ਅੰਮ੍ਰਿਤਸਰ, 15 ਅਕਤੂਬਰ (ਹਰਪਾਲ ਸਿੰਘ) – ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਪੰਜਾਬ ਡਾ ਅਭਿਨਵ ਤ੍ਰਿਖਾ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਸ਼ਾਕਸ਼ੀ ਸਾਹਨੀ ਜੀ ਦੇ ਹੁਕਮਾਂ ਅਨੁਸਾਰ, ਸਿਵਲ ਸਰਜਨ ਡਾ ਕਿਰਨਦੀਪ ਕੌਰ ਦੀ ਯੋਗ ਅਗਵਾਹੀ ਹੇਠਾਂ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਡ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਇੱਕ ਸਪੈਸ਼ਲ ਰੇਡ ਕੀਤੀ ਗਈ। ਇਸ ਟੀਮ ਵਿਚ ਸਹਾਇਕ ਕਮਿਸ਼ਨਰ (ਫੂਡ) ਸ੍ਰੀ ਰਜਿੰਦਰ ਪਾਲ ਸਿੰਘ, ਫੂਡ ਸੇਫਟੀ ਅਫਸਰ ਕਮਲਦੀਪ ਕੌਰ, ਪੁਲਿਸ ਵਿਭਾਗ ਵਲੋਂ ਏ.ਸੀ.ਪੀ. ਸ੍ਰੀ ਸ਼ਿਵਦਰਸ਼ਨ ਸਿੰਘ ਅਤੇ ਏ.ਐਸ.ਆਈ. ਸੁਖਦੇਵ ਸਿੰਘ ਅਤੇ ਸਹਾਇਕ ਸਟਾਫ ਸ਼ਾਮਲ ਸਨ। ਇਸ ਟੀਮ ਵਲੋਂ ਕੱਲ੍ਹ ਸ਼ਾਮ ਕਰੀਬ 7 ਵਜੇ ਸ਼ੇਰ ਸ਼ਾਹ ਸੂਰੀ ਰੋਡ ਤੇ ਸਥਿਤ ਜੱਜ ਡੇਅਰੀ ਰੇਡ ਕੀਤੀ ਗਈ।
ਇਹ ਵੀ ਖਬਰ ਪੜੋ : — ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਦਾ ਐਲਾਨ
ਜਿਸ ਦੌਰਾਣ ਲਗਭਗ 20 ਕਵਿਂਟਲ ਸੁੱ ਕਾ ਦੁੱਧ, 75 ਕਿਲੋ ਰਿਫਾਇੰਡ ਤੇਲ ਦੇ ਸਟਾਕ ਨੂੰ ਸੀਲ ਕੀਤਾ ਗਿਆ ਅਤੇ 100 ਦੇ ਕਰੀਬ ਪਨੀਰ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ। ਇਸ ਦੌਰਾਣ ਟੀਮ ਵਲੋਂ ਕੁੱਲ 5 ਸੈਂਪਲ ਲਏ ਗਏ ਸਨ ਜਿਨਾ੍ਹ ਵਿੱਚ 2 ਸੈਂਪਲ ਸੁੱਕਾ ਦੱੱਧ, 1 ਰਿਫਾਂਇੰਡ ਤੇਲ, 1 ਪਨੀਰ ਅਤੇ 1 ਦੁੱਧ ਦਾ ਸੈਂਪਲ ਸ਼ਾਮਲ ਹੈ, ਇਹਨਾਂ ਸਾਰੇ ਸੈਂਪਲਾਂ ਨੂੰ ਸੀਲਬੰਦ ਕਰਕੇ ਫੂਡ ਲੈਬ ਖਰੜ ਵਿਖੇ ਜਾਂਚ ਲਈ ਭੇਜਿਆ ਗਿਆ ਹੈ ਅਤੇ ਰਿਪੋਰਟ ਆਓਣ ਤੋਂ ਬਾਦ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਅਵਸਰ ਤੇ ਜਿਲਾ੍ਹ ਪ੍ਰਸ਼ਾਸ਼ਣ ਅਤੇ ਸਿਹਤ ਵਿਭਾਗ ਵਲੋਂ ਸਮੂਹ ਡੇਅਰੀ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੀ ਮਿਲਾਵਟਖੋਰੀ ਨਾਂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਮਿਆਰੀ ਦੱਧ ਤੇ ਦੁੱਧ ਦੇ ਪਦਾਰਥ ਮੁਹੱਈਆ ਕੀਤੇ ਜਾ ਸਕਣ।