ਫ਼ਰੀਦਕੋਟ, 15 ਸਤੰਬਰ (ਵਿਪਨ ਮਿੱਤਲ) – ਫਰੀਡਮ ਫ਼ਾਈਟਰ ਡੀਪੈਂਡੈਨਟ ਜ਼ਿਲਾ ਲੁਧਿਆਣਾ ਦੀ ਚੋਣ ਕਰਨ ਲਈ ਇੱਕ ਜਰੂਰੀ ਮੀਟਿੰਗ ਸੂਬਾ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਦੇਖ ਰੇਖ ਹੇਠ ਧਿਆਨ ਸਿੰਘ ਕੰਪਲੈਕਸ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਭਗਤ ਪਰਿਵਾਰਾਂ ਦੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਦੇਸ਼ ਭਗਤ ਪਰਿਵਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਅਫਸੋਸ ਪ੍ਰਗਟ ਕੀਤਾ ਕਿ ਜਿਨ੍ਹਾਂ ਦੇਸ਼ ਭਗਤਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਅੰਗਰੇਜਾਂ ਤੋਂ ਆਪਣਾ ਦੇਸ਼ ਆਜ਼ਾਦ ਕਰਵਾਇਆ ਉਹਨਾ ਦੇ ਪਰਿਵਾਰਾਂ ਦੀ ਅੱਜ ਕੋਈ ਸਾਰ ਨਹੀਂ ਲੈ ਰਿਹਾ ਸਰਕਾਰੀ ਦਫਤਰਾਂ ਵਿੱਚ ਇਹਨਾ ਦੀ ਕੋਈ ਪੁੱਛ ਗਿੱਛ ਨਹੀਂ।ਸਭਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਜ਼ਾਦੀ ਘੁਲਾਟੀਆਂ ਅਤੇ ਉਹਨਾ ਦੇ ਪਰਿਵਾਰਾਂ ਦੀ ਭਲਾਈ ਲਈ ਵੈਲਫੇਅਰ ਬੋਰਡ ਦਾ ਗਠਨ ਕਰੇ ਬੋਰਡ ਦੇ ਸਾਰੇ ਅਹੁਦੇਦਾਰ ਦੇਸ਼ ਭਗਤ ਪਰਿਵਾਰਾਂ ਵਿੱਚੋਂ ਲਏ ਜਾਨ।
ਚੇਤਨਦੀਪ ਸਿੰਘ ਪ੍ਰਧਾਨ ਅਤੇ ਨਰਿੰਦਰ ਸਿੰਘ ਬਿੱਲਾ ਚੁਣੇ ਗਏ ਜਨਰਲ ਸਕੱਤਰ
ਇਹਨਾ ਦੇ ਪਰਿਵਾਰਾਂ ਲਈ ਦਾਖਲੇ ਅਤੇ ਨੌਕਰੀਆਂ ਵਿੱਚ ਕੋਟਾ 5 ਪ੍ਰਤੀਸ਼ਤ ਕੀਤਾ ਜਾਵੇ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਨੌਕਰੀਆਂ ਵਿੱਚ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇ,ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਫੀਸ ਵਿੱਚ ਛੋਟ ਦਿੱਤੀ ਜਾਵੇ,ਬੇਘਰੇ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ,ਪੰਜਾਬ ਅਤੇ ਜ਼ਿਲਾ ਪੱਧਰ ਤੇ ਬਣੀਆਂ ਕਮੇਟੀਆਂ ਵਿੱਚ ਪ੍ਰਤੀਨਿਧਤਾ ਦਿੱਤੀ ਜਾਵੇ,ਪੰਜਾਬ ਸਰਕਾਰ ਵੱਲੋਂ ਦੇਸ਼ ਭਗਤ ਪਰਿਵਾਰਾਂ ਨੂੰ ਟੋਲ ਪਲਾਜ਼ਾ ਤੇ ਦਿੱਤੀ ਛੋਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।ਇਸ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਰਵਸੰਮਤੀ ਨਾਲ ਜ਼ਿਲਾ ਕਾਰਜਕਾਰਨੀ ਦੀ ਚੌਣ ਕੀਤੀ ਜਿਸ ਵਿੱਚ ਸ ਚੇਤਨਦੀਪ ਸਿੰਘ ਨੂੰ ਪ੍ਰਧਾਨ,ਨਰਿੰਦਰ ਸਿੰਘ ਬਿੱਲਾ ਨੂੰ ਜਨਰਲ ਸਕੱਤਰ,ਗੁਰਮੀਤ ਸਿੰਘ ਮੋਹੀ ਸਰਪ੍ਰਸਤ,ਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ,ਸੁਰਜੀਤ ਸਿੰਘ ਮੀਤ ਪ੍ਰਧਾਨ,ਸੂਰਜ ਪ੍ਰਕਾਸ਼ ਵਿੱਤ ਸਕੱਤਰ,ਅਮਨਜੋਤ ਸਿੰਘ ਸਹਾਇਕ ਵਿੱਤ ਸਕੱਤਰ ,ਜਗਦੀਪ ਸਿੰਘ ਸਹਾਇਕ ਸਕੱਤਰ, ਮਨਦੀਪ ਸਿੰਘ ਪ੍ਰੈਸ ਸਕੱਤਰ,ਹਰਮਿੰਦਰ ਸਿੰਘ ਰੋਜੀ ਨੂੰ ਦਫਤਰ ਇੰਚਾਰਜ ਚੁਣੇ ਗਏ।ਹਾਜਰ ਮੈਂਬਰਾਂ ਨੇ ਪ੍ਰਧਾਨ ਅਤੇ ਅਹੁਦੇਦਾਰਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਪ੍ਰਧਾਨ ਚੇਤਨਦੀਪ ਸਿੰਘ ਨੂੰ ਪ੍ਰਧਾਨ ਵਾਲੀ ਕੁਰਸੀ ਤੇ ਬਿਠਾਇਆ।ਸੂਬਾ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ,ਸੂਬਾ ਮੀਤ ਪ੍ਰਧਾਨ ਸ ਨਰਿੰਦਰ ਸਿੰਘ ਗਿੱਲ ਨੇ ਨਵੀਂ ਚੁਣੀ ਗਈ ਕਾਰਜਕਾਰਨੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਮਨ ਸਿੰਘ,ਮਾਸਟਰ ਹਰਵਿੰਦਰ ਸਿੰਘ,ਗੀਤਾਂਜਲੀ,ਮਨਦੀਪ ਸਿੰਘ,ਜਰਨੈਲ ਸਿੰਘ,ਜਤਿੰਦਰ ਸਿੰਘ,ਸੁਖਜੀਤ ਸਿੰਘ,ਅਮਿਤ ਕੁਮਾਰ ਹਾਜਰ ਸਨ।