ਅੰਮ੍ਰਿਤਸਰ, 3 ਸਤੰਬਰ (ਵਿਨੋਦ ਕੁਮਾਰ) – ਬਹੁਜਨ ਸਮਾਜ ਪਾਰਟੀ ਜਿਲ੍ਹਾ ਅੰਮ੍ਰਿਤਸਰ ਵੱਲੋ ਸ਼੍ਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ) ਦਾ ਜਨਮ ਦਿਹਾੜਾ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਚਾਚੋਵਾਲੀ ਵਿਖੇ 5 ਸਤੰਬਰ ਦਿਨ ਮੰਗਲਵਾਰ ਨੂੰ ਬੜੀ ਸਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਕਤ ਪ੍ਰੋਗਰਾਮ ਸੰਬੰਧੀ ਹੋਈ ਮੀਟਿੰਗ ਉਪਰੰਤ ਵਧੇਰੇ ਜਾਣਕਾਰੀ ਦੇੰਦਿਆ ਜਿਲ੍ਹਾ ਇੰਚਾਰਜ ਸੀਤਲ ਸਿੰਘ ਚਾਚੋਵਾਲੀ ਨੇ ਦੱਸਿਆ ਕਿ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸੀ ਰਾਮ ਜੀ ਵੱਲੋ 20 ਸਾਲ ਪਹਿਲਾ ਬਾਬਾ ਜੀ ਦੇ ਪਿਛੋਕੜ ਪਿੰਡ ਕੱਥੂਨੰਗਲ ਤੋਂ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਦੀ ਅਰੰਭਤਾ ਕੀਤੀ ਸੀ ਜੋ ਕਿ ਮਜੀਠਾ ਹਲਕੇ ਦੇ ਵਰਕਰਾਂ ਵੱਲੋ ਲਗਾਤਾਰ ਹਰ ਸਾਲ ਸਰਧਾ ਪੂਰਵਕ ਮਨਾਇਆ ਜਾ ਰਿਹਾ ਹੈ।
ਉਸੇ ਦੀ ਕੜੀ ਅਨੁਸਾਰ ਪਿੰਡ ਚਾਚੋਵਾਲੀ ਵਿਖੇ ਜਿਲ੍ਹਾ ਪੱਧਰੀ ਬਸਪਾ ਵਰਕਰਾਂ ਅਤੇ ਸਮੂੰਹ ਸੰਗਤ ਵੱਲੋ ਮਨਾਇਆ ਜਾ ਰਿਹਾ ਹੈ।ਜਿਸ ਵਿੱਚ ਬਸਪਾ ਦੇ ਸੂਬਾ ਸਕੱਤਰ ਅਤੇ ਮੈਂਬਰ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਅੰਮ੍ਰਿਤਸਰ ਤਾਰਾ ਚੰਦ ਭਗਤ,ਸੂਬਾ ਸਕੱਤਰ ਜਗਦੀਸ਼ ਦੁੱਗਲ,ਸੁਰਜੀਤ ਸਿੰਘ ਭੈਲ ਅਤੇ ਰਤਨ ਸਿੰਘ ਚੰਵਿਡਾ, ਜਿਲ੍ਹਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਅਬਦਾਲ,ਅੰਮ੍ਰਿਤਸਰ ਸਹਿਰੀ ਦੇ ਪ੍ਰਧਾਨ ਮੰਗਲ ਸਿੰਘ ਸਹੋਤਾ ਤੋਂ ਇਲਾਵਾ ਵਿਧਾਨ ਸਭਾਵਾਂ ਦੇ ਪ੍ਰਮੁੱਖ ਆਗੂ ਵਿਸੇਸ਼ ਤੌਰ ਤੇ ਪਹੁੰਚ ਕੇ ਬਾਬਾ ਜੀਵਨ ਸਿੰਘ ਜੀ ਜੀਵਨੀ ਤੇ ਚਾਨਣਾ ਪਾਉਣਗੇ।ਬਸਪਾ ਆਗੂ ਸੀਤਲ ਸਿੰਘ ਚਾਚੋਵਾਲੀ ਨੇ ਸਮੂੰਹ ਸੰਗਤਾ ਨੂੰ ਇਸ ਸੁਭ ਦਿਹਾੜੇ ਤੇ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।ਉਨਾਂ ਦੱਸਿਆ ਕਿ ਸੰਗਤਾ ਲਈ ਗੁਰੂ ਕੇ ਲੰਗਰਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।