ਸੋਨੇ ਦੀ ਚਿੜੀ ਦੀ ਬਜਾਏ ਕਿਹਾ ਜਾਣ ਲੱਗਾ ਚਿੱਟਾ ਪੰਜਾਬ : ਚੇਅਰਮੈਨ ਬਿੱਟੂ ਚਿਮਨੇਵਾਲਾ
ਫਾਜਿਲਕਾ, 13 ਸੰਤਬਰ (ਪ੍ਰਦੀਪ ਸਿੰਘ ਬਿੱਟੂ) – ਸੂਬੇ ਅੰਦਰ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਲੈ ਕੇ ਦੇਸ਼ ਦੀ ਸਰਗਰਮ ਸਮਾਜਿਕ ਜਥੇਬੰਦੀ ਭਾਰਤੀਯ ਅੰਬੇਦਕਰ ਮਿਸ਼ਨ ਬਹੁਤ ਚਿੰਤਤ ਹੈ। ਜਿਸ ਦੇ ਚੱਲਦਿਆਂ ਭਾਰਤੀਯ ਅੰਬੇਦਕਰ ਮਿਸ਼ਨ ਦੇ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਅਤੇ ਕੌਮੀ ਪ੍ਰਧਾਨ ਦਰਸ਼ਨ ਕਾਂਗੜ ਜੀ ਦੇ ਦਿਸਾ-ਨਿਰਦੇਸ਼ਾਂ ਤਹਿਤ ਪੰਜਾਬ ਭਰ ਵਿੱਚ ਨਸ਼ਿਆ ਤੋਂ ਪੀੜਤ ਲੋਕਾਂ ਦਾ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਅੰਦਰ ਮੁਫਤ ਇਲਾਜ ਕਰਵਾਉਣ, ਨਸ਼ਿਆਂ ਦੇ ਕਾਰਨ ਉੱਜੜ ਚੁੱਕੇ ਲੋਕਾਂ ਦੇ ਮੁੜ ਵਸੇਵੇ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦੀ ਮੰਗ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਮੁੱਖ ਮੰਤਰੀ ਸਾਹਿਬ ਦੇ ਨਾਮ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਗਏ। ਇਸ ਲੜੀ ਦੇ ਤਹਿਤ ਜ਼ਿਲ੍ਹਾ ਫਾਜਿਲਕਾ ‘ਚ ਚੇਅਰਮੈਨ ਬਿੱਟੂ ਚਿਮਨੇ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਰੇਨੂੰ ਸਹੋਤਾ ਨੇ ਆਪਣੇ ਟੀਮ ਦੇ ਸਾਥੀਆਂ ਨਾਲ ਜ਼ਿਲ੍ਹਾ ਫਾਜਿਲਕਾ ਦੇ ਉਪ-ਡਿਪਟੀ ਕਮਿਸ਼ਨਰ ਅਵਨੀਤ ਕੌਰ ਜੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਬਿੱਟੂ ਚਿਮਨੇ ਵਾਲਾ ਨੇ ਕਿਹਾ ਕਿ ਜਿਹੜਾ ਪੰਜਾਬ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਪਰ ਅੱਜ ਉਸ ਨੂੰ ਬੜੇ ਦੁੱਖੀ ਹਿਰਦੇ ਨਾਲ ਇੰਨ੍ਹਾਂ ਜਾਹਿਰ ਕਰਦੇ ਕਿਹਾ ਕਿ ਚਿੱਟੇ ਦਾ ਪੰਜਾਬ ਕਿਹਾ ਜਾਣ ਲੱਗ ਪਿਆ ਹੈ। ਨਸ਼ਿਆ ਨੇ ਸਾਡੇ ਹਸਦੇ ਵਸਦੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਰਤਾ-ਭਰ ਵੀ ਚਿੰਤਤ ਦਿਖਾਈ ਨਹੀ ਦੇ ਰਹੀ ਹੈ, ਸਿਰਫ ਮਸ਼ਹੂਰੀਆਂ ਦੀ ਸਰਕਾਰ ਬਣੀ ਹੋਈ ਹੈ। ਪੰਜਾਬ ਚੋਂ ਨਸ਼ੇ ਦੇ ਹੜੵ ਨੂੰ ਰੋਕਣ ਲਈ ਲੋਕ ਨਸ਼ਿਆ ਦੇ ਖਿਲਾਫ ਮੋਰਚੇ ਲਗਾਉਣ ਲਈ ਮਜਬੂਰ ਹਨ, ਪਰ ਉਲਟਾ ਸਰਕਾਰ ਉਨ੍ਹਾਂ ਤੇ ਹੀ ਪਰਚੇ ਕਰਕੇ ਜੇਲ੍ਹਾਂ ਅੰਦਰ ਸੁੱਟ ਰਹੀ ਹੈ। ਚੇਅਰਮੈਨ ਬਿੱਟੂ ਚਿਮਨੇ ਵਾਲਾ ‘ਤੇ ਜ਼ਿਲ੍ਹਾ ਪ੍ਰਧਾਨ ਰੇਨੂੰ ਸਹੋਤਾ ਨੇ ਇਹ ਵੀ ਕਿਹਾ ਕਿ ਨਸ਼ਿਆ ਦੀ ਤਲਬ ਨੂੰ ਪੂਰਾ ਕਰਨ ਲਈ ਨਸ਼ਿਆਂ ਦੀ ਦਲਦਲ ਅੰਦਰ ਫਸ ਚੁੱਕੇ ਲੋਕਾਂ ਨੇ ਆਪਣੇ ਘਰ ਦਾ ਸਮਾਨ, ਇੱਥੋਂ ਤੱਕ ਕਿ ਲੋਕਾਂ ਨੇ ਆਪਣਾ ਘਰਬਾਰ ਵੀ ਵੇਚ ਦਿੱਤੇ ਹਨ। ਇਸ ਤੋਂ ਇਲਾਵਾ ਮੋਟੇ ਵਿਆਜ ਤੇ ਪੈਸੇ ਲੈ ਕੇ ਨਸ਼ਿਆ ‘ਚ ਬਰਬਾਦ ਕਰ ਚੁੱਕੇ ਹਨ। ਕਈ ਲੋਕ ਤਾਂ ਨਸ਼ਿਆ ਦੀ ਪੂਰਤੀ ਲਈ ਅਜਿਹੇ ਗਲਤ ਕਦਮ ਤੱਕ ਉਠਾ ਰਹੇ ਹਨ।
ਨਸ਼ਿਆਂ ਦੀ ਦਲਦਲ ਚੋਂ ਫਸ ਹੋਏ ਬਹੁਤੇ ਪਰਿਵਾਰ ਤਬਾਹ : ਰੈਨੂੰ ਸਹੋਤਾ ਜ਼ਿਲ੍ਹਾ ਪ੍ਰਧਾਨ
ਜਿਸ ਕਾਰਨ ਉਹ ਤੇ ਉਹਨਾਂ ਦੇ ਪਰਿਵਾਰ ਵੀ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਅਜਿਹੇ ਲੋਕਾਂ ਦੀ ਜਿੰਦਗੀ ਸੁਧਾਰਨ ਲਈ ਸਰਕਾਰ ਨੂੰ ਪਹਿਲ ਕਦਮੀ ਕਰਦੇ ਹੋਏ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਨਸ਼ਿਆ ਦੀ ਦਲਦਲ ‘ਚ ਫਸੇ ਲੋਕਾਂ ਨੂੰ ਦਲਦਲ ਚੋਂ ਬਾਹਰ ਕੱਢਣ ਲਈ ਉਤਸਾਹਿਤ ਕਰਕੇ ਪੰਜਾਬ ਸਰਕਾਰ ਨਸ਼ਾ ਪੀੜਤਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰਾਂ ਵਿੱਚ ਮੁਫਤ ਇਲਾਜ ਸਹੂਲਤ ਕਰਵਾ ਕੇ ਇਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਤੇ ਮੁੜ ਵਸੇਬੇ ਲਈ 5-5 ਮਰਲਿਆਂ ਦਾ ਪਲਾਟ, ਮਕਾਨ ਬਣਾਉਣ ਲਈ ਗ੍ਰਾਂਟ, ਸਰਕਾਰੀ ਅਤੇ ਪ੍ਰਾਈਵੇਟ ਤੌਰ ਤੇ ਰੋਜ਼ਗਾਰ ਦੇ ਸਾਧਨ ਪੈਦਾ ਕਰੇ। ਤਾਂ ਜੋ ਆਪਣੀ ਜਿੰਦਗੀ ਦਾ ਨਿਰਵਾਹ ਕਰ ਸਕਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰੇਨੂੰ ਸਹੋਤਾ,ਤਰਸੇਮ ਭੱਟੀ, ਲੇਖਰਾਜ, ਪ੍ਰਧਾਨ ਧਰਮਪਾਲ ਬਾਧਾ, ਮੀਤ-ਪ੍ਰਧਾਨ ਸਲੋਚਨਾ,ਪੂਨਮ,ਚੰਦਰ ਕਲਾ,ਅਨੀਤਾ,ਸੋਨੀਆ, ਸੁਖਪ੍ਰੀਤ ਕੌਰ ਅਤੇ ਨਿਰਮਲਾ ਤੋਂ ਇਲਾਵਾ ਸਮੂਹ ਟੀਮ ਦੇ ਮੈਂਬਰ ਹਾਜਿਰ ਸਨ।