ਬਲਾਕ ਮਲੋਟ ਵਿਖੇ “ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2” ਤਹਿਤ ਬਲਾਕ ਪੱਧਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ

ਸ੍ਰੀ ਮੁਕਤਸਰ ਸਾਹਿਬ, , 6 ਸਤੰਬਰ (ਅਵਤਾਰ ਮਰਾੜ੍) – ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ2023 ਸੀਜ਼ਨ -2 ਤਹਿਤ ਬਲਾਕ ਮਲੋਟ ਦੇ ਖੇਡ ਮੁਕਾਬਲੇ ਸਫਲਤਾਪੂਰਵਕ ਸੰਪੰਨ ਹੋ ਗਏ ਹਨ।ਬਲਾਕ ਮਲੋਟ ਵਿਖੇ ਦੂਜੇ ਦਿਨ ਕਰਵਾਏ ਗਏ ਖੇਡ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆ ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ,ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਦਸਿਆ ਕਿ ਕਬੱਡੀ ਨੈਸ਼ਨਲ ਸਟਾਈਲ 21-30 ਲੜਕੇ ਦੀ ਟੀਮ ਵਿੱਚ ਪੰਚਾਇਤ ਝੋਰੜ ਦੀ ਟੀਮ ਨੇ ਪਹਿਲਾ ਸਥਾਨ, ਪੰਚਾਇਤ ਖਾਨੇ ਕੀ ਢਾਬ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ੂਟਿੰਗ 21-30 ਲੜਕਿਆਂ ਦੀ ਟੀਮ ਵਿੱਚ ਗੁਰੂਸਰ ਜ਼ੋਦਾ ਦੀ ਟੀਮ ਨੇ ਪਹਿਲਾ ਸਥਾਨ ਪਿੰਡ ਬੋਦੀਵਾਲਾ ਦੀ ਟੀਮ ਨੇ ਦੂਜਾ ਸਥਾਨ ਅਤੇ ਪਿੰਡ ਬਾਮ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਰਕਲ ਕਬੱਡੀ 21-30 ਵਿੱਚ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

31-40 ਵਿੱਚ ਖਾਨੇ ਕੀ ਢਾਬ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ 21-30 ਉਮਰ ਵਰਗ ਪੁਰਸ਼ ਵਿੱਚ ਲੰਬੀ ਛਾਲ ਈਵੇਂਟ ਵਿੱਚ ਸਚਿਨ ਸਿੰਘ ਨੇ ਪਹਿਲਾ, ਅਮਰਜੋਤ ਸਿੰਘ ਨੇ ਦੂਜਾ ਸਥਾਨ ਅਤੇ ਪਰਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।41-55 ਉਮਰ ਵਰਗ ਵਿੱਚ ਮੋਹਿੰਦਰ ਸਿੰਘ ਨੇ ਪਹਿਲਾ , ਮਦਨ ਲਾਲ ਨੇ ਦੂਜਾ ਅਤੇ ਹਰਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।41-55 ਮਹਿਲਾ ਵਿੱਚ ਰਜਿੰਦਰ ਕੌਰ ਜੀ.ਪੀ.ਐਸ ਕਰਮਗੜ੍ਹ ਨੇ ਪਹਿਲਾ ਸਥਾਨ, ਜ਼ਸਵੀਰ ਕੌਰ ਪਿੰਡ ਈਨਾ ਖੇੜਾ ਨੇ ਦੂਜਾ ਸਥਾਨ ਅਤੇ ਸਰਬਜੀਤ ਕੌਰ ਜੀ.ਪੀ.ਐਸ ਕਰਮਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ ਦੀਪੀ ਰਾਣੀ ਜਿਮਨਾਸਟਿਕਸ ਕੋਚ, ਨੀਤੀ ਹਾਕੀ ਕੋਚ, ਕੰਵਲਜੀਤ ਸਿੰਘ ਹੈਂਡਬਾਲ ਕੋਚ, ਨੀਰਜ਼ ਸ਼ਰਮਾਂ ਕੁਸ਼ਤੀ ਕੋਚ, ਬਲਜੀਤ ਕੌਰ ਹਾਕੀ ਕੋਚ, ਸੁਖਰਾਜ ਕੌਰ ਸ਼ੂਟਿੰਗ ਕੋਚ, ਇੰਦਰਪ੍ਰੀਤ ਕੌਰ, ਹਾਕੀ ਕੋਚ, ਸਿਖਿਆ ਵਿਭਾਗ ਦੇ ਸਮੂਹ ਡੀ.ਪੀ.ਈ/ਪੀ.ਟੀ.ਆਈ, ਪਿੰਡ ਪੰਚਾਇਤ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।

You May Also Like