ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਾਸਮ ਭੱਟੀ ਵਿਖੇ ਇੱਕ ਘਰ ਵਿੱਚ ਫੱਟਿਆ ਗੈਸ ਸਿਲੰਡਰ

ਫਰੀਦਕੋਟ, 24 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪਿੰਡ ਕਾਸਮਭੱਟੀ ਵਿਖੇ ਅੱਜ ਸਵੇਰੇ-ਸਵੇਰੇ ਅਚਾਨਕ ਹੋਏ ਧਮਾਕੇ ਨੇ ਲੋਕਾਂ ਦੀ ਰੂਹ ਨੂੰ ਕੰਬਾ ਦਿੱਤਾ। ਪੁੱਤਰ ਲਈ ਚਾਹ ਬਣਾਉਣ ਲਈ ਜਦੋਂ ਮਾਂ ਗੈਸ ਚੁੱਲੇ ਕੋਲ ਬੈਠੀ ਪਰ ਅਚਨਚੇਤੀ ਗੈਸ ਸਿਲੰਡਰ ਵਿੱਚ ਹੋਏ ਧਮਾਕੇ ਨੇ ਘਰ ਦੀ ਛੱਤ ਉਡਾ ਦਿਤੀ ਅਤੇ ਮਾਂ ਪੁੱਤ ਨੂੰ ਗੰਭੀਰ ਜਖਮੀ ਕਰ ਦਿੱਤਾ। ਇਹ ਹਾਦਸਾ ਅੱਜ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦ ਘਰ ਦੀ ਬਜ਼ੁਰਗ ਔਰਤ ਚਾਹ ਬਣਾਉਣ ਲਈ ਗੈਸ ਚੁੱਲ੍ਹਾ ਬਾਲਣ ਲੱਗੀ ਤਾਂ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਗੈਸ ਸਿਲੰਡਰ ਫਟ ਗਿਆ। ਘਰ ਵਿਚ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜੋ : ਪੰਜਾਬ ਸਰਕਾਰ ਵੱਲੋਂ 50 ਪੀ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ

ਘਟਨਾ ਵਿਚ ਜ਼ਖਮੀਆਂ ਦੀ ਪਹਿਚਾਣ ਦੀ ਘੌਰੀ ਦੇਵੀ ਪਤਨੀ ਫੱਲੂ ਰਾਮ ਤੇ ਬਾਬੂ ਲਾਲ ਪੁੱਤਰ ਫੱਲੂ ਰਾਮ ਵਜੋਂ ਹੋਈ ਹੈ। ਧਮਾਕਾ ਸੁਣਦੇ ਹੀ ਆਸ ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਜ਼ਖਮੀ ਮਾਂ ਪੁੱਤਰ ਨੂੰ ਡਿੱਗੇ ਘਰ ਦੇ ਮਲਬੇ ਵਿਚੋਂ ਬਾਹਰ ਕੱਢਿਆ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਜੈਤੋ ਨੂੰ ਸੂਚਿਤ ਕੀਤਾ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ੇਖਰ ਸ਼ਰਮਾ ਤੇ ਨਵਨੀਤ ਗੋਇਲ ਨੀਟਾ ਨੇ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਜੈਤੋ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਸਿਵਲ ਹਸਪਤਾਲ ਜੈਤੋ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ।

You May Also Like