ਚੰਡੀਗੜ੍ਹ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਸਰਕਾਰ ਵੱਲੋਂ 5 ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ ਮੁਕਤਸਰ ਦੇ ਐੱਸ. ਐੱਸ. ਪੀ. ਅਤੇ ਤਰਨਤਾਰਨ ਦੇ ਐੱਸ. ਐੱਸ. ਪੀ. ਵੀ ਸ਼ਾਮਲ ਹਨ। ਵੱਡੇ ਪੁਲਸ ਅਫ਼ਸਰਾਂ ‘ਤੇ ਗਾਜ ਡਿੱਗਦੀ ਹੋਈ ਨਜ਼ਰ ਆਈ ਹੈ।
ਇਥੇ ਦੱਸ ਗਏ ਕਿ ਮੁਕਤਸਰ ਵਿਚ ਵਾਪਰੇ ਵਕੀਲ ਕਾਂਡ ਤੋਂ ਬਾਅਦ ਮੁਕਤਸਰ ਦੇ ਐੱਸ. ਐੱਸ. ਪੀ.ਰਡਾਰ ‘ਤੇ ਸਨ। ਖ਼ਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਵੱਲੋਂ ਸਵਾਲ ਚੁੱਕੇ ਗਏ ਸਨ। ਉਥੇ ਹੀ ਫਰੀਦਕੋਟ ਰੇਂਜ ਦੇ ਆਈ. ਜੀ. ਅਜੇ ਮਲੂਜਾ ਦਾ ਵੀ ਤਬਾਦਲਾ ਕੀਤਾ ਗਿਆ ਹੈ।