ਬਕਰੀ ਕੁਕੜੀ ਮਰੀ ਤੇ ਮੁਆਵਜ਼ਾ ਦੇਣ ਵਾਲੀ ਸਰਕਾਰ ਕਿਸਾਨਾਂ ਨੂੰ ਫਸਲਾਂ ਤੇ ਮੁਆਵਜ਼ਾ ਦੇਣ ਤੋ ਵੀ ਭੱਜੀ – ਪ੍ਰਧਾਨ ਭਾਵੜਾ

28 ਤਰੀਕ ਨੂੰ ਕਾਂਗਰਸ ਦੇ ਪ੍ਰਧਾਨ ਦੀ ਅਗਵਾਈ ਵਿੱਚ ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ

ਮਮਦੋਟ 25 ਅਗਸਤ (ਲਛਮਣ ਸਿੰਘ ਸੰਧੂ) – ਪੰਜਾਬ ਵਿੱਚ ਹੜ੍ਹਾਂ ਨੇ ਦੂਜੀ ਵਾਰ ਤਬਾਹੀ ਮਚਾ ਦਿੱਤੀ ਹੈ ਪਰ ਪੰਜਾਬ ਸਰਕਾਰ ਨੇ ਪਹਿਲਾਂ ਆਏ ਹੜ੍ਹਾ ਵੇਲੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤਰੁੰਤ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਤਾ ਕੀ ਦੇਣਾ ਸੀ ਸੰਗੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕੋਈ ਸਾਰ ਵੀ ਨਹੀਂ ਲਈ ਅਤੇ ਨਾ ਦੁਬਾਰਾ ਹੜ੍ਹਾ ਨੂੰ ਰੋਕਣ ਲਈ ਕੋਈ ਉਪਰਾਲਾ ਕੀਤਾ ਤੇ ਪੰਜਾਬ ਨੂੰ ਲਵਾਰਿਸ ਛੱਡ ਕਿ ਹੋਰ ਸਟੇਟਾਂ ਵਿੱਚ ਚੋਣ ਪ੍ਰਚਾਰ ਵਿੱਚ ਰੁੱਝ ਗਈ ਅਤੇ ਪੰਜਾਬ ਵਿੱਚ ਹੜ੍ਹ ਫਿਰ ਤੋ ਦੁਬਾਰਾ ਆ ਗਏ ਜਿਸ ਨਾਲ ਕਿਸਾਨਾਂ ਦਾ ਪਹਿਲੀਂ ਵਾਰ ਆਏ ਹੜ੍ਹਾ ਤੋ ਵੀ ਜਿਆਦਾ ਨੁਕਸਾਨ ਇਸ ਵਾਰ ਹੋਇਆ ਅਤੇ ਹੜ੍ਹਾ ਦਾ ਖ਼ਤਰਾ ਫਿਰ ਤੋ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਡ੍ਰਾਅ ਰਿਹਾ ਹੈ ਪਰ ਪੰਜਾਬ ਸਰਕਾਰ ਅੱਜੇ ਵੀ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ਅਤੇ ਉਪਰ ਤੋ ਕਿਸਾਨਾਂ ਨੂੰ ਟਿੱਚਰਾਂ ਕਰ ਰਹੀ ਹੈ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਕਰੀ ਕੁੱਕੜੀ ਮਰੀ ਦਾ ਵੀ ਮੁਆਵਜ਼ਾ ਦੇਵੇਗੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਬਲਾਕ ਮਮਦੋਟ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਸਰਪੰਚ ਗੁਰਬਖਸ਼ ਸਿੰਘ ਭਾਵੜਾ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ ਉਹਨਾਂ ਕਿਹਾ ਹੈ ਕਿ ਹੁਣ ਕਿਸਾਨਾਂ ਨੂੰ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕਾਂਗਰਸ ਪਾਰਟੀ 28 ਤਰੀਕ ਨੂੰ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਲਾ ਰਹੀ ਹੈ ਤਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਉਹਨਾਂ ਦੇ ਹੋਏ ਨੁਕਸਾਨ ਦਾ ਬਣਦਾ ਹੱਕ ਦਵਾ ਸਕੇ

You May Also Like