ਫਰੀਦਕੋਟ 12 ਸਤੰਬਰ (ਵਿਪਨ ਮਿੱਤਲ) – ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਤੇ ਹਰ ਸਾਲ ਦੀ ਤਰ੍ਹਾਂ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਫ਼ਰੀਦਕੋਟ ਵੱਲੋਂ 30ਵਾਂ ਬਾਬਾ ਫ਼ਰੀਦ ਫ਼ੁੱਟਬਾਲ ਟੂਰਨਾਮੈਂਟ ਕਰਵਾਇਆ ਜਾਵੇਗਾ। ਇਸ ਸਬੰਧੀ ਕਲੱਬ ਦੀ ਅਹਿਮ ਮੀਟਿੰਗ ’ਚ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਤਾਰਾ ਚੰਦ, ਚੇਅਰਮੈਨ ਸ਼ਾਮ ਸੁੰਦਰ ਰੀਹਾਨ ਨੇ ਦੱਸਿਆ ਕਿ ਫ਼ੁੱਟਬਾਲ ਟੂਰਨਾਮੈਂਟ 20 ਸਤੰਬਰ ਤੋਂ 22 ਸਤੰਬਰ ਤੱਕ ਸਕੂਲ ਆਫ਼ ਐਮੀਨੈਂਸ (ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ) ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਟੂਰਨਾਮੈਂਟ ਕਰਾਉਣ ਸਬੰਧੀ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਲਾਕਾ ਨਿਵਾਸੀ, ਖੇਡ ਪ੍ਰੇਮੀ ਸਹਿਯੋਗ ਦੇਣ।
ਇਸ ਮੌਕੇ ਪ੍ਰਧਾਨ ਅਤੇ ਚੇਅਰਮੈਨ ਨੇ ਜਸਕਰਨ ਸਿੰਘ ਪੱਪੀ, ਸੁਰਿੰਦਰ ਸਹੋਤਾ, ਨਵਪ੍ਰੀਤ ਸਿੰਘ ਨੇ ਟੂਰਨਾਮੈਂਟ ਦੀ ਸਫ਼ਲਤਾ ਲਈ ਸੁਝਾਅ ਦਿੱਤੇ। ਮੀਟਿੰਗ ਦੌਰਾਨ ਦਵਿੰਦਰ ਸਿੰਘ, ਅਮਰੀਕ ਸਿੰਘ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੀਟਿੰਗ ’ਚ ਕਲੱਬ ਦੇ ਅਹੁਦੇਦਾਰ ਰਸ਼ਪਾਲ ਸਿੰਘ ਸਰਾਂ,ਇੰਦਰਜੀਤ ਸਿੰਘ, ਵਿਸ਼ਵਜੀਤ ਸਿੰਘ ਡੇਜ਼ੀ, ਗੁਰਵਿੰਦਰ ਸਿੰਘ ਧਿੰਗੜ, ਮਨਦੀਪ ਸਿੰਘ ਸਿਲਾਚੀ, ਰਾਕੇਸ਼ ਕੁਮਾਰ ਸ਼ਰਮਾ, ਨਸੀਬ ਸਿੰਘ ਪੰਜਾਬ ਪੁਲਿਸ, ਕੰਵਲਦੀਪ ਸਿੰਘ, ਇਕਬਾਲ ਸਿੰਘ ਮੇਲਾ, ਬਬਲਪ੍ਰੀਤ ਸਿੰਘ, ਪ੍ਰਵਿੰਦਰ ਸਿੰਘ, ਅਵਨੀਤ ਸਿੰਘ ਕੰਗ, ਜਗਦੀਪ ਸਿੰਘ, ਕਮਲ ਸੰਧੂ ਅਤੇ ਹੋਰ ਖਿਡਾਰੀ ਹਾਜ਼ਰ ਸਨ।