ਅੰਮ੍ਰਿਤਸਰ 9 ਸਤੰਬਰ (ਰਾਜੇਸ਼ ਡੈਨੀ) – ਫਰੈਂਡਜ ਕਲੱਬ ਅੰਮ੍ਰਿਤਸਰ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਕਰਵਾਇਆ ਗਿਆ । ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੁਬਾਈ ਵਿੱਤ ਸਕੱਤਰ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਸੂਬਾ ਵਿੱਤ ਸਕੱਤਰ ਅਤੇ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਗੁਰਦੀਪ ਸਿੰਘ ਬਾਜਵਾ ਨੇ ਬਤੌਰ ਮੁੱਖ ਮਹਿਮਾਨ ਇੱਸ ਪ੍ਰੋਗਰਾਮ ਵਿੱਚ ਸਿਰਕਤ ਕੀਤੀ । ਇਸ ਮੌਕੇ ਸਰਕਾਰੀ ਸੇਵਾ ਵਿੱਚੋਂ ਸੇਵਾ ਮੁੱਕਤ ਹੋਣ ਉਪਰੰਤ ਵੀ ਗੌਰਮਿੰਟ ਟੀਚਰ ਯੂਨੀਅਨ ਵਿੱਚ ਅਧਿਆਪਕਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਸਾਥੀਆਂ ਮੰਗਲ ਸਿੰਘ ਟਾਂਡਾ , ਪ੍ਰਿ. ਸਰਦੀਪ ਸਿੰਘ , ਅਵਤਾਰਜੀਤ ਸਿੰਘ ਗਿੱਲ , ਨਿਰਮਲ ਸਿੰਘ ਭੋਮਾ ਅਤੇ ਯੁਗਰਾਜ ਸਿੰਘ ਨੂੰ ਜਥੇਬੰਦੀ ਵਿੱਚ ਵਧੀਆਂ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ।
ਇੱਸ ਮੌਕੇ ਸੰਬੋਧਨ ਕਰਦਿਆਂ ਗੌਰਮਿੰਟ ਟੀਚਰਜ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ ਸੁੱਚਾ ਸਿੰਘ ਟਰਪਈ, ਵਿੱਤ ਸਕੱਤਰ , ਹਰਪ੍ਰੀਤ ਸੋਹੀਆਂ , ਜਥੇਬੰਦਕ ਸਕੱਤਰ ਨਵਜੋਤ ਸਿੰਘ ਰਤਨ , ਮੀਤ ਪ੍ਰਧਾਨ ਹਰਵਿੰਦਰ ਸਿੰਘ ਸੁਲਤਾਨਵਿੰਡ ਤੇ ਇੰਦਰਪ੍ਰੀਤ ਸਿੰਘ , ਪ੍ਰਚਾਰ ਸਕੱਤਰ ਹਰਮਨਦੀਪ ਭੰਗਾਲੀ, ਪ੍ਰੈਸ ਸਕੱਤਰ ਸਤਨਾਮ ਸਿੰਘ ਜੱਸੜ , ਜੁਆਇੰਟ ਸਕੱਤਰ ਯਾਦਵਿੰਦਰ ਸਿੰਘ ਸੰਧੂ , ਸ. ਵਿੱਤ ਸਕੱਤਰ ਰਵੀਇੰਦਰ ਰਸੂਲਪੁਰ , ਹੀਰਾ ਸਿੰਘ ਭੱਟੀ , ਜਗਜੀਤ ਸਿੰਘ ਗਿੱਲ , ਜਗਦੀਪ ਸਿੰਘ ਟਰਪਈ , ਰਾਜਬੀਰ ਸਿੰਘ , ਪ੍ਰਭਜੋਤ ਸਿੰਘ , ਗੁਰਿੰਦਰ ਸਿੰਘ , ਜਗਜੀਤ ਸਿੰਘ ਮੈਹਮਾਂ , ਪ੍ਰਮੋਧ ਸਿੰਘ , ਹਰਵਿੰਦਰ ਸਿੰਘ ਜਲਾਲਾਬਾਦ ਨੇ ਕਿਹਾ ਕਿ ਫਰੈਂਡਜ ਕਲੱਬ ਦਾ ਇੱਹ ਬਹੁੱਤ ਵਧੀਆ ਉਪਰਾਲਾ ਹੈ ਉੱਹਨਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰਾਂ ਦੇ ਪ੍ਰੋਗਰਾਮ ਕਰਵਾਏ ਜਾਇਆ ਕਰਨਗੇ । ਇੱਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਚੌਹਾਨ , ਗੁਰਿੰਦਰ ਰੰਧਾਵਾ , ਬਲਵਿੰਦਰ ਭੱਟੀ , ਪ੍ਰਦੀਪ ਝੰਜੋਟੀ , ਸਾਹਿਬ ਸਿੰਘ , ਪ੍ਰੀਤ ਮਹਿੰਦਰ , ਸੁਰਜੀਤ ਫੇਰੂਮਾਨ ਤੇ ਰਜਿੰਦਰ ਕੁਮਾਰ ਆਦਿ ਹਾਜਿਰ ਸਨ ।