ਬਠਿੰਡਾ, (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਨੇੜਲੇ ਪਿੰਡ ਢੱਡੇ ਵਿਖੇ ਬੀਤੀ ਰਾਤ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਿੰਦਰਪਾਲ ਕੌਰ (65) ਉਸ ਘਰ ਵਿਚ ਇਕੱਲੀ ਰਹਿੰਦੀ ਸੀ ਤੇ ਲਗਪਗ 2 ਮਹੀਨੇ ਪਹਿਲਾਂ ਉਸ ਦੀ ਧੀ ਮਨਜੀਤ ਕੌਰ (30) ਆਪਣੇ ਸਹੁਰੇ ਪਿੰਡ ਰਤੀਆ ਤੋਂ ਆ ਕੇ ਆਪਣੀ ਮਾਂ ਨਾਲ ਰਹਿ ਰਹੀ ਸੀ। ਮਨਜੀਤ ਕੌਰ ਦਾ 5 ਸਾਲਾ ਬੇਟਾ ਪ੍ਰਭਜੋਤ ਸਿੰਘ ਵੀ ਉਸ ਦੇ ਨਾਲ ਆਇਆ ਹੋਇਆ ਸੀ। ਬੀਤੀ ਰਾਤ ਛੱਤ ਡਿੱਗਣ ਨਾਲ ਉਕਤ ਤਿੰਨਾਂ ਦੀ ਮੌਤ ਹੋ ਗਈ। ਇਸ ਦੌਰਾਨ ਅੱਜ ਇਸ ਘਟਨਾ ਦਾ ਪਤਾ ਲਗਦਿਆਂ ਥਾਣਾ ਬਾਲਿਆਂਵਾਲੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬਠਿੰਡਾ ਵਿਖੇ ਪੈਂਦੇ ਪਿੰਡ ਢੱਡੇ ਚ ਮਕਾਨ ਦੀ ਛੱਤ ਡਿੱਗਣ ਨਾਲ ਇਕ ਹੀ ਪਰਿਵਾਰ ਦੇ 3 ਜੀਆਂ ਦੀ ਮੌਤ
