਹਾਂ PCS ਅਮਰਿੰਦਰ ਸਿੰਘ ਨੂੰ ਏਡੀਸੀ ਪੇਂਡੂ ਵਿਕਾਸ ਫਾਜ਼ਿਲਕਾ, ਅਰਸ਼ਦੀਪ ਸਿੰਘ ਨੂੰ ਆਰਟੀਓ ਅੰਮ੍ਰਿਤਸਰ, ਅਮਨਪ੍ਰੀਤ ਸਿੰਘ ਨੂੰ ਆਰਟੀਓ ਜਲੰਧਰ ਅਤੇ ਓਪਿੰਦਰਜੀਤ ਕੌਰ ਬਰਾੜ ਨੂੰ ਸਹਾਇਕ ਕਮਿਸ਼ਨਰ (ਜਨਰਲ) ਸੰਗਰੂਰ ਦੀ ਕਮਾਨ ਸੌਂਪੀ ਗਈ ਹੈ।

ਦੇਖੋ ਬਦਲੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸੂਚੀ…

You May Also Like