ਫਿਰੋਜ਼ਪੁਰ ਦੀ ਸਰਪੰਚ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਐੱਸ ਐੱਸ ਪੀ ਫਿਰੋਜ਼ਪੁਰ ਨੂੰ ਦਿੱਤਾ ਮੰਗ ਪੱਤਰ

ਮਮਦੋਟ 8 ਸਤੰਬਰ (ਲਛਮਣ ਸਿੰਘ ਸੰਧੂ) – ਅੱਜ ਫਿਰੋਜ਼ਪੁਰ ਦੀ ਸਮੂਹ ਸਰਪੰਚ ਯੂਨੀਅਨ ਵੱਲੋਂ ਗੁਰਦੁਆਰਾ ਸਾਰਾਗੜ੍ਹੀ ਵਿੱਖੇ ਇੱਕ ਮੀਟਿੰਗ ਕੀਤੀ ਗਈ ਅਤੇ ਸਰਪੰਚਾਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ ਫ਼ਿਲਮੀ ਐਕਟਰ ਸੋਨੀਆ ਮਾਨ ਵੱਲੋਂ ਸਰਪੰਚਾਂ ਖ਼ਿਲਾਫ਼ ਗਲਤ ਸ਼ਬਦਾਵਲੀ ਬੋਲਣ ਤੇ ਉਸ ਖਿਲਾਫ ਇੱਕ ਦਰਖਾਸਤ ਐੱਸ ਐੱਸ ਪੀ ਫਿਰੋਜ਼ਪੁਰ ਨੂੰ ਸਰਪੰਚ ਯੂਨੀਅਨ ਦੇ ਵਫ਼ਦ ਨੇ ਅਤੇ ਸਮੂਹ ਸਰਪੰਚਾਂ ਵੱਲੋਂ ਦਿੱਤੀ ਗਈ ਅਤੇ ਸੋਨੀਆ ਮਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਕਰਨ ਲਈ ਬੇਨਤੀ ਕੀਤੀ ਅਤੇ ਫਿਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਅਤੇ ਸਰਪੰਚਾਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਜਾਣੂ ਕਰਵਾਇਆ ਜਿਸ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਸਰਪੰਚਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਆ ਰਹੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ ਇਸ ਵਫ਼ਦ ਦੀ ਅਗਵਾਈ ਸਰਪੰਚ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਸਰਪੰਚ ਸਾਰਜ ਸਿੰਘ ਸੰਧੂ, ਪ੍ਰਧਾਨ ਸਰਪੰਚ ਯੂਨੀਅਨ ਕਾਮਰੇਡ ਹੰਸਾ ਸਿੰਘ ਅਤੇ ਜਨਰਲ ਸਕੱਤਰ ਸਰਪੰਚ ਗੁਰਮੀਤ ਸਿੰਘ ਮੱਲੂਵਾਲਾ ਨੇ ਕੀਤੀ ਇਸ ਮੌਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ ਵੱਖ ਕਸਬਿਆਂ ਤੋ ਸਰਪੰਚ ਹਾਜ਼ਰ ਸਨ।

You May Also Like